ਗੁਰਦੁਆਰਾ ਹਰਿ ਸੰਗਤ ਸਾਹਿਬ ਸਨੌਰ ਵਿਖੇ ਸਮਾਗਮ ਅਜ - ਸੰਤ ਬਾਬਾ ਹਰਦੇਵ ਸਿੰਘ ਸਨੌਰ

ਹੁਸ਼ਿਆਰਪੁਰ/ਸ਼ਾਮਚੁਰਾਸੀ 20  ਫਰਵਰੀ, (ਚੁੰਬਰ) - ਧੰਨ-ਧੰਨ ਸ਼੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਕ੍ਰਿਪਾ ਸਦਕਾ ਬ੍ਰਹਮਲੀਨ ਸ਼੍ਰੀਮਾਨ 108 ਸੰਤ ਬਾਬਾ ਹਰੀ ਸਿੰਘ ਜੀ ਮਹਾਰਾਜ ਸਨੌਰ ਵਾਲਿਆਂ ਦੀ ਤੀਸਰੀ ਮਿੱਠੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਜ 21 ਫਰਵਰੀ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੂਪਿਹਰੇ 2 ਵਜੇ ਤੱਕ ਗੁਰਦੁਆਰਾ ਹਰਿ ਸੰਗਤ ਸਾਹਿਬ ਸਨੌਰ ਪਟਿਆਲਾ ਵਿਖੇ ਬੜੀ ਸ਼ਰਧਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਜਾਣਕਾਰੀ ਦਿੰਦਿਆਂ ਗੱਦੀ ਨਸ਼ੀਨ ਸੰਤ ਬਾਬਾ ਹਰਦੇਵ ਸਿੰਘ ਸਨੌਰ ਵਾਲਿਆਂ ਨੇ ਦੱਸਿਆ ਕਿ ਇਹ ਸਮਾਗਮ ਸੰਤ ਬਾਬਾ ਗੁਰਮੀਤ ਸਿੰਘ ਜੀ ਅਮਰੀਕਾ ਵਾਲਿਆਂ ਦੇ ਸਹਿਯੋਗ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਸੰਤ ਬਾਬਾ ਅਵਤਾਰ ਸਿੰਘ ਜੀ ਧੂਲਕੋਟ ਵਾਲੇ, ਸੰਤ ਬਾਬਾ ਕਸ਼ਮੀਰਾ ਸਿੰਘ ਜੀ ਅਲਹੌਰਾਂ, ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨਵਾਲੇ, ਸੰਤ ਬਾਬਾ ਪਰਮਜੀਤ ਸਿੰਘ ਜੀ ਢਿੱਡਾ ਸਾਹਿਬ ਵਾਲੇ, ਸੰਤ ਨਛੱਤਰ ਸਿੰਘ ਜੀ, ਬਾਬਾ ਹਰਵਿੰਦਰ ਸਿੰਘ ਰੌਲੀ, ਸੰਤ ਬਾਬਾ ਗੁਰਮੀਤ ਸਿੰਘ ਅਮਰੀਕਾ ਵਾਲੇ ਸੰਗਤ ਨੂੰ ਸੰਤ ਪ੍ਰਵਚਨ ਸਰਵਣ ਕਰਵਾਉਣਗੇ। ਇਸ ਤੋਂ ਇਲਾਵਾ ਸਮਾਗਮ ਵਿਚ ਸਿੱਖ ਪੰਥ ਦੀਆਂ ਸਮੂਹ ਸੰਪ੍ਰਦਾਵਾਂ ਦੇ ਸੰਤ, ਮਹਾਪੁਰਸ਼, ਕਥਾ ਵਾਚਕ, ਪ੍ਰਸਿੱਧ ਰਾਗੀ ਜਥੇ ਕੀਤਰਨੀ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਆਈ ਸੰਗਤ ਵਿਚ ਗੁਰੂ ਦਾ ਲੰਗਰ ਅਤੇ ਦੇਸੀ ਘਿਓ ਦੀਆਂ ਜਲੇਬੀਆਂ ਦਾ ਲੰਗਰ ਅਤੁੱਟ ਵਰਤੇਗਾ। 

Post a Comment

0 Comments