ਅਮਰਜੀਤ ਸਿੰਘ ਜੰਡੂ ਸਿੰਘਾ- ਗੁਰਦਆਰਾ ਡੇਰਾ ਸੰਤ ਸਾਗਰ (ਚਾਹਵਾਲਾ) ਪਿੰਡ ਜੋਹਲਾਂ (ਜਲੰਧਰ) ਵਿਖੇ ਮਹਾਨ ਤਪੱਸਵੀਂ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਦੀ ਅਗਵਾਹੀ ਵਿੱਚ ਦੇਸ਼ਾ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਕਰਵਾਏ ਗਏ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਇਲਾਕਾ ਨਿਵਾਸੀ ਸੰਗਤਾਂ ਵਲੋਂ ਕੀਤੇ ਗਏ ਸਮੂਹਿਕ ਸਹਿਜਪਾਠਾਂ ਦੇ ਭੋਗ ਪਾਏ ਗਏ। ਉਪਰੰਤ ਕੀਰਤਨ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਰਵਿੰਦਰ ਸਿੰਘ ਜੀ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਭਾਈ ਸਿਮਰਨਜੀਤ ਸਿੰਘ ਜੀ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਭਾਈ ਲਾਲ ਸਿੰਘ ਪਿਵੋਹਾ ਵਾਲੇ, ਭਾਈ ਜਗਜੀਵਨ ਸਿੰਘ ਤੇ ਕਥਾ ਵਾਚਕ ਭਾਈ ਮਨਜੀਤ ਸਿੰਘ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਤੇ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ (ਸਾਬਕਾ ਜਥੇਦਾਰ), ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ (ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ), ਭਾਈ ਭਗਵਾਨ ਸਿੰਘ ਜੀ ਜੌਹਲ (ਪ੍ਰਸਿੱਧ ਵਿਦਵਾਨ) ਵੱਲੋਂ ਸੰਗਤਾਂ ਨੂੰ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਜੀਵਨੀ ਤੇ ਚਾਨਣਾ ਪਾ ਕੇ ਜਾਣੂ ਕਰਵਾਇਆ।
ਸਮਾਗਮ ਮੌਕੇ ਤੇ ਸ਼੍ਰੀ ਮਹੰਤ ਸੰਤ ਬਾਬਾ ਗਿਆਨ ਦੇਵ ਸਿੰਘ ਜੀ ਮੁੱਖੀ ਸ਼੍ਰੀ ਨਿਰਮਲਾ ਅਖਾੜਾ ਕਨਖ੍ਹਲ ਹਰਿਦੁਆਰ, ਮਹੰਤ ਜਸਵਿੰਦਰ ਸਿੰਘ ਸ਼ਾਸ਼ਤਰੀ ਕੋਠਾਰੀ, ਸੰਤ ਬਾਬਾ ਭਾਗ ਸਿੰਘ ਬੰਗਿਆਂ ਵਾਲੇ, ਪ੍ਰਧਾਨ ਦੋਆਬਾ ਨਿਰਮਲ ਮੰਡਲ, ਸੰਤ ਗੁਰਚਰਨ ਸਿੰਘ ਬੱਢੋ, ਸੰਤ ਮੱਖਣ ਸਿੰਘ ਟੂਟੋ ਮਜਾਰਾ, ਸੰਤ ਜਸਪਾਲ ਸਿੰਘ ਜੋਹਲਾਂ, ਸੰਤ ਸਰਬਜੀਤ ਸਿੰਘ ਠੱਕਰਵਾਲ, ਸੰਤ ਬਲਰਾਜ ਸਿੰਘ ਜਿਆਣ, ਸੰਤ ਮੱਖਣ ਸਿੰਘ ਦਰੀਆ, ਸੰਤ ਤਰਸੇਮ ਸਿੰਘ ਆਦਮਪੁਰ, ਸੰਤ ਗੁਰਨਾਮ ਸਿੰਘ ਡੱਲੀ, ਸੰਤ ਜਗਤਾਰ ਸਿੰਘ, ਸੰਤ ਗੁਰਮੀਤ ਸਿੰਘ ਵਣਾ ਸਾਹਿਬ, ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਮੋਗਾ, ਬਾਬਾ ਲਾਲ ਸਿੰਘ ਪਿਵੋਹਾ ਤੇ ਹੋਰ ਮਹਾਂਪੁਰਸ਼ ਵੀ ਉਚੇਚੇ ਤੋਰ ਤੇ ਪੁੱਜੇ। ਇਸ ਸਮਾਗਮ ਦੌਰਾਨ ਉੱਘੇ ਲੇਖਕ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਵੱਲੋਂ ਮਹਾਂਪੁਰਸ਼ਾਂ ਦੇ ਜੀਵਨ ਉੱਪਰ ਆਪਣੀ ਲਿਖੀ ਹੋਈ ਕਿਤਾਬ ਵੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਂਟ ਕੀਤੀ ਗਈ।
ਸਮਾਗਮ ਦੌਰਾਨ ਸੰਤ ਹਰਜਿੰਦਰ ਸਿੰਘ ਜੀ ਨੇ ਜਿਥੇ ਸੰਤ ਮਹਾਂਪੁਰਸ਼ਾਂ ਦਾ ਵਿਸ਼ੇਸ਼ ਸਨਮਾਨ ਕੀਤਾ ਉਥੇ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਤੇ ਸੰਗਤਾਂ ਨੂੰ ਸਿਰੇਪਾਉ ਭੇਟ ਕਰਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਪੰਜਾਬ, ਹਿਮਾਚਲ ਪ੍ਰਦੇਸ਼, ਦਿੱਲੀ, ਹਰਿਆਣੇ ਤੋਂ ਵੀ ਸੰਗਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਰਾਮਾਂਮੰਡੀ ਵੈਲਫੇਅਰ ਸੁਸਾਇਟੀ ਵਲੋਂ ਸੰਗਤਾਂ ਦੀ ਸਹੂਲਤ ਲਈ ਫ੍ਰੀ ਮੈਡੀਕਲ ਕੈਂਪ ਡਾ. ਉਕਾਰ ਸ਼ਰਮਾਂ ਦੀ ਵਿਸ਼ੇਸ਼ ਅਗਵਾਹੀ ਵਿੱਚ ਲਗਾਇਆ ਗਿਆ। ਜਿਸ ਵਿੱਚ ਮਰੀਜਾਂ ਦਾ ਚੈਕਅੱਪ ਕਰਕੇ ਉਨ੍ਹਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਸਮਾਗਮ ਮੌਕੇ ਤੇ ਹੋਮੀਉਪੈਥਿਕ ਕੈਂਪ ਡਾ. ਕੰਗਣਾਂ ਦੀ ਅਗਵਾਹੀ ਵਿੱਚ ਲਗਾਇਆ ਗਿਆ। ਜਿਸ ਦੌਰਾਨ ਸੰਗਤਾਂ ਨੂੰ ਹੋਮੀਉਪੈਥਿਕ ਦਵਾਇਆਂ ਫ੍ਰੀ ਵੰਡੀਆਂ ਗਈਆਂ। ਬੋਲੀਨਾ ਕਲੀਨਿਕ ਲੈਬੋਰਟਰੀ ਦੇ ਮੁੱਖੀ ਰਜਿੰਦਰ ਬਾਘਾ ਦੀ ਦੇਖਰੇਖ ਹੇਠ ਸ਼ੂਗਰ ਟੈਸਟ ਵੀ ਸੰਗਤਾਂ ਦੇ ਫ੍ਰੀ ਕੀਤੇ ਗਏ। ਸਮਾਗਮਾਂ ਦੇ ਅਖੀਰ ਵਿੱਚ ਮੁੱਖ ਸੇਵਾਦਾਰ ਸੰਤ ਹਰਜਿੰਦਰ ਸਿੰਘ ਜੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।
ਕੈਪਸ਼ਨ- ਫੋਟੋ : ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ (ਸਾਬਕਾ ਜਥੇਦਾਰ) ਦਾ ਸਨਮਾਨ ਕਰਦੇ ਸੰਤ ਹਰਜਿੰਦਰ ਸਿੰਘ ਜੀ ਮੁੱਖੀ ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ, ਲੇਖਕ ਭਗਵਾਨ ਸਿੰਘ ਜੋਹਲ, ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਤੇ ਢਾਡੀ ਗੁਰਦਿਆਲ ਸਿੰਘ ਲੱਖਪੁਰ।
.jpg)
0 Comments