ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਲਈ ਵਿਭਿੰਨ ਕੋਰਸਾਂ ਦੀ ਵਿਸ਼ਾਲ ਚੋਣ, ਦਾਖਲਿਆਂ ਲਈ ਸੁਨਹਿਰੀ ਮੌਕਾ


ਜਲੰਧਰ, 10 ਜੁਲਾਈ (ਅਮਰਜੀਤ ਸਿੰਘ)-
ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ ਮਾਣਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ, ਵਾਈਸ-ਚਾਂਸਲਰ ਪ੍ਰੋ. ਪਲਵਿੰਦਰ ਸਿੰਘ ਅਤੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਹੇਠ ਚੱਲ ਰਹੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਪਲਵਿੰਦਰ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ, ਹੁਨਰ-ਅਧਾਰਿਤ ਅਤੇ ਉਦਯੋਗ ਦੀਆਂ ਲੋੜਾਂ ਅਨੁਸਾਰ ਸਿੱਖਿਆ ਪ੍ਰਦਾਨ ਕਰਨਾ ਹੈ। ਯੂਨੀਵਰਸਿਟੀ ਵਿਚ ਵੱਖ-ਵੱਖ ਵਿਸ਼ਿਆਂ ਦੇ ਆਧੁਨਿਕ ਕੋਰਸ ਉਪਲਬਧ ਹਨ। ਸਾਡਾ ਮਕਸਦ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀ ਪ੍ਰਦਾਨ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਨੈਤਿਕ ਕਦਰਾਂ-ਕੀਮਤਾਂ, ਪੇਸ਼ੇਵਰ ਯੋਗਤਾਵਾਂ, ਨਵੀਨ ਸੋਚ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਭਰਪੂਰ ਨਾਗਰਿਕ ਬਣਾਉਣਾ ਹੈ। ਅਸੀਂ ਅਜਿਹਾ ਸਿੱਖਿਆਕ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਦੇ ਸਫਲ ਕਰੀਅਰ ਦੀ ਮਜ਼ਬੂਤ ਨੀਂਹ ਰੱਖੇ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਵਿਦਿਆਰਥੀਆਂ ਨੂੰ ਇੰਜੀਨੀਅਰਿੰਗ, ਮੈਨੇਜਮੈਂਟ, ਕੰਪਿਊਟਰ ਐਪਲੀਕੇਸ਼ਨ, ਵਿਗਿਆਨ, ਸਿਹਤ ਵਿਗਿਆਨ, ਖੇਤੀਬਾੜੀ, ਹਿਊਮੈਨਿਟੀਜ਼, ਸਿੱਖਿਆ ਅਤੇ ਕਾਨੂੰਨ ਸਮੇਤ ਕਈ ਵਿਸ਼ਿਆਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰ ਰਹੀ ਹੈ। ਯੂਨੀਵਰਸਿਟੀ ਵਿੱਚ ਅੰਡਰਗ੍ਰੈਜੂਏਟ, ਪੋਸਟਗ੍ਰੈਜੂਏਟ ਅਤੇ ਪੀ.ਐੱਚ.ਡੀ. ਪੱਧਰ ਦੇ ਅਨੇਕਾਂ ਕੋਰਸ ਉਪਲਬਧ ਹਨ। ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿੱਚ 2.“ech (3omputer Science 19 & ML, 3yber Security, 3ivil, 5lectrical ਅਤੇ Mechanical 5ngineering) ਅਤੇ M.“ech ਪ੍ਰੋਗਰਾਮ ਚਲਾਏ ਜਾ ਰਹੇ ਹਨ। ਯੂਨੀਵਰਸਿਟੀ ਇੰਸਟੀਚਿਊਟ ਆਫ ਕਾਮਰਸ ਐਂਡ ਮੈਨੇਜਮੈਂਟ (”93M) ਵਿੱਚ 2.3om, 221, M21, M.3om, 28M3“, M8M3“ ਅਤੇ 2““M ਵਰਗੇ ਕੋਰਸ ਉਪਲਬਧ ਹਨ। ਇਸ ਤੋਂ ਇਲਾਵਾ 92M ਦੇ ਸਹਿਯੋਗ ਨਾਲ 19 Machine Learning ਅਤੇ 2usiness 1nalytics ਵਰਗੇ ਉਦਯੋਗ-ਕੇਂਦਰਿਤ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ। ਯੂਨੀਵਰਸਿਟੀ ਇੰਸਟੀਚਿਊਟ ਆਫ ਕੰਪਿਊਟਰ ਐਪਲੀਕੇਸ਼ਨ ਐਂਡ ਇਨਫਰਮੇਸ਼ਨ ਸਾਇੰਸ ਵਿੱਚ 231, M31, 2.Sc. 9“ ਅਤੇ 1nimation & Multimedia ਵਰਗੇ ਕੋਰਸ ਹਨ ਜਦਕਿ ਯੂਨੀਵਰਸਿਟੀ ਇੰਸਟੀਚਿਊਟ ਆਫ ਸਾਇੰਸ (”9S) ਵਿੱਚ Life Science, Physical Science, 6orensic Science ਅਤੇ M.Sc. (Physics, 3hemistry, Mathematics, 2otany, Zoology) ਦੇ ਪ੍ਰੋਗਰਾਮ ਚਲਾਏ ਜਾਂਦੇ ਹਨ। ਸਿਹਤ ਖੇਤਰ ਵਿੱਚ Medical Laboratory “echnology, Radiology, 1naesthesia & Operation “heatre “echnology ਆਦਿ ਦੇ ਕੋਰਸ ਵੀ ਉਪਲਬਧ ਹਨ। ਇੰਸਟੀਚਿਊਟ ਆਫ ਹਿਊਮੈਨਿਟੀਜ਼ ਅਧੀਨ M.1. Punjabi, 5nglish, 8istory, 5conomics, Political Science, 6ashion 4esigning ਅਤੇ 2.1. 8umanities,21 8onours ਵਰਗੇ ਕੋਰਸ ਹਨ। ਇੰਸਟੀਚਿਊਟ ਆਫ ਐਜੂਕੇਸ਼ਨ ਵਿੱਚ 2.5d., 2.P.5d., 2P5S ਅਤੇ MP5S, ਜਦਕਿ ”niversity 9nstitute of Law ਵਿੱਚ 2.1. LL.2. ਅਤੇ LL.M. ਦੇ ਕੋਰਸ ਕਰਵਾਏ ਜਾਂਦੇ ਹਨ। ਖੇਤੀਬਾੜੀ ਫੈਕਲਟੀ ਵਿੱਚ 2.Sc. (8ons.) 1griculture ਅਤੇ M.Sc. 1gronomy, 6ood Science, Soil Science ਅਤੇ 8orticulture ਵਰਗੇ ਪ੍ਰੋਗਰਾਮ ਵੀ ਵਿਦਿਆਰਥੀਆਂ ਲਈ ਉਪਲਬਧ ਹਨ। ਵੱਖ-ਵੱਖ ਵਿਸ਼ਿਆਂ ਵਿੱਚ ਉੱਚ ਪੱਧਰੀ ਸਿੱਖਿਆ ਲਈ ਪੀ.ਐੱਚ.ਡੀ. ਪੱਧਰ ਦੇ ਅਨੇਕਾਂ ਕੋਰਸ ਹਨ। ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਲਈ ਆਧੁਨਿਕ ਲੈਬੋਰਟਰੀਆਂ, ਕੇਂਦਰੀ ਲਾਇਬ੍ਰੇਰੀ, ਵੱਖਰੇ ਹੋਸਟਲ, ਵਾਈ-ਫਾਈ ਕੈਂਪਸ, ਖੇਡਾਂ ਅਤੇ ਜਿਮਨੇਜ਼ੀਅਮ, ਮੈਡੀਕਲ ਸਹੂਲਤਾਂ, ਕੈਂਟੀਨ, ਆਵਾਜਾਈ ਅਤੇ ਪਲੇਸਮੈਂਟ ਸਹੂਲਤਾਂ ਉਪਲਬਧ ਹਨ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦਾ ਉਦੇਸ਼ ਗੁਣਵੱਤਾ ਭਰਪੂਰ ਸਿੱਖਿਆ ਦੇ ਨਾਲ ਵਿਦਿਆਰਥੀਆਂ ਨੂੰ ਹੁਨਰਮੰਦ ਅਤੇ ਰੁਜ਼ਗਾਰ-ਯੋਗ ਬਣਾਉਣਾ ਹੈ।


Post a Comment

0 Comments