ਬਲੱਡ ਬੈਂਕ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਵੈਕਸੀਨ ਲਗਵਾਈ।



ਫਗਵਾੜਾ 21 ਜਨਵਰੀ (ਸ਼ਿਵ ਕੋੜਾ)- ਸਿਹਤ ਵਿਭਾਗ ਵਲੋਂ ਮਿਸ਼ਨ ਫਤਿਹ ਹੇਠ ਪਹਿਲੀ ਲੜੀ ਵਿਚ ਜਿਲ੍ਹੇ ਦੇ ਮੈਡੀਕਲ ਸਟਾਫ ਨੂੰ ਲਗਾਈ ਜਾ ਰਹੀ ਕੋਵਿਡ-19 ਕੋਰੋਨਾ ਵੈਕਸੀਨ ਤਹਿਤ ਅੱਜ ਬਲੱਡ ਬੈਂਕ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਵੈਕਸੀਨ ਲਗਵਾਈ। ਵੈਕਸੀਨ ਦਾ ਇੰਜੇਕਸ਼ਨ ਲੈਣ ਉਪਰੰਤ ਉਹਨਾਂ ਗੱਲਬਾਤ ਵਿਚ ਕਿਹਾ ਕਿ ਕੋਰੋਨਾ ਵੈਕਸੀਨ ਦਾ ਇੰਜਕੈਸ਼ਨ ਲਗਵਾ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ। ਵੈਕਸੀਨ ਲਗਵਾਉਣ ਤੋਂ ਬਾਅਦ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਤਕਲੀਫ ਮਹਿਸੂਸ ਨਹੀਂ ਹੋ ਰਹੀ। ਉਹਨਾਂ ਸਮੂਹ ਮੈਡੀਕਲ ਸਟਾਫ ਨੂੰ ਪੁਰਜੋਰ ਅਪੀਲ ਕੀਤੀ ਕਿ ਕੋਰੋਨਾ ਦੇ ਖਾਤਮੇ ਲਈ ਜਿਸ ਤਰ੍ਹਾਂ ਹੁਣ ਤੱਕ ਫਰੰਟ ਫੁਟ ‘ਤੇ ਬਹਾਦੁਰੀ ਨਾਲ ਲੜਾਈ ਲੜੀ ਹੈ ਉਸੇ ਤਰ੍ਹਾਂ ਹੁਣ ਕੋਰੋਨਾ ਮਹਾਮਾਰੀ ਉਪਰ ਕੀਤੇ ਜਾ ਰਹੇ ਆਖਰੀ ਵਾਰ ਵਿਚ ਵੀ ਉਸੇ ਤਰ੍ਹਾਂ ਦਲੇਰੀ ਦਿਖਾਉਂਦੇ ਹੋਏ ਬਿਨਾਂ ਡਰੇ ਜਾਂ ਘਬਰਾਏ ਇੰਜੇਕਸ਼ਨ ਲਗਵਾਇਆ ਜਾਵੇ। ਉਹਨਾਂ ਸੋਸ਼ਲ ਮੀਡੀਆ ਰਾਹੀਂ ਵੈਕਸੀਨ ਬਾਰੇ ਕੀਤੇ ਜਾ ਰਹੇ ਦੁਸ਼ਪ੍ਰਚਾਰ ਉਪਰ ਯਕੀਨ ਨਾ ਕਰਨ ਦੀ ਅਪੀਲ ਵੀ ਕੀਤੀ।

Post a Comment

0 Comments