ਜਲੰਧਰ 8 ਜੁਲਾਈ (ਬਿਊਰੋ)- ਸਮਾਜ ਭਲਾਈ ਦੇ ਕੰਮਾਂ ਵਿੱਚ ਤੱਤਪਰ ਰਹਿਣ ਵਾਲੀ ਨੈਸ਼ਨਲ ਕਾਂਗਰਸ ਪਾਰਟੀ ਅਤੇ ਤਹਿਲਕਾ ਐੰਟੀ ਕੁਰੱਪਸ਼ਨ ਸੁਸਾਇਟੀ (ਰਜ਼ਿ) ਞਲੋਂ ਨਵੇਂ ਆਏ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦਾ ਭਰਵਾਂ ਸਵਾਗਤ ਕੀਤਾ ਗਿਆ। ਜਾਣਕਾਰੀ ਦਿੰਦੇ ਤਹਿਲਕਾ ਐੰਂਟੀ ਕੁਰੱਪਸ਼ਨ ਸੁਸਾਇਟੀ ਦੇ ਆਰਗੇਨਾਈਜ਼ਰ ਰਾਜ ਕੁਮਾਰ ਅਰੌੜਾ ਨੇ ਦੱਸਿਆ ਕਿ ਜਲੰਧਰ ਸ਼ਹਿਰ ਨੂੰ ਬਹੁਤ ਹੀ ਸੁਲਝੇ (ਤੁਜਰਬੇਕਾਰ) ਹੋਏ ਪੁਲਿਸ ਕਮਿਸ਼ਨਰ ਮਿਲੇ ਹਨ, ਜਦੋਂ ਦਾ ਕਮਿਸ਼ਨਰ ਸਤਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਹੈ ਸ਼ਰਾਰਤੀ ਅਨਸਰਾਂ ਵਿੱਚ ਹੜਬੜਾਹਟ ਦੇਖਣ ਨੂੰ ਮਿਲ ਰਹੀ ਹੈ। ਇਸ ਕਰਕੇ ਹਰ ਕੋਈ ਉਨ੍ਹਾਂ ਦਾ ਸਵਾਗਤ ਕਰ ਰਿਹਾ ਹੈ। ਅੱਜ ਨੈਸ਼ਨਲ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਲੱਕੀ ਸਿੱਧੂ, ਪੰਜਾਬ ਮਹਿਲਾ ਪ੍ਰਧਾਨ ਸੋਨੀਆ, ਜਨਰਲ ਸਕੱਤਰ ਚੰਦਰ ਸ਼ੇਖਰ ਗਿੱਲ, ਪਿੰਚੂ ਅਰੌੜਾ, ਯਸ਼ ਭਲਵਾਨ, ਰਿੰਕੂ, ਸੁਮਿਤ, ਰਿਟਾ. ਨੇਵੀ ਕੈਪਟਨ ਵਰਿੰਦਰ ਕੁਮਾਰ ਆਦਿ ਸਮੇਤ ਪੁਲਿਸ ਕਮਿਸ਼ਨਰ ਸਾਹਿਬ ਦਾ ਭਰਵਾ ਸਵਾਗਤ ਕੀਤਾ।

0 Comments