ਜਾਗ੍ਰਿਤੀ ਕਲੱਬ ਵਲੋਂ 39ਵਾਂ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ

ਜਲੰਧਰ, (ਅਮਰਜੀਤ ਸਿੰਘ)- ਆਰੀਆ ਸਮਾਜ ਮੰਦਰ ਆਦਮਪੁਰ ਵਿਖੇ ਜਾਗ੍ਰਿਤੀ ਕਲੱਬ (ਰਜਿ.) ਅਤੇ ਲਾਇਨਜ਼ ਕਲੱਬ ਫੇਅਰਲੋਪ ਲੰਡਨ ਵਲੋਂ ਸਾਂਈ ਜੁਮਲੇ ਸ਼ਾਹ ਜੀ, ਲਾਲਾ ਮੁਹਰ ਚੰਦ ਪਾਲ, ਜਸਵਿੰਦਰ ਕੌਰ ਨਾਂਦਰਾ, ਕੇਹਰ ਸਿੰਘ ਲਾਲੀ, ਨੰਦ ਲਾਲ ਪਸਰੀਚਾ, ਦਿਲਬਾਗ ਰਾਏ ਪਸਰੀਚਾ, ਚੌਧਰੀ ਓਮ ਪ੍ਰਕਾਸ਼ ਸਿੰਘ, ਭਗਵੰਤ ਸਿੰਘ ਮਿਨਹਾਸ, ਸੰਸਥਾਪਕ ਚੰਦਰ ਮੋਹਨ ਯਾਦਵ ਦੀ ਮਿੱਠੀ ਯਾਦ ਨੂੰ ਸਮਰਪਿਤ 39ਵਾਂ ਅੱਖਾਂ ਦਾ ਮੁਫਤ ਅਪ੍ਰੇਸ਼ਨ ਕੈਂਪ ਕਲੱਬ ਦੇ ਸਰਪ੍ਰਸਤ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲੇ ਰਹਿਨੁਮਾਈ ਹੇਠ ਕਲੱਬ ਦੇ ਚੇਅਰਮੈਨ ਰਾਜ ਕੁਮਾਰ ਪਾਲ ਅਤੇ ਪ੍ਧਾਨ ਮਨਮੋਹਨ ਸਿੰਘ ਬਾਬਾ ਦੀ ਦੇਖ-ਰੇਖ ਹੇਠ ਰੂਬੀ ਨੈਲਸਨ ਮੈਮੋਰੀਅਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਲਗਾਇਆ ਗਿਆ।               ਇਸ ਮੌਕੇ 747 ਮਰੀਜ਼ਾਂ ਦੀਆਂ  ਅੱਖਾਂ ਦਾ ਚੈਕਅਪ ਰੂਬੀ ਨੈਲਸਨ ਮੈਮੋਰੀਅਲ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਕੀਤਾ ਗਿਆ। ਅਤੇ 360 ਮਰੀਜ਼ਾਂ ਨੂੰ ਅੱਖਾਂ ਦੇ ਅਪ੍ਰੇਸ਼ਨ ਕਰਨ ਲਈ ਚੁਣਿਆ ਗਿਆ। ਇਸ ਮੌਕੇ ਕਲੱਬ ਦੇ ਮੁੱਖ ਸਲਾਹਕਾਰ ਮੰਗਤ ਰਾਮ ਸ਼ਰਮਾਂ, ਸੱਤਪਾਲ ਬਜਾਜ, ਗੁੁੁੁਲਸ਼ਲ ਦਿਲਬਾਗੀ, ਵਿਸ਼ਾਲ ਵਰਮਾਂ, ਤਿਲਕ ਰਾਜ ਟੰਡਨ ਜਲੰਧਰ, ਬਲਬੀਰ ਗਿਰ, ਵਿਜੇ ਯਾਦਵ, ਸੱਤਪਾਲ ਨੀਟਾ, ਰਵੀ ਸੰਕਰ ਬਾਂਸਲ, ਨਰਿੰਦਰ ਕੁਮਾਰ, ਸੁਨੀਲ ਵਾਸੂਦੇਵ, ਕੁਲਦੀਪ ਸਿੰਘ, ਪ੍ਗਟ ਸਿੰਘ, ਮੇਹਰ ਚੰਦ, ਸੁਦਰਸ਼ਨ ਭੰਬੀ, ਲਵ ਯਾਦਵ, ਪਵਨ ਯਾਦਵ, ਗੁਰਨਾਮ ਸਿੰਘ, ਸ਼ੀ੍ਮਤੀ ਸਤੀਸ਼ ਸ਼ਰਮਾਂ, ਮਾਇਆ ਯਾਦਵ, ਵਰਿੰਦਰ ਦੱਤਾ, ਗਿਆਨ ਸਿੰਘ, ਤਰਨਜੋਤ ਸਿੰਘ ਖਾਲਸਾ, ਗੁਰਮੁਖ ਸਿੰਘ ਸੂਰੀ ਅਤੇ ਹੋਰ ਹਾਜ਼ਰ ਸਨ।

Post a Comment

0 Comments