ਅੰਬੇਡਕਰ ਸੈਨਾਂ ਪੰਜਾਬ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਓਪਨ ਦੌੜ ਮੁਕਾਬਲੇ ਕਰਵਾਏ

ਨੋਜਵਾਨ ਤੰਦਰੁਸਤ ਹੋਣਗੇ ਤਾਂ ਦੇਸ਼ ਤਰੱਕੀ ਕਰੇਗਾ : ਪ੍ਰਧਾਨ ਬਲਵਿੰਦਰ ਬੁੱਗਾ
ਹਲਕਾ ਆਦਮਪੁਰ ਤੋਂ ਆਮ ਆਦਮੀ ਪਾਰਟੀ ਇੰਚਾਰਜ਼ ਪਵਨ ਕੁਮਾਰ ਟੀਨੂੰ ਮੁੱਖ ਮਹਿਮਾਨ ਵੱਜੋਂ ਪੁੱਜੇ ਤੇ ਉਨ੍ਹਾਂ ਜੇਤੂ ਖਿਡਾਰੀਆਂ ਦਾ ਕੀਤਾ ਸਨਮਾਨ, ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੰਦੇਸ਼
ਆਦਮਪੁਰ, 17 ਜੁਲਾਈ (ਅਮਰਜੀਤ ਸਿੰਘ)- ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪਾਵਨ ਪ੍ਰਕਾਸ਼ ਪੂਰਬ ਨੂੰ ਸਮਰਪਿਤ ਅੰਬੇਡਕਰ ਸੈਨਾ ਪੰਜਾਬ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਇੱਕ ਵਿਸ਼ੇਸ਼ ਓਪਨ ਦੌੜ ਮੁਕਾਬਲਾ ਅੰਬੇਡਕਰ ਸੈਨਾਂ ਦੇ ਪੰਜਾਬ ਪ੍ਰਧਾਨ ਬਲਵਿੰਦਰ ਬੁੱਗਾ ਦੀ ਦੇਖਰੇਖ ਹੇਠ ਕਰਵਾਇਆ ਗਿਆ। ਇਹ ਦੌੜ ਵਿੱਚ ਹਲਕਾ ਆਦਮਪੁਰ ਅਤੇ ਦੂਰ-ਦੁਰਾਡੇ ਤੋਂ ਆਏ ਸੈਂਕੜੇ ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਹ ਦੌੜ ਆਦਮਪੁਰ ਦੀ ਦੁਸ਼ਹਿਰਾ ਗਰਾਊਂਡ ਵਿਚੋਂ ਸ਼ਾਮ ਕਰੀਬ 6 ਵਜੇ ਅਰੰਭ ਹੋਈ।
             ਜਿਸ ਨੂੰ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਤੇ ਮੰਗਲ ਸਿੰਘ ਬਾਸੀ ਪ੍ਰਧਾਨ ਪੰਜਾਬ ਐਗਰੋ ਵੱਲੋਂ ਸਾਂਝੇ ਤੋਰ ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਆਦਮਪੁਰ ਤੋਂ ਸਾਰੇ ਦੌੜਾਕ ਕਰੀਬ 12 ਕਿਲੋਮੀਟਰ ਦਾ ਸਫਰ ਤੈਅ ਕਰਕੇ ਪਿੰਡ ਹਜ਼ਾਰਾ ਦੇ ਖੇਡ ਸਟੇਡੀਅਮ ਵਿਖੇ ਪੁੱਜੇ, ਜਿੱਥੇ ਇਹ ਦੌੜ ਸਮਾਪਤ ਹੋਈ। ਆਦਮਪੁਰ ਤੋਂ ਪੂਰੇ ਰਸਤੇ ਦੌਰਾਨ ਖੇਡ ਪ੍ਰੇਮੀਆਂ ਅਤੇ ਰਾਹਗੀਰਾਂ ਵੱਲੋਂ ਤਾਲੀਆਂ ਵਜਾ ਕੇ ਦੌੜਾਕਾਂ ਦਾ ਹੌਸਲਾ ਵਧਾਇਆ। ਹਜ਼ਾਰਾ ਗਰਾਂਉਡ ਵਿੱਚ ਰੱਖੇ ਸਮਾਗਮ ਦੌਰਾਨ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਅੰਬੇਦਕਰ ਸੈਨਾਂ ਪੰਜਾਬ ਦੇ ਪ੍ਰਧਾਨ ਬਲਵਿੰਦਰ ਬੁੱਗਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਜੋ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਧੱਸੇ ਹੋਏ ਹਨ ਉਨ੍ਹਾਂ ਨੂੰ ਇਸ ਦਲਦਲ ਵਿਚੋਂ ਕੱਢਣ ਤੇ ਬੁਰੀ ਸੰਗਤ ਤੋਂ ਬਚਾਉਣ ਲਈ ਅਜਿਹੇ ਖੇਡ ਮੁਕਾਬਲੇ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ। ਪ੍ਰਧਾਨ ਬਲਵਿੰਦਰ ਬੁੱਗਾ ਤੇ ਸਾਥੀਆਂ ਵੱਲੋਂ ਪਵਨ ਟੀਨੂੰ ਦਾ ਨਿੱਘਾ ਸਵਾਗਤ ਕੀਤਾ ਗਿਆ।
          ਇਸ ਮੌਕੇ ਤੇ ਪਵਨ ਕੁਮਾਰ ਟੀਨੂੰ ਅਤੇ ਅੰਬੇਦਕਰ ਸੈਨਾ ਦੇ ਪੰਜਾਬ ਪ੍ਰਧਾਨ ਬਲਵਿੰਦਰ ਬੁੱਗਾ ਤੇ ਸਾਥੀਆਂ ਵੱਲੋਂ ਇਸ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਮੋਹਿਤ ਰੇਲ ਕੋਚ ਫੈਕਟਰੀ ਕਪੂਰਥਲਾ ਇਨਾਮ ਵਜੋਂ ਮੋਟਰਸਾਈਕਲ, ਦੂਜੇ ਸਥਾਨ ਪ੍ਰਾਪਤ ਕਰਨ ਵਾਲੇ ਮਨਜੀਤ ਸਿੰਘ ਫਿਰੋਜ਼ਪੁਰ ਨੂੰ ਇਨਾਮ ਵਜੋਂ ਫਰਿੱਜ਼ ਅਤੇ ਤੀਜੇ ਸਥਾਨ ਪ੍ਰਾਪਤ ਕਰਨ ਵਾਲੇ ਨੌਜਵਾਨ ਰਵੀ ਨੂੰ ਐਲ.ਸੀ.ਡੀ ਦੇ ਕੇ ਉਨਾਂ ਦੀ ਹੌਸਲਾ ਅਫਜਾਈ ਕੀਤੀ। ਇਸੇ ਤਰ੍ਹਾਂ ਕਰੀਬ 50 ਨੌਜਵਾਨਾਂ ਨੂੰ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਤੌਰ ’ਤੇ ਉਤਸ਼ਾਹਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਅਤੇ ਆਈਆਂ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਬੁੱਗਾ ਅੰਬੇਡਕਰ ਸੈਨਾਂ ਪੰਜਾਬ, ਚੇਅਰਮੈਨ ਬਲਵਿੰਦਰ ਜਲੰਧਰ, ਕੁਲਵਿੰਦਰ ਬੈਂਸ ਜਨਰਲ ਸਕੱਤਰ, ਬਲਵੀਰ ਸਿੱਧੂ ਪ੍ਰਧਾਨ ਆਦਮਪੁਰ, ਬਾਬਾ ਮੁਕੇਸ਼ ਦਾਸ, ਸੁੱਖਾ ਰਹੀਮਪੁਰ, ਮੁਨੀਸ਼ ਕੌਲ ਹੁਸ਼ਿਆਰਪੁਰ, ਰਿਸ਼ੂ ਆਦੀਆ ਹੁਸ਼ਿਆਰਪੁਰ, ਸਲੀਮ ਸਰਪੰਚ ਹੁਸ਼ਿਆਰਪੁਰ, ਬਾਬਾ ਮਾਨ ਸਿੰਘ ਜਲੰਧਰ, ਬਾਬਾ ਅਮਿ੍ਰਤਪਾਲ ਸਿੰਘ ਪੱਤੜ ਕਲਾਂ, ਭਜਨ ਲਾਲ ਚੋਪੜਾ ਜਲੰਧਰ, ਲਖਵੀਰ ਸਿੰਘ ਹਜ਼ਾਰਾ ਜਿਲ੍ਹਾ ਪ੍ਰੀਸ਼ਦ ਮੈਂਬਰ ਜੋ੍ਹਨ ਪਤਾਰਾ, ਨਗਰ ਕੌਂਸਲ ਪ੍ਰਧਾਨ ਚਰਨਜੀਤ ਸਿੰਘ ਸ਼ੇਰੀ, ਮੈਨੇਜਰ ਜਗਦੇਵ ਸਿੰਘ, ਕਮਲ ਕਡਿਆਣਾ, ਅਮਨ ਵਿਰਦੀ, ਸਟੇਜ ਸਕੱਤਰ ਲੈਕਚਰਾਰ ਗੁਰਿੰਦਰ ਸਿੰਘ, ਚੇਅਰਮੈਨ ਦਲਜੀਤ ਸਿੰਘ ਮਿਨਹਾਸ, ਸੁੱਖੀ ਬਾਬਾ, ਹਰਵਿੰਦਰ ਸਿੰਘ ਬਿੰਦਾ, ਪਵਿੱਤਰ ਸਿੰਘ, ਦਵਿੰਦਰ ਸਿੰਘ ਸੂਰੀ ਆਦਮਪੁਰ, ਜੋਗਿੰਦਰਪਾਲ, ਹਨੀ ਭੱਟੀ, ਆਕਾਸ਼ਦੀਪ ਆਸ਼ੂ ਬਲਾਕ ਪ੍ਰਧਾਨ ਸ਼ਹਿਰੀ, ਸੰਜੀਵ ਗਾਂਧੀ, ਜਤਿੰਦਰ ਪਾਲ ਟੀਨਾ, ਇੰਦਰ ਸਰੋਆ ਕਿੰਗਰਾਂ ਚੋ ਵਾਲਾ ਸਮੇਤ ਇਲਾਕਾ ਨਿਵਾਸੀ, ਖੇਡ ਪ੍ਰੇਮੀ ਅਤੇ ਅੰਬੇਦਕਰ ਸੈਨਾ ਦੇ ਅਹੁਦੇਦਾਰ ਹਾਜ਼ਰ ਸਨ। ਹਜ਼ਾਰਾ ਵਿਖੇ ਕਰਵਾਏ ਸਮਾਗਮ ਦੌਰਾਨ ਜਿਲ੍ਹਾ ਪ੍ਰੀਸ਼ਦ ਮੈਂਬਰ ਲਖਵੀਰ ਸਿੰਘ ਹਜ਼ਾਰਾ ਤੇ ਸਾਥੀਆਂ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ।

Post a Comment

0 Comments