ਸੰਤ ਕ੍ਰਿਸ਼ਨ ਨਾਥ ਜੀ ਵਿਦੇਸ਼ ਕਨੇਡਾ ਦੇ ਦੌਰੇ ਲਈ ਰਵਾਨਾਂ ਹੋਏ

ਕਨੇਡਾ ਦੀ ਧਰਤੀ ਤੇ ਗੁਰਬਾਣੀ ਤੇ ਕ੍ਰਾਂਤੀਕਾਰੀ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ

ਅਮਰਜੀਤ ਸਿੰਘ ਜੰਡੂ ਸਿੰਘਾ- ਡੇਰਾ ਚਹੇੜੂ ਮੁੱਖੀ ਸਤਿਕਾਰਯੋਗ ਸੰਤ ਕਿ੍ਸ਼ਨ ਨਾਥ ਮਹਾਰਾਜ ਜੀ ਵਿਦੇਸ਼ ਦੀ ਧਰਤੀ ਕਨੇਡਾ ਲਈ ਸੰਗਤਾਂ ਦੀ ਹਾਜ਼ਰੀ ਵਿੱਚ ਰਵਾਨਾਂ ਹੋਏ ਹਨ। ਜਿਕਰਯੋਗ ਹੈ ਕਿ ਸੰਤ ਕ੍ਰਿਸ਼ਨ ਨਾਥ ਜੀ ਕਨੇਡਾ ਦੇ ਸ਼ਹਿਰ ਵੈਨਕੂਵਰ (ਸਰੀ) ਵਿਖੇ 17 ਤੋਂ 21 ਜੁਲਾਈ, ਐਡਮਿੰਨਟਨ (ਐਲਬੇਰਟਾ) ਵਿਖੇ 21 ਤੋਂ 23 ਜੁਲਾਈ ਤੱਕ, ਕੈਲਗਰੀ ਵਿਖੇ 23 ਤੋਂ 25 ਜੁਲਾਈ ਤੱਕ, ਮਾਂਟੋਰੀਅਲ ਵਿਖੇ 25 ਤੋਂ 27 ਜੁਲਾਈ ਤੱਕ, ਟੋਰਾਂਟੋ ਵਿਖੇ 27 ਤੋਂ 2 ਅਗਸਤ ਤੱਕ ਵੱਖ ਵੱਖ ਸਮਾਗਮਾਂ ਵਿੱਚ ਹਿੱਸਾ ਲੈਂਦੇ ਹੋਏ ਕਨੇਡਾ ਵਿਖੇ ਵਸਦੀਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੇ ਕ੍ਰਾਂਤੀਕਾਰੀ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਡੇਰੇ ਦੇ ਸੇਵਾਦਾਰ ਧਰਮਪਾਲ ਤੇ ਸੈਕਟਰੀ ਕਮਲਜੀਤ ਖੋਥੜਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਸੰਤ ਕਿ੍ਸ਼ਨ ਨਾਥ ਮਹਾਰਾਜ ਜੀ ਦਾ ਇਹ ਟੂਰ ਕਰੀਬ 15 ਦਿਨ ਦਾ ਹੈ ਅਤੇ ਸੰਤ ਜੀ 2 ਅਗਸਤ ਨੂੰ ਡੇਰਾ ਚਹੇੜੂ ਵਿਖੇ ਵਾਪਸ ਪਰਤ ਆਉਣਗੇ।

Post a Comment

0 Comments