ਹੁਸ਼ਿਆਰਪੁਰ/ਸ਼ਾਮਚੁਰਾਸੀ 21 ਜਨਵਰੀ, (ਚੁੰਬਰ) - ਹਰਤਾਜ਼ ਆਡੀਓ ਦੀ ਪੇਸ਼ਕਸ਼ ਗਾਇਕਾ ਰਾਜ ਗੁਲਜਾਰ ਦਾ ਗਾਇਆ ਟਰੈਕ ‘ਹਰਿ ਹਰਿ ਸਿਮਰ ਲੈ’ ਦਾ ਪੋਸਟਰ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸ਼੍ਰੀਮਾਨ ਸੰਤ ਨਿਰੰਜਣ ਦਾਸ ਜੀ ਨੇ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ ਗਿਆ। ਇਸ ਮੌਕੇ ਗਾਇਕਾ ਰਾਜ ਗੁਲਜਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੇ ਪੇਸ਼ਕਾਰ ਅਤੇ ਗੀਤਕਾਰ ਸਤਪਾਲ ਖਾਨਪੁਰੀ ਹਨ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਮਿਸ਼ਨ ਵਰਡਲ ਵਾਈਡ ਸ਼੍ਰੀ ਗੁਰੂ ਰਵਿਦਾਸ ਸਭਾ ਯੂ ਏ ਈ ਦਾ ਉਹ ਸਮੁੱਚੇ ਤੌਰ ਤੇ ਧੰਨਵਾਦ ਕਰਦੀ ਹੈ। ਜਿੰਨ੍ਹਾਂ ਨੇ ਇਸ ਟਰੈਕ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਕੇ ਰਿਲੀਜ਼ ਕਰਵਾਇਆ ਹੈ।
0 Comments