ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਗੰਢਵਾ ਦੀ ਕਮੇਟੀ ਦੀ ਚੋਣ

ਫਗਵਾੜਾ 22 ਫਰਵਰੀ (ਸ਼ਿਵ ਕੋੜਾ)- ਪਿੰਡ ਗੰਢਵਾ ਵਿਚ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਨਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸੰਬੰਧੀ ਮੀਟਿੰਗ ਬੁਲਾਈ ਗਈ ਗਈ, ਜਿਸ ਵਿੱਚ ਸਮੂਹ ਪਿੰਡ ਵਾਸੀ ਅਤੇ ਪੰਚਾਇਤ ਮੈਂਬਰ ਸ਼ਾਮਿਲ ਹੋਏ। ਜਿਸ ਵਿਚ ਸਾਰੇਆ ਦੀ ਸਹਿਮਤੀ ਨਾਲ ਨਵੇਂ ਕਮੇਟੀ ਮੈਂਬਰਾਂ ਦੀ ਚੋਣ ਕੀਤੀ ਗਈ। ਜਿਸ ਵਿੱਚ ਮਨਜੀਤ ਕੁਮਾਰ (ਮਾਨ) ਨੂੰ ਕਮੇਟੀ ਦਾ ਪ੍ਰਧਾਨ, ਦਰਸ਼ਨਾਂ ਕੁਮਾਰੀ (ਉਪ ਪ੍ਰਧਾਨ), ਗਿਰਧਾਰੀ ਲਾਲ (ਕੈਸ਼ੀਅਰ), ਸ਼ਿੰਬਰ ਪਾਲ (ਕੈਸ਼ੀਅਰ), ਰਮਨਦੀਪ (ਕੈਸ਼ੀਅਰ), ਨਵੀਨ ਬੱਧਨ (ਸਕੱਤਰ), ਰਾਮ ਜੀ ਲਾਲ (ਜਨਰਲ ਸਕੱਤਰ) ਨਿਯੁਕਤ ਕੀਤਾ ਗਿਆ ਅਤੇ ਹੋਰ ਬਿੰਦਰ ਕੌਰ, ਸੀਮਾ ਰਾਣੀ, ਬਿਮਲਾ, ਗੋਗੀ, ਰਾਜ ਕੁਮਾਰ, ਜਸਵੀਰ ਕੁਮਾਰ, ਰਕੇਸ਼ ਕੁਮਾਰ, ਸੁਰਿੰਦਰ ਕੁਮਾਰ, ਜਸਵੀਰ, ਲੇਬਰ ਰਾਮ, ਚਰਨਜੀਤ, ਅਮਰਜੀਤ ਨੂੰ ਬਤੌਰ ਕਮੇਟੀ ਮੈਂਬਰ ਸ਼ਾਮਿਲ ਕੀਤਾ ਗਿਆ । ਨਵੇਂ ਚੁਣੇ ਅਹੁਦੇਦਾਰਾਂ ਨੇੇ ਸਮੂਹ ਨਗਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੂਰੀ ਇਮਾਨਦਾਰੀ ਅਤੇ ਤਨਦੇਹੀ ਨੂੰ ਗੁਰੂ ਘਰ ਦੀ ਸਾਭ ਸੰਭਾਲ ਦੀ ਜਿਮੇਵਾਰੀ ਨੂੰ ਨਿਭਾਉਣਗੇ। ਇਸ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪਰਬ ਆ ਰਿਹਾ ਹੈ, ਨੂੰ ਬੜੀ ਸ਼ਰਧਾ ਅਤੇ ਧੂੰੰਮਧਾਮ ਨਾਲ ਮਨਾਉਣ ਲਈ ਵਿਚਾਰਾ ਕੀਤੀਆ ਗਈ ਅਤੇ ਸਾਰੇ ਪਿੰਡ ਵਾਸੀਆਂ ਤੋਂ ਸਹਿਯੋਹਗ ਦੀ ਮੰਗ ਕੀਤੀ। ਇਸ ਸੰਬੰਧੀ 7 ਮਾਰਚ ਨੂੰ ਪਿੰਡ ਵਿਚ ਸਮਾਗਮ ਕਰਵਾਏ ਜਾਣ ਸੰਬੰਧੀ ਫੈਸਲਾ ਕੀਤਾ ਗਿਆ।

Post a Comment

0 Comments