ਲੋਕ ਸੇਵਾ ਹਿੱਤ ਅਰੋਗਿਆ ਆਯੁਰਵੈਦਿਕ ਕਲੀਨਿਕ ਤੇ ਸਿਮਰਨ ਆਯੁਰਵੈਦਿਕ ਫਾਰਮੈਂਸੀ ਵੱਲੋਂ ਪਿੰਡ ਸ਼ੇਰਪੁਰ ਢੱਕੋਂ ਵਿਖੇ ਫ੍ਰੀ ਚੈਅਕੱਪ ਕੈਂਪ ਲਗਾਇਆ

ਕੈਂਪ ਦੌਰਾਨ 1960 ਮਰੀਜ਼ਾਂ ਦਾ ਫ੍ਰੀ ਮੁਆਇੰਨਾਂ ਕੀਤਾ ਗਿਆ
ਹੁਸ਼ਿਆਰਪੁਰ, 17 ਜੁਲਾਈ (ਅਮਰਜੀਤ ਸਿੰਘ)-ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸ਼ੇਰਪੁਰ ਢੱਕੋਂ ਦੇ ਡੇਰਾ ਬਾਬਾ ਕੱਲਰਾਂ (ਸੰਤ ਬਾਬਾ ਨਰਾਇਣ ਦਾਸ ਜੀ) ਵਿਖੇ ਸੰਤ ਬਾਬਾ ਅਮਰਦਾਸ ਮਹਾਰਾਜ ਜੀ ਦੀ ਗਿਆਰਵੀਂ, ਸੰਤ ਬਾਬਾ ਰਾਮ ਕ੍ਰਿਸ਼ਨ ਮਹਾਰਾਜ ਜੀ ਦੀ ਪੰਜਵੀਂ ਬਰਸੀ ਅਤੇ ਸੰਤ ਬੀਬੀ ਜਵਾਲੀ ਰਾਮ ਜੀ ਦੀ 24ਵੀਂ ਬਰਸੀ ਦੇ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਹਰਮੇਸ਼ ਦਾਸ ਮਹਾਰਾਜ ਜੀ ਵੱਲੋਂ ਸ਼ਰਧਾਪੁਰਬਕ ਮਨਾਏ ਗਏ। 
        ਇਨ੍ਹਾਂ ਬਰਸੀਂ ਸਮਾਗਮਾਂ ਮੌਕੇ ਅਰੋਗਿਆ ਆਯੁਰਵੈਦਿਕ ਕਲੀਨਿਕ ਤੇ ਸਿਮਰਨ ਆਯੁਰਵੈਦਿਕ ਫਾਰਮੈਸੀ ਪਿੰਡ ਖੜਕਾਂ ਹੁਸ਼ਿਆਰਪੁਰ ਵੱਲੋਂ ਫ੍ਰੀ ਚੈਅਕੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡੇਰਾ ਕੱਲਰਾਂ ਦੇ ਮੁੱਖ ਗੱਦੀ ਨਸ਼ੀਨ ਸੇਵਾਦਾਰ ਸੰਤ ਬਾਬਾ ਹਰਮੇਸ਼ ਦਾਸ ਜੀ ਵੱਲੋਂ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ ਗਿਆ। ਜਿਸ ਵਿੱਚ 1960 ਮਰੀਜ਼ਾਂ ਦਾ ਮੁਆਇੰਨਾਂ ਕਰਕੇ ਮਾਹਰ ਵੈਦ ਸਹਿਬਾਨਾਂ ਦੀ ਟੀਮ ਵੱਲੋਂ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਇਸ ਕੈਂਪ ਦਾ ਆਯੋਜ਼ਨ ਮੁੱਖ ਵੈਦ ਬਲਜਿੰਦਰ ਰਾਮ ਖੜਕਾ ਤੇ ਵੈਦ ਸਿਮਰਨ ਕੌਰ ਦੀ ਵਿਸ਼ੇਸ਼ ਅਗਵਾਹੀ ਵਿੱਚ ਕੀਤਾ ਗਿਆ। 
       ਕੈਂਪ ਮੌਕੇ ਤੇ ਮੁੱਖ ਵੈਦ ਬਲਜਿੰਦਰ ਰਾਮ ਖੜਕਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਦੱਸਿਆ ਕਿ ਆਯੁਰਵੈਦਿਕ ਦਵਾਈਆਂ ਰਿਸ਼ੀਆਂ, ਮੁੰਨੀਆਂ ਦੇ ਸਮੇਂ ਤੋਂ ਚੱਲੀਆਂ ਆ ਰਹੀਆਂ ਹਨ ਜੋ ਕਿ ਸਾਨੂੰ ਕੁਦਰਤ ਦੀ ਦੇਣ ਹੈ ਤੇ ਕੁਦਰਤ ਵੱਲੋਂ ਦਿੱਤੀਆਂ ਗਈਆਂ ਜੜੀਆਂ ਬੂਟੀਆਂ ਨਾਲ ਬਣੀਆਂ ਦਵਾਈਆਂ ਸਰੀਰਕ ਰੋਗ ਜੜ੍ਹ ਤੋਂ ਖਤਮ ਕਰਦੀਆਂ ਹਨ। ਜਿਨ੍ਹਾਂ ਦਾ ਸਰੀਰ ਤੇ ਕੋਈ ਮਾੜਾ ਨੁਕਸਾਨ ਨਹੀਂ ਹੁੰਦਾ, ਸਗੋ ਫਾਇਦਾ ਹੀ ਹੁੰਦਾ ਹੈ।    
          ਕੈਂਪ ਮੌਕੇ ਤੇ ਵੈਦ ਬਲਜਿੰਦਰ ਰਾਮ, ਵੈਦ ਸਿਮਰਨ ਕੌਰ, ਵੈਦ ਗੁਰਪ੍ਰੀਤ ਕੌਰ, ਵੈਦ ਅੰਸ਼, ਵੈਦ ਲੁਕੇਸ਼ ਕੁਮਾਰ, ਵੈਦ ਰੂਪੀਕਾ ਵਤੀ ਨਵਾਂ ਸ਼ਹਿਰ, ਵੈਦ ਇੰਦਰਜੀਤ ਸਿੰਘ, ਵੈਦ ਚਰਨਜੀਤ, ਵੈਦ ਸਹਿਜਪ੍ਰੀਤ, ਵੈਦ ਵਿਵੇਕ, ਵੈਦ ਹਰਬੰਸ ਤੋਂ ਇਲਾਵਾ ਡਾ. ਸ਼ਿਵਾਨੀ ਚੰਡੀਗੜ੍ਹ, ਡਾ. ਕਰੁਨਾ ਸ਼ਰਮਾਂ, ਡਾ. ਮੁਕੇਸ਼ ਕੁਮਾਰ, ਡਾ. ਤੁਲੀਕਾ, ਡਾ. ਬਲਦੇਵ ਅਤੇ ਸ਼੍ਰੀ ਧਨਵੰਤਰੀ ਪ੍ਰਾਈਵੇਟ ਲਿਮਿਟਿਡ ਤੋਂ ਡਾ. ਜੇ.ਪੀ ਸਿੰਘ ਵੱਲੋਂ ਬੀ.ਐਮ.ਡੀ ਅਤੇ ਸ਼ੂਗਰ ਕੈਂਪ ਲਗਾਇਆ ਗਿਆ। ਜਿਨ੍ਹਾਂ ਦੀ ਟੀਮ ਵਿੱਚ ਡਾ. ਰਾਕੇਸ਼ ਕੁਮਾਰ, ਡਾ. ਨਵੀਨ ਸ਼ਰਮਾਂ, ਡਾ. ਨਵਰਾਜ ਠਾਕੁਰ, ਡਾ. ਸੰਦੀਪ, ਡਾ. ਤਜਿੰਦਰ ਵੱਲੋਂ ਉਚਚੇ ਤੌਰ ਤੇ ਸੇਵਾ ਨਿਭਾਈ ਗਈ। ਵੈਦ ਬਲਜਿੰਦਰ ਰਾਮ ਤੇ ਸਿਮਰਨਜੀਤ ਕੌਰ ਨੇ ਸਰਬੱਤ ਸੰਗਤਾਂ ਅਤੇ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ। ਵੈਦ ਸਿਮਰਨ ਕੌਰ ਨੇ ਕਿਹਾ ਇਹ ਕੈਂਪ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹੇਗਾ। ਇਸ ਮੌਕੇ ਤੇ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ (ਰਾਏਪੁਰ ਰਸੂਲਪੁਰ) ਜਲੰਧਰ ਤੋਂ ਸੰਤ ਬਾਬਾ ਨਿਰਮਲ ਦਾਸ ਜੀ ਤੇ ਭੈਣ ਸੰਤੋਸ਼ ਕੁਮਾਰੀ, ਹਲਕਾ ਐਮਐਲਏ ਇਸ਼ਾਤ ਕੁਮਾਰ ਵੀ ਆਪਣੇ ਸਾਥੀਆਂ ਸਮੇਤ ਉਚੇਚੇ ਤੌਰ ਤੇ ਹਾਜ਼ਰ ਹੋਏ।

Post a Comment

0 Comments