ਵਿਨੈ ਕੁਮਾਰ ਲੁਥਰਾ ਨੂੰ ਬਣਾਇਆ ਮੰਚ ਵੱਲੋਂ ਚੀਫ਼ ਸਕੱਤਰ ਚੰਡੀਗੜ੍ਹ ਯੂ ਟੀ - ਡਾਕਟਰ ਖੇੜਾ

 ਮੋਹਾਲੀ - ਮਨੁੱਖੀ ਅਧਿਕਾਰ ਮੰਚ ਰਜਿ: ਪੰਜਾਬ ਭਾਰਤ ਦੀ ਇਕ ਸਾਂਝੀ ਮੀਟਿੰਗ ਚੰਡੀਗੜ੍ਹ ਅਤੇ ਮੋਹਾਲੀ ਦੀ ਮੁਖਤਿਆਰ ਸਿੰਘ ਪੁਆਰ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਅਮਰਜੀਤ ਸਿੰਘ ਵਿਰਕ ਚੇਅਰਮੈਨ ਐਂਟੀ ਕ੍ਰਾਇਮ ਸੈੱਲ ਪੰਜਾਬ ਅਤੇ ਰਮਨਜੀਤ ਕੌਰ ਸੈਕਟਰੀ ਇਸਤਰੀ ਵਿੰਗ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਵਿਨੈ ਕੁਮਾਰ ਲੁਥਰਾ ਨੂੰ ਚੀਫ਼ ਸਕੱਤਰ ਚੰਡੀਗੜ੍ਹ ਯੂ ਟੀ, ਸੰਨਦੀਪ ਸਿੰਘ ਨੂੰ ਉਪ ਪ੍ਰਧਾਨ ਯੂਥ ਵਿੰਗ ਬਲਾਕ ਮੋਹਾਲੀ ਅਤੇ ਸਰਬਜੀਤ ਸਿੰਘ ਨੂੰ ਜ਼ਿਲ੍ਹਾ ਮੋਹਾਲੀ ਦਾ ਮੈਂਬਰ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮੂਹ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਸੰਸਥਾ ਵੱਲੋਂ ਪਿਛਲੇ ਲੰਮੇ ਅਰਸੇ ਤੋਂ ਚਲਾਏਂ ਜਾ ਰਹੇ, ਰੁੱਖ ਲਗਾਓ, ਵਾਤਾਵਰਨ ਬਚਾਓ, ਮੁੰਹਿਮ ਤਹਿਤ ਪੂਰੇ ਪੰਜਾਬ ਵਿੱਚ ਇੱਕ ਲੱਖ ਬੂਟਾ ਲਗਾਉਣ ਦਾ ਯਤਨ ਕਰਾਂਗੇ।  ਅਮਰਜੀਤ ਸਿੰਘ ਵਿਰਕ ਨੇ ਬੋਲਦਿਆਂ ਕਿਹਾ ਕਿ ਸਾਨੂੰ ਪਿੰਡਾਂ , ਕਸਬਿਆਂ, ਸਕੂਲਾਂ, ਧਰਮਸ਼ਾਲਾ, ਮਸੀਤ, ਮਸਜਿਦ, ਮੰਦਿਰ ਅਤੇ ਖ਼ਾਲੀ ਪਈਆਂ ਜਗਾਂ ਉਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਆਉਣ ਵਾਲੀ ਪੀੜ੍ਹੀ ਲਈ ਬਣਦਾ ਯੋਗਦਾਨ ਪਾਈਏ। ਪਿਰਤਪਾਲ ਕੌਰ ਨੇ ਕਿਹਾ ਕਿ ਪੰਜਾਬ ਦੀ ਇਸਤਰੀ ਵਿੰਗ ਟੀਮ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਕੇ ਸ਼ਹਿਰਾਂ ਅਤੇ ਸ਼ਹਿਰਾਂ ਦੇ ਮਹੱਲਿਆਂ ਵਿਚ ਘਰ ਘਰ ਜਾ ਕੇ ਬੂਟਿਆਂ ਦੀ ਚਲਾਈ ਮੁਹਿੰਮ ਨੂੰ ਤੇਜ਼ੀ ਨਾਲ ਚਲਾਵਾਂਗੇ। ਨਵੇਂ ਬਣੇ ਅਹੁਦੇਦਾਰਾਂ ਨੇ ਕਿਹਾ ਕਿ ਜੋ ਸਮਾਜ ਸੇਵਾ ਕਰਨ ਲਈ ਸਾਨੂੰ ਸੇਵਾ ਦਿੱਤੀ ਗਈ ਹੈ ਅਸੀਂ ਇਸ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ। ਹੋਰਨਾਂ ਤੋਂ ਇਲਾਵਾ ਸਹਿਜਦੀਪ ਸਿੰਘ ਖੇੜਾ, 
ਰਮਲਾ ਸੂਦ, ਸਿਉਧਨ ਸੂਦ, ਸਰਬਜੀਤ ਸਿੰਘ, ਸੰਨਦੀਪ ਸਿੰਘ, ਬਿਮਲਾ ਗੁਗਲਾਨੀ ਅਤੇ ਜਸਵਿੰਦਰ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Post a Comment

0 Comments