ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਜਲੰਧਰ ਵਿਖੇ ਭਰਵਾਂ ਸਵਾਗਤ।

ਜਲੰਧਰ (ਅਮਰਜੀਤ ਸਿੰਘ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ400ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਏ ਨਗਰ ਕੀਰਤਨ ਗੁਰਦੁਆਰਾ ਗੁਰੂ ਕੇ ਮਹਿਲ ਅੰਮ੍ਰਿਤਸਰ ਤੋਂ ਅਰੰਭ ਹੋ ਕਰ ਕੇ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾਣ ਵਾਲੇ ਨਗਰ ਕੀਰਤਨ ਦਾ ਜਲੰਧਰ ਪਹੁੰਚਣ ਤੇ ਫੇਅਰ ਫਾਰਮ ਹਾਊਸ ਨੇੜੇ ਵੇਰਕਾ ਮਿਲਕ ਪਲਾਂਟ ਅੰਮ੍ਰਿਤਸਰ ਰੋਡ ਵਿਖੇ  ਜੱਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਦੀ ਅਗਵਾਈ ਹੇਠ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ, ਸਮੂਹ ਸਿੰਘ ਸਭਾਵਾਂ ਧਾਰਮਿਕ ਜਥੇਬੰਦੀਆਂ, ਸੇਵਾ ਸੁਸਾਇਟੀਆ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,ਪੰਜ ਪਿਆਰਿਆਂ, ਨਿਸ਼ਾਨਚੀ ਸਿੰਘ ਤੇ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਦਾ ਫੁੱਲਾਂ ਦੀ ਵਰਖਾ ਕਰਦਿਆਂ ਜੈਕਾਰਿਆਂ ਦੀ ਗੂੰਜ ਵਿੱਚ ਭਰਵਾਂ ਸਵਾਗਤ ਕੀਤਾ ਗਿਆ।
                 ਇਸ ਮੌਕੇ ਲੰਗਰ ਦੀ ਸੇਵਾ ਚਰਨਜੀਤ ਸਿੰਘ ਰਾਜਪਾਲ, ਹਰਜਿੰਦਰ ਪਾਲ ਸਿੰਘ ਰਾਜਪਾਲ ਫੇਅਰ ਫਾਰਮ ਹਾਊਸ ਵਾਲਿਆਂ ਵਲੋਂ ਕੀਤੀ ਗਈ। ਨਗਰ ਕੀਰਤਨ ਦਾ ਸਵਾਗਤ ਕਰਦਿਆਂ ਗੁ ਸਿੰਘ ਸਭਾ ਮਕਸੂਦਾਂ ਤੇ ਗੁ ਗੁਰੂ ਨਾਨਕ ਦਰਬਾਰ ਜਨਤਾ ਕਲੋਨੀ ਵਲੋਂ ਸੰਗਤਾਂ ਲਈ ਫਲ ਫਰੂਟ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਚਰਨ ਸਿੰਘ ਪ੍ਰਧਾਨ, ਬਲਕਾਰ ਸਿੰਘ ਪ੍ਰਧਾਨ ਜਨਤਾ ਕਲੋਨੀ,ਦਿਆਲ ਸਿੰਘ, ਕੁਲਵੰਤ ਸਿੰਘ ਅਨੰਦਨਗਰ, ਅਵਤਾਰ ਸਿੰਘ ਘੁੰਮਣ, ਬਲਦੇਵ ਸਿੰਘ ਟਾਹਲੀ, ਕੁਲਦੀਪ ਸਿੰਘ ਬੈਂਸ,ਗੁਰਮੇਲ ਸਿੰਘ, ਸਤਨਾਮ ਸਿੰਘ ਨਾਗਰਾ, ਗੁਰਚਰਨ ਸਿੰਘ ਚੰਨੀ, ਰਣਜੀਤ ਸਿੰਘ ਗੋਲਡੀ, ਜੇ ਐਸ ਸੋਢੀ, ਅਵਤਾਰ ਸਿੰਘ ਦਿਉਲ ਆਦਿ ਨੇ ਸੇਵਾ ਕੀਤੀ।
ਪਠਾਨਕੋਟ ਚੌਂਕ ਵਿਖੇ ਗੁ ਸ਼ਹੀਦ ਬਾਬਾ ਦੀਪ ਸਿੰਘ ਨਗਰ,ਗੁ ਸਾਹਿਬ ਨਿਉ ਸੰਤੋਖ ਪੁਰਾ,ਗੁ ਸਾਹਿਬ ਅਮਰ ਗਾਰਡਨ,ਗੁ ਭਾਈ ਲਾਲੋ ਜੀ,ਗੁ ਰਾਮਗੜ੍ਹੀਆ ਕਿਸ਼ਨਪੁਰਾ ਦੀਆਂ ਸੰਗਤਾਂ ਵੱਲੋਂ ਪ੍ਰਮਜੀਤ ਸਿੰਘ ਰੇਰੂ, ਅਮਰਜੀਤ ਸਿੰਘ ਕਿਸ਼ਨਪੁਰਾ, ਗੁਰਜੀਤ ਸਿੰਘ ਮਰਵਾਹਾ, ਕੁਲਦੀਪ ਸਿੰਘ ਲੁਬਾਣਾ, ਕੁਲਤਾਰ ਸਿੰਘ ਕੰਡਾ ਹਕੀਕਤ ਸਿੰਘ ਸੈਣੀ, ਜਸਵਿੰਦਰ ਸਿੰਘ ਜੱਸਾ, ਕੁਲਵੰਤ ਸਿੰਘ ਬੱਲ,ਜਸਵਿੰਦਰ ਸਿੰਘ ਸਭਰਵਾਲ, ਸਤਨਾਮ ਸਿੰਘ ਲਾਇਲ, ਸੰਤੋਖ ਸਿੰਘ ਸੈਣੀ ਆਦਿ ਨੇ ਲੰਗਰ ਦੀ ਸੇਵਾ ਕੀਤੀ।
                  ਲੰਮਾ ਪਿੰਡ ਚੌਂਕ ਵਿਖੇ ਰਣਜੀਤ ਸਿੰਘ ਦੀ ਅਗਵਾਈ ਹੇਠ ਫਲ ਫਰੂਟ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਸੰਤ ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰਾ, ਸੰਤ ਬਾਬਾ ਜਬਰਜੰਗ ਸਿੰਘ, ਗੁਰਦਿਆਲ ਸਿੰਘ ਪੋਲਾ, ਮੋਹਣ ਟਾਂਕ, ਭਜਨ ਸਿੰਘ ਹਰਦਿਆਲ ਨਗਰ, ਸੁਖਦੇਵ ਸਿੰਘ ਸੁੱਚੀ ਪਿੰਡ, ਮਨਜੀਤ ਸਿੰਘ ਪ੍ਰਧਾਨ ਗੁ ਦਸਵੀਂ ਪਾਤਸ਼ਾਹੀ, ਜਗਜੀਤ ਸਿੰਘ ਖਾਲਸਾ, ਸੁਰਿੰਦਰਪਾਲ ਸਿੰਘ ਖਾਲਸਾ, ਅਜਮੇਰ ਸਿੰਘ ਬਾਦਲ, ਬਹਾਦਰ ਸਿੰਘ,ਫੁਮਣ ਸਿੰਘ, ਮਹਿੰਦਰ ਸਿੰਘ ਹਰਦੀਪ ਨਗਰ, ਲਾਲ ਚੰਦ, ਬਲਦੇਵ ਸਿੰਘ, ਹਰਬੰਸ ਸਿੰਘ, ਨਿਰਮਲ ਸਿੰਘ, ਬਲਬੀਰ ਸਿੰਘ ਬੀਰਾ, ਗੁਰਿੰਦਰ ਸਿੰਘ ਕਾਲੀ, ਸੁਰਿੰਦਰ ਸਿੰਘ ਸੰਤੋਖਪੁਰਾ, ਲਖਵਿੰਦਰ ਸਿੰਘ, ਅਵਤਾਰ ਸਿੰਘ, ਕੁਲਦੀਪ ਸਿੰਘ ਕੀਪਾ,ਨਸੀਬ ਚੰਦ, ਠੇਕੇਦਾਰ ਉਮ ਪ੍ਰਕਾਸ਼, ਹਰਭਜਨ ਸਿੰਘ ਸੁੱਚੀ ਪਿੰਡ, ਜਸਵਿੰਦਰ ਸਿੰਘ ਜੱਸੀ ਆਦਿ ਨੇ ਸੇਵਾ ਕੀਤੀ।
                      ਗੁਰਦੁਆਰਾ ਛੇਵੀਂ ਪਾਤਸ਼ਾਹੀ ਲੰਮਾ ਪਿੰਡ ਵੱਲੋਂ ਸੰਗਤਾਂ ਲਈ ਕੋਲਡ ਡਰਿੰਕ ਤੇ ਜਲ ਦੀ ਸੇਵਾ ਕੀਤੀ ਗਈ ਇਸ ਮੌਕੇ ਜਥੇਦਾਰ ਜਸਵੰਤ ਸਿੰਘ ਲੰਮਾ ਪਿੰਡ, ਕਿਰਨਦੀਪ ਸਿੰਘ ਰੰਧਾਵਾ, ਗੁਰਨੇਕ ਸਿੰਘ ਗ੍ਰੰਥੀ ਸਿੰਘ, ਦਲਜੀਤ ਸਿੰਘ, ਹਰਜਿੰਦਰ ਸਿੰਘ ਜੱਜ,ਜੋਗਾ ਸਿੰਘ, ਹਰਦੀਪ ਸਿੰਘ, ਅਮਰਜੀਤ ਸਿੰਘ ਜੱਜ, ਸੰਦੀਪ ਸਿੰਘ, ਬਹਾਦਰ ਸਿੰਘ,ਗਿਆਨ ਸਿੰਘ, ਪ੍ਰਦੀਪ ਸਿੰਘ, ਸੁਖਚੈਨ ਸਿੰਘ ਆਦਿ ਨਿਭਾਈ।
                   ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਦੇ ਨਾਲ ਕਮਲਜੀਤ ਸਿੰਘ ਭਾਟੀਆ, ਜੱਥੇਦਾਰ ਪ੍ਰੀਤਮ ਸਿੰਘ ਮਿੱਠੂ ਬਸਤੀ, ਬੀਬੀ ਤ੍ਰਿਲੋਚਨ ਕੌਰ ਪ੍ਰਚਾਰਕ, ਬੀਬੀ ਰਣਜੀਤ ਕੌਰ ਮੰਨਣ, ਸੁਰਜੀਤ ਸਿੰਘ ਨੀਲਾਮਹਿਲ, ਰਵਿੰਦਰ ਸਿੰਘ ਸਵੀਟੀ, ਗੁਰਦੇਵ ਸਿੰਘ ਗੋਲਡੀ ਭਾਟੀਆ, ਗੁਰਦੀਪ ਸਿੰਘ ਨਾਗਰਾ, ਗੁਰਦੀਪ ਸਿੰਘ ਰਾਵੀ, ਸਰਬਜੀਤ ਸਿੰਘ ਪਨੇਸਰ, ਅਮਰਪ੍ਰੀਤ ਸਿੰਘ ਮੌਂਟੀ, ਅਵਤਾਰ ਸਿੰਘ ਘੁੰਮਣ, ਠੇਕੇਦਾਰ ਰਘਬੀਰ ਸਿੰਘ,ਸਤਿੰਦਰ ਸਿੰਘ ਪੀਤਾ, ਮਹਿੰਦਰ ਸਿੰਘ ਗੋਲੀ, ਅਰਜਨ ਸਿੰਘ ਸੰਜੇਗਾਂਧੀ ਨਗਰ,ਜਸਵਿੰਦਰ ਸਿੰਘ ਭੰਮਰਾ, ਮਨਜੀਤ ਸਿੰਘ ਟ੍ਰਾਂਸਪੋਰਟਰ ਗੁਰਬਚਨ ਸਿੰਘ ਮੱਕੜ, ਜਸਬੀਰ ਸਿੰਘ ਦਕੋਹਾ ਹਰਜਿੰਦਰ ਸਿੰਘ ਢੀਂਡਸਾ ਬਿਕ੍ਰਮ ਸਿੰਘ ਔਲਖ, ਸੁਰਿੰਦਰ ਸਿੰਘ ਭਾਟੀਆ, ਹਰਮਿੰਦਰ ਸਿੰਘ, ਸਤਨਾਮ ਸਿੰਘ, ਚਰਨਜੀਤ ਸਿੰਘ ਭਿੰਡਰ,ਕਰਨਲ ਹਜੂਰਾ ਸਿੰਘ, ਰਣਜੀਤ ਸਿੰਘ,ਰਤਨ ਸਿੰਘ, ਗੁਰਨਾਮ ਸਿੰਘ, ਕਰਨੈਲ ਸਿੰਘ ਸੁਰਜੀਤ ਸਿੰਘ ਭੁੱਲਰ, ਗਗਨਦੀਪ ਸਿੰਘ ਕਲੇਰ, ਦਰਸ਼ਨ ਸਿੰਘ ਕਾਲੀਆ ਕਾਲੋਨੀ, ਗੁਰਜੀਤ ਸਿੰਘ ਪੋਪਲੀ, ਅੰਮ੍ਰਿਤ ਪਾਲ ਸਿੰਘ ਭਾਟੀਆ, ਜਸਵੀਰ ਸਿੰਘ ਅਰੋੜਾ, ਗੁਰਬਿੰਦਰ ਸਿੰਘ ਜੱਜ, ਪ੍ਰਵਿੰਦਰ ਸਿੰਘ ਬਬਲੂ, ਤਜਿੰਦਰ ਸਿੰਘ ਉਭੀ, ਨਵਦੀਪ ਸਿੰਘ ਫੁਲ, ਪ੍ਰਮਪ੍ਰੀਤ ਸਿੰਘ ਵਿੱਟੀ, ਅਮਰਜੀਤ ਸਿੰਘ ਮੰਗਾ, ਪ੍ਰਦੀਪ ਸਿੰਘ ਵਿੱਕੀ, ਮੇਜ਼ਰ ਸਿੰਘ ਕਾਹਲੌਂ, ਦਮਨਪ੍ਰੀਤ ਸਿੰਘ ਭਾਟੀਆ, ਗੁਰਪ੍ਰੀਤ ਸਿੰਘ ਰਾਜਾ ਉਬਰਾਏ,ਗਿਆਨ ਸਿੰਘ,ਚੰਚਲ ਸਿੰਘ, ਸਿਮਰਤਪਾਲ ਸਿੰਘ ਬੰਟੀ, ਗੁਰਮਿੰਦਰ ਸਿੰਘ ਗੋਮਾ, ਬਲਦੇਵ ਸਿੰਘ, ਜਤਿੰਦਰ ਸਿੰਘ ਮਝੈਲ, ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ, ਅਰਵਿੰਦਰ ਸਿੰਘ ਰੇਰੂ, ਸੁਰਿੰਦਰ ਸਿੰਘ ਗੁਲਾਟੀ, ਜਸਵਿੰਦਰ ਸਿੰਘ, ਸਤਨਾਮ ਸਿੰਘ, ਰਜਿੰਦਰ ਸਿੰਘ ਸਭਰਵਾਲ, ਕੁਲਵੰਤ ਸਿੰਘ, ਜਗਜੀਤ ਸਿੰਘ ਜਸਵੀਰ ਸਿੰਘ,ਮੋਹਣ ਸਿੰਘ ਆਦਿ ਹਾਜ਼ਰ ਸਨ

Post a Comment

0 Comments