ਰਵਨੀਤ ਕੌਰ ਬੈਂਸ ਅੰਤਰਰਾਸ਼ਟਰੀ ਮਹਿਲਾ ਦਿਵਸ ਸਮੇਂ ਸਨਮਾਨਿਤ ਕੀਤੇ ਗਏ

ਜਲੰਧਰ (ਦਲਵੀਰ ਸਿੰਘ)- ਲਾਇਨਜ਼ ਕਲੱਬ ਇੰਟਰਨੈਸ਼ਨਲ ਰਿਹਾਣਾ ਜੱਟਾ ਕੋਹਿਨੂਰ 321ਡੀ, ਵਲੋਂ ਅਜ ਸਮਾਜ ਸੇਵੀ ਸਖਸ਼ੀਅਤ ਮੈਡਮ ਰਵਨੀਤ ਕੌਰ ਬੈਂਸ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਸਮੇਂ, ਲਾਇਨਜ਼ ਅੰਤਰਰਾਸ਼ਟਰੀ ਸਨਮਾਨ  ਪੱਤਰ ਅਤੇ ਮੋਮੈਂਟੋ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਹੈ   ਮੀਨਾ ਪਾਰਕ ਬਰੈਂਪਟਨ ਟਰਾਂਟੋ ਕਨੇਡਾ ਨਜਦੀਕ ਆਯੋਜਿਤ ਸਮਾਗਮ ਵਿੱਚ ਕਲੱਬ ਪਰਧਾਨ ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ ਸਾਬਕਾ ਸੂਬਾ ਪ੍ਰਧਾਨ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ, ਲਾਇਨ ਦਵਿੰਦਰ ਸਿੰਘ ਬੈਂਸ, ਲਾਇਨ  ਕਰਨਜੀਤ ਕੌਰ, ਲਾਇਨ ਦਵਿੰਦਰ ਸਿੰਘ ਸਜਣ,  ਏਕਮਜੋਤ ਸਿੰਘ, ਸੁਖਤਾਜ ਸਿੰਘ, ਪ੍ਰਭਗੁਣ ਕੌਰ, ਅਨਾਇਤ ਕੌਰ ਅਤੇ ਸਾਥੀਆਂ ਵਲੋਂ ਇਹ ਸਨਮਾਨ ਪ੍ਰਦਾਨ ਕਰਨ ਸਮੇਂ  ਵਿਸ਼ੇਸ਼ ਸ਼ਿਰਕਤ ਕਰਦਿਆਂ, ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਮੈਡਮ ਰਵਨੀਤ ਕੌਰ ਬੈਂਸ  ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ।
ਪ੍ਰੈਸ ਨੂੰ ਇਹ ਜਾਣਕਾਰੀ,  ਲਾਇਨਜ਼ ਕਲੱਬ ਦੇ ਪਬਲਿਕ ਰਿਲੇਸ਼ਨ ਅਫਸਰ  ਕੁਲਦੀਪ ਸਿੰਘ ਭੁੱਲਰ  ਜੰਡਿਆਲਾ ਗੁਰੂ ਵਲੋਂ ਜਾਰੀ ਕੀਤੀ ਗਈ ਹੈ  ।

Post a Comment

0 Comments