ਹਰੀ ਖਾਦ ਅਤੇ ਰੂੜੀ ਦੀ ਖਾਦ ਰਾਂਹੀ ਖਾਦਾਂ ਤੇ ਆਉਦਾ ਖਰਚਾ ਘਟਾਇਆ ਜਾ ਸਕਦਾ ਹੈ- ਡਾ ਸੁਰਿੰਦਰ ਸਿੰਘ

ਜਲੰਧਰ- ਜਿਲ੍ਹਾ ਜਲੰਧਰ ਵਿੱਚ ਸਬਸਿਡੀ ਅਧੀਨ 500 ਕੁਇੰਟਲ ਢੈਂਚੇ ਦਾ ਬੀਜ ਵੱਖ ਵੱਖ ਬਲਾਕ ਦਫਤਰਾਂ ਵਿੱਚ ਪੁੱਜ ਚੁੱਕਾ ਹੈ। ਡਾ ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸਬਸਿਡੀ ਅਧੀਨ 31ਰੁਪਏ ਪ੍ਰਤੀ ਕਿਲੋ ਦੀ ਦਰ ਤੇ ਕਿਸਾਨ ਵੀਰ ਇਹ ਬੀਜ ਪ੍ਰਾਪਤ ਕਰਦੇ ਹੋਏ ਹਰੀ ਖਾਦ ਵੱਜੋਂ ਢੈਚੇ ਦੀ ਬਿਜਾਈ ਕਣਕ ਦੀ ਵਾਢੀ ਤੋਂ ਬਾਅਦ ਕਰ ਸਕਦੇ ਹਨ। ਉਹਨਾ ਕਿਹਾ ਕਿ ਇਸ ਫਸਲ ਨੂੰ ਝੋਨੇ ਦੀ ਲਵਾਈ ਤੋਂ ਪਹਿਲਾ ਜੇਕਰ ਜਮੀਨ ਵਿੱਚ ਵਾਹ ਦਿੱਤਾ ਜਾਵੇ ਤਾਂ  ਜ਼ਮੀਨ ਦੀ ਭੋਤਿਕ ਬਣਤਰ ਵਿੱਚ ਸੁਧਾਰ  ਦੇ ਨਾਲ ਨਾਲ ਜਿਥੇ ਜਮੀਨ ਦੀ ਪਾਣੀ ਸੰਭਾਲਣ ਦੀ ਸ਼ਕਤੀ ਵੱਧ ਸਕਦੀ ਹੈ ਉਥੇ 25 ਕਿਲੋ ਨਾਇਟਰੋਜਨ ਵਾਲੀ ਖਾਦ ਦੀ ਵਰਤੋ ਘਟਾਈ ਜਾ ਸਕਦੀ ਹੈ।ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਅਜਿਹੀਆਂ ਸਿਫਾਰਿਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਜਿਲ੍ਹੇ ਭਰ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। 
                    ਅਜਿਹਾ ਹੀ ਕੈਂਪ ਅੱਜ ਪਿੰਡ ਬੁਢਿਆਣਾ ਬਲਾਕ ਜਲੰਧਰ ਪੂਰਬੀ ਵਿਖੇ ਲਗਾਇਆ ਗਿਆ।ਇਸ ਕੈਂਪ ਵਿੱਚ ਇਲਾਕੇ ਭਰ ਦੇ ਕਿਸਾਨਾਂ ਨੂੰ ਖੇਤੀਬਾੜੀ , ਭੂਮੀ ਅਤੇ ਪਾਣੀ ਰੱਖਿਆ ਵਿਭਾਗ ਆਦਿ ਤੋ ਵੱਖ ਵੱਖ ਵਿਸ਼ਿਆ ਦੇ ਮਾਹਿਰਾਂ ਨੇ ਜਾਗਰੂਕ ਕੀਤਾ। ਕੈਂਪ ਵਿੱਚ ਡਾ ਨਰੇਸ਼ ਕੁਮਾਰ ਗੁਲਾਟੀ ਖੇਤੀਬਾੜੀ ਅਫਸਰ ਜਲੰਧਰ ਪੂਰਬੀ ਅਤੇ ਡਾ ਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨ ਵੀਰਾਂ ਨੂੰ ਗਰਮੀ ਰੁੱਤ ਦੀ ਮੂੰਗੀ ਦੀ ਬਿਜਾਈ ਕਰਨ ਦੀ  ਸਲਾਹ ਦਿੱਤੀ।ਉਹਨਾਂ ਦੱਸਿਆ ਕਿ ਮੂੰਗੀ ਦੀ ਐੱਸ ਐੱਮ ਐਲ 832 ਕਿਸਮ ਦਾ ਬੀਜ 100 ਰੂਪੈ ਪ੍ਰਤੀ ਕਿੱਲੋ ਦੀ ਦਰ ਨਾਲ  ਵਿਭਾਗ ਪਾਸੋਂ ਪ੍ਰਾਪਤ ਕਰਦੇ ਹੋਏੇ ਮੂੰਗੀ ਦੀ ਬਿਜਾਈ 10 ਅਪ੍ਰੈਲ ਤੱਕ ਕਰ ਸਕਦੇ ਹਨ।ਉਹਨਾ ਨੇ ਕਿਸਾਨਾ ਨੂੰ ਕਣਕ ਦੇ ਬੀਜ ਦੀ ਸੰਭਾਲ, ਉਪਰੰਤ ਝੌਨੇ ਦੀ ਸਿੱਧੀ ਬਿਜਾਈ ਅਤੇ ਬਗੈਰ ਜਾਂ ਘੱਟ ਤੋਂ ਘੱਟ ਰਸਾਇਣਾ ਦਾ ਇਸਤੇਮਾਲ ਕਰਦੇ ਹੋਏ ਖੇਤੀ ਕਰਨ ਲਈ ਪ੍ਰੇਰਿਆ।
                     ਕੈਂਪ ਵਿੱਚ ਇੰਜ ਨਵਦੀਪ ਸਿੰਘ ਨੇ ਕਿਸਾਨਾ ਨੂੰ ਖੇਤੀ ਦੀ ਰਹਿੰਦ ਖੂੰਹਦ ਦੀ ਸੰਭਾਲ ਉਪਰੰਤ ਕੀਤੀ ਗਈ ਕਣਕ ਅਤੇ ਆਲੂਆਂ ਦੀ ਖੇਤੀ ਦੇ ਫਾਇਦੇ ਦੱਸੇ। ਇੰਜ ਨਵਦੀਪ ਸਿੰਘ ਨੇ ਡੀ ਐਸ ਆਰ ਵਿਧੀ ਰਾਂਹੀ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਤਕਨੀਕੀ ਨੁੱਕਤੇ ਸਾਂਝੇ ਕੀਤੇ ਤੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਡੀ ਐਸ ਆਰ ਮਸ਼ੀਨ ਜਾਂ ਫਿਰ ਹੈਪੀ ਸੀਡਰ ਮਸ਼ੀਨਾ ਵਿੱਚ ਮਾਮੂਲੀ ਤਰਮੀਮ ਕਰਦੇ ਹੋਏ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਇਸ ਵਿਧੀ ਰਾਂਹੀ ਲੇਬਰ ਦੀ ਬਚ੍ਹਤ ਤੋਂ ਇਲਾਵਾ ਪਾਣੀ ਦੀ ਵੀ 20-25% ਤੱਕ ਬੱਚਤ ਕੀਤੀ ਜਾ ਸਕਦੀ ਹੈ।ਇਸ ਮੌਕੇ ਤੇ ਡਵਿਜ਼ਨਲ ਭੂਮੀ ਅਤੇ ਪਾਣੀ ਰੱਖਿਆ ਅਫਸਰ ਇੰਜ ਲੁਪਿੰਦਰ ਕੁਮਾਰ ਨੇ ਕਿਸਾਨ ਵੀਰਾਂ ਨੂੰ  ਖੇਤੀ ਵਿੱਚ ਪਾਣੀ ਦੀ ਬਚ੍ਹਤ ਕਰਨ ਲਈ ਵੱਖ ਵੱਖ ਨੁਕਤੇ ਦੱਸਦਿਆ ਕਿਹਾ ਕਿ ਭੂਮੀ ਅਤੇ ਪਾਣੀ ਰੱਖਿਆ ਵਿਭਾਗ ਖੇਤਾ ਦੀ ਮਿੱਟੀ ਖੇਤ ਵਿੱਚ ਅਤੇ ਮੀਹ ਦਾ ਪਾਣੀ ਖੇਤ ਵਿਚ ਦੇ ਸਿਧਾਂਤ ਅਨੁਸਾਰ ਤੁਪਕਾ ਸਿੰਚਾਈ ਅਤੇ ਜਮੀਨ ਦੋਜ਼ ਪਾਇਪਾਂ ਤੇ ਸਬਸਿਡੀ ਦੇ ਰਿਹਾ ਹੈ ਉਹਨਾ ਇਸ ਮੌਕੇ ਤੇ ਕਿਸਾਨ ਵੀਰਾਂ ਨੁੰ ਸਰਕਾਰ ਦੀ ਸਕੀਮ ਅਤੇ ਸਬਸਿਡੀ ਦੀ ਰਾਂਸ਼ੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕੈਂਪ ਵਿੱਚ ਬਾਗਬਾਨੀ ਵਿਭਾਗ ਜਲੰਧਰ ਵੱਲੋਂ ਗਰਮੀਆਂ ਦੀਆਂ ਸਬਜ਼ੀਆਂ ਦੀਆਂ ਮਿਨੀਕਿੱਟਾਂ ਵੀ ਰੂਪੈ 80/- ਪ੍ਰਤੀ ਕਿੱਟ ਵੀ ਕਿਸਾਨਾਂ ਨੁੰ ਮੁੱਹਇਆ ਕਰਵਾਈਆਂ ਗਈਆਂ।  
                         ਇਸ ਸਿਖਲਾਈ ਕੈਂਪ ਵਿੱਚ ਇਲਾਕੇ ਦੇ ਉੱਘੇ ਕਿਸਾਨਾਂ ਸ ਦਵਿੰਦਰ ਸਿੰਘ, ਸ ਬਲਜਿੰਦਰ ਸਿੰਘ, ਸ ਹਰਜੀਤ ਸਿੰਘ , ਸ ਤੇਜਿੰਦਰਜੀਤ ਸਿੰਘ, ਸ ਗੁਰਦੇਵ ਸਿੰਘ ਪਿੰਡ ਬੁਢਿਆਾਣਾ ਅਤੇ ਸ. ਗੁਰਦੀਪ ਸਿੰਘ ਪਿੰਡ ਬੋਲੀਨਾ ਦੋਆਬਾ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਦੱਸਿਆ ਕਿ ਉਹਨਾਂ ਵੱਲੋ ਝੋਨੇ ਦੀ ਪਰਾਲੀ ਜਮੀਨ ਵਿੱਚ ਵਾਹੁਣ ਉਪਰੰਤ ਕਣਕ ਦੀ ਬੀਜਾਈ ਕੀਤੀ ਗਈ ਹੈ ਅਤੇ ਅਜਿਹੇ ਖੇਤਾਂ ਵਿੱਚੋਂ ਉਹਨਾ ਨੂੰ ਕਣਕ ਦਾ ਵਧੇਰੇ ਝਾੜ ਮਿਲਣ ਦੀ ਆਸ ਹੈ ਉਹਨਾ  ਦੱਸਿਆ ਕਿ ਪਰਾਲ ਨੂੰ ਜਮੀਨ ਵਿੱਚ ਵਾਹੁਣ ਉਪਰੰਤ ਬੀਜੇ ਖੇਤਾਂ ਵਿੱਚ ਨਦੀਨਾਂ ਦਾ ਹਮਲਾ ਵੀ ਘੱਟ ਦੇਖਣ ਨੂੰ ਮਿਲਿਆ ਹੈ।ਇਸ ਮੌਕੇ ਤੇ ਇਲਾਕੇ ਦੇ ਕਿਸਾਨਾ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਬਾਰੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ।
                         ਕੈਂਪ ਵਿੱਚ ਸ਼੍ਰੀ ਸੋਨੂੰ ਖੇਤੀਬਾੜੀ ਉਪ ਨਰੀਖਕ , ਸਭਾਜੀਤ ਸਿੰਘ ਅਤੇ ਬਲਵਿੰਦਰ ਸਿੰਘ ਵਲੋ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ  ਬਲਾਕ ਵਿੱਚ ਮੂੰਗੀ ਅਤੇ ਢੈਂਚੇ ਦਾ ਦਾ ਬੀਜ ਉਪਲੱਬਧ ਹੈ ਅਤੇ ਕਿਸਾਨ ਵੀਰ ਇਹ ਬੀਜ ਪ੍ਰਾਪਤ ਕਰ ਸਕਦੇ ਹਨ।

Post a Comment

0 Comments