ਡੇਰਾ ਚਹੇੜੂ ਦੇ ਸੇਵਾਦਾਰਾਂ ਨੇ ਸੰਗਤਾਂ ਦੀ ਸਹੂਲਤ ਲਈ ਲੰਗਰ ਲਗਾਏ

 ਫਗਵਾੜਾ ਦਾਣਾਮੰਡੀ ਵਿਖੇ ਡੇਰਾ ਚਹੇੜੂ ਵੱਲੋਂ ਲਗਾਏ ਲੰਗਰ ਛਕਦੀਆਂ ਸਮਾਗਮ ਵਿੱਚ ਇਕੱਤਰ ਸੰਗਤਾਂ।    

ਅਮਰਜੀਤ ਸਿੰਘ ਜੰਡੂ ਸਿੰਘਾ- ਅੱਜ ਰਵਿਦਾਸੀਆ ਸਮਾਜ ਚੇਤਨਾਂ ਸੰਮੇਲਨ ਦਾਣਾਮੰਡੀ ਫਗਵਾੜਾ ਵਿਖੇ ਡੇਰਾ ਸੱਚਖੰਡ ਬੱਲਾਂ ਮੁੱਖੀ ਸੰਤ ਨਿਰੰਜਣ ਦਾਸ ਮਹਾਰਾਜ ਜੀ ਦੀ ਅਗਵਾਹੀ ਵਿੱਚ ਕਰਵਾਇਆ ਗਿਆ। ਇਸ ਸੰਮੇਲਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਸ਼ਤਾਬਦੀ ਸਮਾਗਮ ਮਨਾਉਣ ਸਬੰਧੀ ਅਤੇ 2027 ਵਿੱਚ ਆ ਰਹੀ ਜਨ ਗੱਨ੍ਹਣਾ ਦੌਰਾਨ ਰਵਿਦਾਸੀਆਂ ਧਰਮ ਦਾ ਵੱਖਰਾ ਕਾਲਮ ਬਣਾਉਣ ਸਬੰਧੀ ਸੇਵਾਦਾਰ ਸੰਗਤਾਂ ਵੱਲੋਂ ਕਰਵਾਇਆ ਗਿਆ। ਇਸ ਮੌਕੇ ਤੇ ਭਾਰਤ ਦੇਸ਼ ਦੇ ਵੱਖ-ਵੱਖ ਰਾਜਾਂ ਵਿਚੋਂ ਸੰਤ ਮਹਾਂਪੁਰਸ਼ਾਂ ਤੇ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ। 

           


                      ਇਸ ਮੌਕੇ ਡੇਰਾ ਸੰਤ ਬਾਬਾ ਫੂਲ ਨਾਥ ਜੀ, ਡੇਰਾ ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋਡ ਚਹੇੜੂ ਦੇ ਮੁੱਖੀ ਸੰਤ ਕਿ੍ਰਸ਼ਨ ਨਾਥ ਮਹਾਰਾਜ ਜੀ ਤੇ ਸੇਵਾਦਾਰਾਂ ਵੱਲੋਂ ਇਸ ਸਮਾਗਮ ਮੌਕੇ ਪੁੱਜੀਆਂ ਕਰੀਬ 20 ਹਜ਼ਾਰ ਸੰਗਤਾਂ ਲਈ ਭਿੰਨ-ਭਿੰਨ ਪਦਾਰਥਾਂ ਦੇ ਲੰਗਰ ਲਗਾਏ ਗਏ। ਸਮਾਗਮ ਵਿੱਚ ਪੁੱਜੀਆਂ ਹਜ਼ਾਰਾ ਸੰਗਤਾਂ ਨੇ ਇਹ ਲੰਗਰ ਬੜੇ ਪਿਆਰ ਸਤਿਕਾਰ ਨਾਲ ਛਕੇ। ਇਸ ਮੌਕੇ ਤੇ ਸੰਤ ਕਿ੍ਰਸ਼ਨ ਨਾਥ ਜੀ, ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾਂ, ਗੋਲਡੀ ਕਲੇਰ, ਜਸਵਿੰਦਰ ਬਿੱਲਾ, ਲਸ਼ਮਣ ਦਾਸ ਮਾਣੀ ਮੈਂਬਰ ਸੰਤ ਫੂਲ ਨਾਥ ਸਪੋਰਟਸ ਕਲੱਬ, ਰੋਸ਼ਨ ਢੰਡਾ, ਲੱਡੂ ਲਾਦੀਆਂ, ਭਗਤ ਰਾਮ ਜੈਤੇਵਾਲੀ, ਬਿੰਦਰ ਜੈਤੇਵਾਲੀ, ਮੇਜਰ ਮਹਿਤਪੁਰ, ਸਰਬਜੀਤ ਭੂਤਾਂ, ਕੇਵਲ ਕ੍ਰਿਸ਼ਨ, ਜੀਤ ਰਾਮ ਫਰਾਲਾ ਸਾਬਕਾ ਸਰਪੰਚ, ਨੀਟਾ ਕੁੱਕ ਤੇ ਹੋਰ ਸੈਂਕੜੇ ਸੇਵਾਦਾਰਾਂ ਵਿਸ਼ੇਸ਼ ਸਹਿਯੋਗ ਰਿਹਾ। 


Post a Comment

0 Comments