ਪਿੰਡ ਜੋਹਲਾ ਵਿੱਚ ਪਾਏ ਗਏ ਸੀਵਰੇਜ ਦਾ ਪਵਨ ਟੀਨੂੰ ਵਲੋਂ ਉਦਘਾਟਨ

2015 ਵਿੱਚ ਹੋਇਆ ਸੀ ਸੀਵਰੇਜ ਪਾਉਣ ਦਾ ਕੰਮ ਸ਼ੁਰੂ, ਗ੍ਰਾਮ ਪੰਚਾਇਤ ਦੀ ਨਿਗਰਾਨੀ ਵਿੱਚ ਹੋਇਆ ਮੁਕੰਮਲ

ਜਲੰਧਰ (ਅਮਰਜੀਤ ਸਿੰਘ)- ਪਿੰਡ ਜੋਹਲ ਐਨ.ਆਰ.ਆਈ ਯੂ.ਕੇ ਲਿਮਿ., ਵਿਕਾਸ ਕਮੇਟੀ ਰਜ਼ਿ ਪਿੰਡ ਜੋਹਲ, ਗ੍ਰਾਮ ਪੰਚਾਇਤ ਪਿੰਡ ਜੋਹਲਾਂ ਦੇ ਸਰਪੰਚ ਅਤੇ ਚੇਅਰਪਰਸਨ ਸਵਿਤਾ ਅਤੇ ਬਲਵੀਰ ਬਾਘਾ ਦੀ ਅਗਵਾਹੀ ਵਿੱਚ ਮੁਕੰਮਲ ਕੀਤੇ ਗਏ ਸੀਵਰੇਜ ਦਾ ਉਦਘਾਟਨ ਹਲਕਾ ਆਦਮਪੁਰ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਸਮੂਹ ਪਿੰਡ ਵਾਸੀਆਂ ਅਤੇ ਪਤਵੰਤੇ ਸੱਜਣਾਂ ਵਲੋ ਵਿਧਾਇਕ ਪਵਨ ਕੁਮਾਰ ਟੀਨੂੰ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕਰਵਾਏ ਸੰਖੇਪ ਸਮਾਗਮ ਦੌਰਾਨ ਵਿਕਾਸ ਕਮੇਟੀ ਰਜ਼ਿ ਦੇ ਪ੍ਰਧਾਨ ਸ਼੍ਰੀ ਭਾਗ ਮੱਲ ਬਾਘਾ, ਮੀਤ ਪ੍ਰਧਾਨ ਪਰਮਜੀਤ ਸਿੰਘ ਨੰਬਰਦਾਰ, ਸਲਾਹਕਾਰ ਰੂਪ ਲਾਲ ਬਾਘਾ ਨੇ ਦਸਿਆ ਕਿ 2015 ਤੋਂ ਚੱਲ ਰਹੇ ਇਸ ਸੀਵਰੇਜ ਦਾ ਕੰਮ ਮੁਕੰਮਲ ਹੋਣ ਤੇ ਅੱਜ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਇਸਦਾ ਉਦਘਾਟਨ ਕੀਤਾ ਹੈ। ਸਰਪੰਚਪਤੀ ਬਲਵੀਰ ਬਾਘਾ ਨੇ ਦਸਿਆ ਕਿ ਇਹ ਪ੍ਰੋਜੈਕਟ 1 ਕਰੌੜ 65 ਲੱਖ ਰੁਪਏ ਦੀ ਲਾਗਤ ਨਾਲ ਪੂਰਾ ਹੋਇਆ ਹੈ। ਇਸ ਕਾਰਜ ਵਿੱਚ ਜਿਥੇ ਪਿੰਡ ਜੋਹਲਾਂ ਦੇ ਐਨ.ਆਰ.ਆਈ ਕੁਲਵਿੰਦਰ ਬਾਘਾ ਅਤੇ ਐਨ.ਆਰ.ਆਈ ਦਰਬਾਰਾ ਸਿੰਘ ਜੋਹਲ, ਐਨ.ਆਰ.ਆਈ ਸਵ. ਤੇਜ ਰਾਮ ਬਾਘਾ, ਐਨ.ਆਰ.ਆਈ ਸੁੱਚਾ ਰਾਮ ਬਾਘਾ, ਐਨ.ਆਰ.ਆਈ ਦਰਸ਼ਨ ਸਿੰਘ ਦਾ ਸਹਿਯੋਗ ਰਿਹਾ ਉਥੇ ਸਮੂਹ ਪਿੰਡ ਵਾਸੀਆਂ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ ਹੈ। ਇਸ ਮੌਕੇ ਤੇ ਪੰਚ ਮਨਦੀਪ ਕੌਰ, ਪੰਚਪਤੀ ਦਵਿੰਦਰ ਵਿਰਦੀ, ਪੰਚ ਅਮਨਜੀਤ ਕੌਰ, ਪੰਚ ਸਤਵਿੰਦਰ ਕੌਰ, ਪੰਚਪਤੀ ਮਹਿੰਗਾ ਸਿੰਘ, ਪੰਚ ਲਖਵੀਰ ਸਿੰਘ, ਸਿਮਰਦਾਸ, ਕੈਲਾਸ਼, ਸੁਖਜਿੰਦਰ ਵਿਰਦੀ, ਅਜੀਤ ਰਾਮ ਮਿੰਡਾ, ਤਲਜਿੰਦਰ ਸਿੰਘ ਢਿੱਲੋਂ, ਪ੍ਰੀਤਮ ਸਿੰਘ, ਪਰਵਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। 


Post a Comment

0 Comments