25ਵੇਂ ਸ਼ਹੀਦੀ ਦੀਵਾਨ ਅਤੇ ਜੋ੍ੜ ਮੇਲੇ ਦੇ ਸਬੰਧ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ

21 ਫਰਵਰੀ ਨੂੰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਜੰਡੂ ਸਿੰਘਾ ਵਿਖੇ ਸੰਗਤਾਂ ਵਲੋਂ ਕਰਵਾਏ ਜਾਣਗੇ ਕੀਰਤਨ ਦਰਬਾਰ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੇਵਕ ਧੰਨ ਧੰਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਨਿੱਘੀ ਯਾਦ ਵਿੱਚ ਜੰਡੂ ਸਿੰਘਾ ਵਿੱਚ 25ਵਾਂ ਸ਼ਹੀਦੀ ਦੀਵਾਨ ਅਤੇ ਜੋ੍ਹੜ ਮੇਲਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਟਰੱਸਟ ਰਜ਼ਿ ਜੰਡੂ ਸਿੰਘਾ ਦੇ ਸਮੂਹ ਮੈਂਬਰਾਂ ਦੀ ਨਿਗਰਾਨੀ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ 21 ਫਰਵਰੀ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਪ੍ਰਧਾਨ ਕੇਵਲ ਸਿੰਘ, ਚੇਅਰਮੈਨ ਪੁ੍ਰੇਮ ਸਾਗਰ, ਮੀਤ ਪ੍ਰਧਾਨ ਜਸਵਿੰਦਰ ਸਿੰਘ, ਸੈਕਟਰੀ ਗੁਰਵਿੰਦਰ ਸਿੰਘ, ਖਜ਼ਾਨਚੀ ਅਮਰਜੀਤ ਸਿੰਘ, ਹਰਵਿੰਦਰ ਸਿੰਘ ਸਹਾਇਕ ਸੈਕਟਰੀ ਅਤੇ ਹੋਰਨਾਂ ਨੇ ਦਸਿਆ ਕਿ ਸ਼ਹੀਦੀ ਦੀਵਾਨ ਅਤੇ ਜੋੜ ਮੇਲੇ ਦੇ ਸਬੰਧ ਵਿੱਚ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਏ ਹਨ। ਜਿਨ੍ਹਾਂ ਦੇ ਭੋਗ 21 ਫਰਵਰੀ ਸਵੇਰੇ 11 ਵਜੇ ਪਾਏ ਜਾਣਗੇ। ਉਪਰੰਤ ਕੀਰਤਨ ਦਰਬਾਰ ਸਜਾਏ ਜਾਣਗੇ। ਜਿਸ ਵਿੱਚ ਬੀਬੀ ਅਮਰਪ੍ਰੀਤ ਕੌਰ ਜੰਡੂ ਸਿੰਘਾ ਵਾਲੇ, ਰਾਗੀ ਭਾਈ ਅਮਰਜੀਤ ਸਿੰਘ ਅਤੇ ਸਾਥੀ, ਰਾਗੀ ਭਾਈ ਕਮਲਜੀਤ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ, ਢਾਡੀ ਭਾਈ ਸੁਰਜੀਤ ਸਿੰਘ ਉਦੇਸੀਆਂ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰ ਇਤਿਹਾਸ ਸਰਵਣ ਕਰਵਾਉਣਗੇ। ਸਟੇਜ ਸਕੱਤਰ ਦੀ ਭੂਮਿਕਾ ਭਾਈ ਲਖਵਿੰਦਰ ਸਿੰਘ ਸੰਸਾਰਪੁਰ ਵਾਲੇ ਨਿਭਾਉਣਗੇ। ਪ੍ਰਬੰਧਕਾਂ ਨੇ ਦਸਿਆ ਕਿ ਇਸ ਸਮਾਗਮ ਦੌਰਾਨ ਦੁੱਧ ਪਕੋੜਿਆਂ ਅਤੇ ਗਰੂ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਏ ਜਾਣਗੇ। ਇਸ ਮੌਕੇ ਸ਼ਮਸ਼ੇਰ ਸਿੰਘ, ਕਮਲਜੀਤ ਸਿੰਘ, ਰਣਜੀਤ ਸਿੰਘ, ਹੈਡ ਗ੍ਰੰਥੀ ਹਰਵਿੰਦਰ ਸਿੰਘ, ਹਰਪਾਲ ਸਿੰਘ, ਜਸਪਾਲ ਸਿੰਘ, ਸੁਖਮਨਪ੍ਰੀਤ ਸਿੰਘ, ਅਵਤਾਰ ਸਿੰਘ, ਕਰਮ ਸਿੰਘ ਕਪੂਰ ਪਿੰਡ, ਸੁਖਦੇਵ ਸਿੰਘ, ਜੋਗਿੰਦਰ ਰਾਮ, ਵਿਜੈ ਕੁਮਾਰ ਅਤੇ ਹੋਰ ਸੇਵਾਦਾਰ ਹਾਜ਼ਰ ਸਨ। 

 


Post a Comment

0 Comments