ਸਾਨੂੰ ਲੋ੍ੜਵੰਦਾਂ ਦੀ ਮੱਦਦ ਪਹਿਲ ਦੇ ਅਧਾਰ ਤੇ ਕਰਨੀਂ ਚਾਹੀਦੀ ਹੈ : ਰੀਆ ਭਾਰਦਵਾਜ਼


ਐਚ.ਬੀ.ਸੀ.ਉ ਪ੍ਰੋਜੈਕਟ ਤਹਿਤ ਵੱਖ-ਵੱਖ ਸੰਸਥਾਵਾਂ ਦਾ ਕੀਤਾ ਦੌਰਾ, ਵੰਡਿਆਂ ਜਰੂਰਤ ਦਾ ਸਮਾਨ

ਜਲੰਧਰ, 5 ਜੁਲਾਈ (ਅਮਰਜੀਤ ਸਿੰਘ)- ਅੱਜ ਕੱਲ੍ਹ ਦੇ ਦੌਰ ਵਿੱਚ ਮਹਿੰਗਾਈ ਬਹੁਤ ਹੋ ਚੁੱਕੀ ਹੈ, ਜਿਸਨੇ ਹਰ ਇਨਸਾਨ ਦਾ ਲੱਕ ਤੋੜ੍ਹ ਕੇ ਰੱਖ ਦਿੱਤਾ ਹੈ। ਜੇਕਰ ਹੋ ਸਕੇ ਤਾਂ ਹਰ ਮਨੁੱਖ ਨੂੰ ਹਰ ਲੋੜ੍ਹਵੰਦ ਪਰਿਵਾਰ ਜਾ ਵਿਆਕਤੀ ਦੀ ਮੱਦਦ ਪਹਿਲ ਦੇ ਅਧਾਰ ਕਰਨੀਂ ਚਾਹੀਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈਸ ਨਾਲ ਸਾਂਝਾ ਕਰਦੇ ਹੋਏ ਰੀਆ ਭਾਰਦਵਾਜ (ਵਿਦਿਆਰਥਣ ਅਮਿਟੀ ਯੂਨੀਵਰਸਿਟੀ ਨੋਇੱਡਾ) ਨੇ ਕਰਦੇ ਕਿਹਾ ਉਨ੍ਹਾਂ ਵੱਲੋਂ ਵੀ ਐਚ.ਬੀ.ਸੀ.ਉ ਪ੍ਰੋਜੈਕਟ ਤਹਿਤ ਸੈਟਰਲ ਖਾਲਸਾ ਯਤੀਮਖਾਨਾਂ ਅਮਿ੍ਰਤਸਰ, ਕੁੰਦਨ ਓੁਲਡ ਏਜ਼ ਹੋਮ ਆਦਮਪੁਰ, ਯੂਨੀਕ ਹੋਮ ਜਲੰਧਰ, ਉਮੀਦ ਵਿਦਿਆ ਕਿਰਨ ਵਿਦਿਆਲਿਆ ਆਦਮਪੁਰ, ਬਿਰਧ ਸੇਵਾ ਆਸ਼ਰਮ ਪਿੰਡ ਬੁਡਿਆਣਾ ਜਾ ਕੇ ਉਨ੍ਹਾਂ ਜਿਥੇ ਆਸ਼ਰਮ ਰਹਿੰਦੇ ਮਰੀਜ਼ਾਂ ਦਾ ਹਾਲ-ਚਾਲ ਪੁਛਿਆ ਉਥੇ ਸਕੂਲੀ ਬਚਿਆਂ ਨਾਲ ਵੀ ਆਪਣੇ ਕੀਮਤੀ ਪੱਲ੍ਹ ਸਾਂਝੇ ਕੀਤੇ। ਰੀਆਂ ਭਾਰਦਵਾਜ ਨੇ ਕਿਹਾ ਉਨ੍ਹਾਂ ਵੱਲੋਂ ਇਨ੍ਹਾਂ ਸੰਸਥਾਵਾਂ ਵਿੱਖੇ ਜਾ ਕ ਬਜੁਰਗਾਂੇ ਤੇ ਬਚਿਆਂ ਨੂੰ ਖਾਣ ਪੀਣ ਦੀਆਂ ਵਸਤਾਂ, ਰਾਸ਼ਨ, ਕੱਪੜੇ ਤੇ ਕਿਤਾਬਾਂ ਤੇ ਹੋਰ ਸਟੇਸ਼ਨਰੀ ਦਾ ਸਮਾਨ ਵੀ ਭੇਟ ਕੀਤਾ। ਇਸ ਮੌਕੇ ਤੇ ਉਨ੍ਹਾਂ ਨਾਲ ਰੀਆਂ ਦੇ ਪਿਤਾ ਸੰਜੇ ਕੁਮਾਰ ਵਿੰਗ ਕਮਾਂਡਰ ਇੰਡੀਅਨ ਏਅਰ ਫੋਰਸ ਆਦਮਪੁਰ ਤੇ ਸਰਪੰਚ ਰਾਮ ਲਾਲ ਸੰਨੀ ਪਿੰਡ ਚੋਮੋਂ ਤੇ ਹੋਰ ਪਤਵੰਤੇ ਹਾਜਰ ਸਨ। 


Post a Comment

0 Comments