ਜਲੰਧਰ (ਸੂਰਮਾ ਪੰਜਾਬ ਬਿਊਰੌ)- ਪਿੰਡ ਜੰਡੂ ਸਿੰਘਾਂ ਦੇ ਰਛਪਾਲ ਸਿੰਘ ਪਾਲਾ (ਸੰਘਾ) ਚੇਅਰਮੈਨ ਸੰਡੇ ਫੁੱਟਬਾਲ ਕਲੱਬ ਇੰਗਲੈਂਡ ਅਤੇ ਬੱਬੀ ਕਲੇਰ ਸਪੁੱਤਰ ਸਾਬਕਾ ਸਰਪੰਚ ਕਾਂਸ਼ੀ ਰਾਮ ਕਲੇਰ ਜੰਡੂ ਸਿੰਘਾ ਵੱਲੋਂ ਗੁਰਦਵਾਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜੰਡੂ ਸਿੰਘਾ ਦੀ ਪ੍ਰਬੰਧਕ ਕਮੇਟੀ ਨੂੰ ਇਮਾਰਤ ਦੀ ਉਸਾਰੀ ਲਈ ਇੱਕ ਲੱਖ ਦੀ ਰਕਮ ਭੇਟ ਕੀਤੀ ਗਈ ਸੀ। ਜਿਸਦੇ ਚਲਦੇ ਅੱਜ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਰਛਪਾਲ ਸਿੰਘ ਪਾਲਾ (ਸੰਘਾਂ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੰਨੀ ਕੌਲ, ਡਾ. ਸੁਰਿੰਦਰ ਕਲੇਰ, ਕਿਰਨ ਬੰਗੜ, ਭਾਈ ਜੋਗਿੰਦਰਪਾਲ ਬੰਗੜ, ਕਮਲਜੀਤ ਬੰਗੜ, ਗੁਰਪ੍ਰੀਤ ਸੰਘਾ, ਕਰਨਵੀਰ ਸੰਘਾ, ਪਰਮਵੀਰ ਸੰਘਾ, ਦੀਪੂ ਕਲੇਰ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
0 Comments