ਹੋਲਾ ਮੁੱਹਲਾ ਅਤੇ ਮੈਡੀ ਮੇਲੇ ਮੌਕੇ ਸੰਗਤਾਂ ਟਰੱਕਾਂ, ਟਰਾਲੇ ਅਤੇ ਟ੍ਰੈਕਟਰ-ਟਰਾਲੀਆਂ ਦੀਆਂ ਛੱਤਾਂ ‘ਤੇ ਨਾ ਬੈਠਣ- ਡਿਪਟੀ ਕਮਿਸ਼ਨਰ

ਜਲੰਧਰ (ਅਮਰਜੀਤ ਸਿੰਘ)- ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਜਿਲ੍ਹਾ ਰੂਪਨਗਰ ਵਿਖੇ ਹੋਲਾ ਮੁਹੱਲਾ ਅਤੇ ਜਿਲ੍ਹਾ ਊਨਾ ਵਿਖੇ ਬਾਬਾ ਬਡਭਾਗ ਸਿੰਘ ਜੀ ਦੇ ਮੈਡੀ ਮੇਲੇ ਦੌਰਾਨ ਅਣ-ਸੁਖਾਵੀਂ ਘਟਨਾ ਨੂੰ ਰੋਕਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਲ੍ਹਾ ਰੂਪਨਗਰ ਵਿਖੇ ਹੋਲਾ ਮੁਹੱਲਾ 2021 ਦਾ ਤਿਉਹਾਰ ਮਿਤੀ 24-03-2021 ਤੋਂ ਮਿਤੀ.26-03-2021 ਤੱਕ ਕੀਰਤਪੁਰ ਸਾਹਿਬ ਅਤੇ ਮਿਤੀ 27-03-2021 ਤੋਂ ਮਿਤੀ 29-03-2021 ਤੱਕ ਹਰ ਸਾਲ ਦੀ ਤਰ੍ਹਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ  ਜਿਲ੍ਹਾ ਊਨਾ ਵਿਖੇ ਵੀ ਬਾਬਾ ਬਡਭਾਗ ਸਿੰਘ ਜੀ ਦਾ ਮੈਡੀ ਮੇਲਾ ਮਿਤੀ 21-03-2021 ਤੋਂ 31-03-2021 ਤੱਕ ਸਬ-ਡਵੀਜ਼ਨ ਅੰਬ (ਹਿਮਾਚਲ ਪ੍ਰਦੇਸ਼) ਵਿਖੇ ਮਨਾਇਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਇਸ ਮੇਲੇ ਦੌਰਾਨ ਵੀ ਲੱਖਾਂ ਦੀ ਤਦਾਦ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ।  ਉਨ੍ਹਾਂ ਦੱਸਿਆ ਕਿ ਸ਼ਰਧਾਲੂ ਜਿਆਦਾਤਰ ਟਰੱਕਾਂ ਟ੍ਰੈਕਟਰ-ਟਰਾਲੀਆਂ ਅਤੇ ਟਰਾਲੇ ਦੀਆਂ ਛੱਤਾਂ ਉੱਤੇ ਸਵਾਰ ਹੋਕੇ ਆਉਂਦੇ ਹਨ। ਇਸ ਲਈ ਉਨ੍ਹਾਂ ਨੇ ਕਿਹਾ ਕੋਵਿਡ-19 ਸਬੰਧੀ ਭਾਰਤ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਅਨੁਸਾਰ ਸੋਸ਼ਲ ਡਿਸਟੈਸਿੰਗ ਦੀ ਪਾਲਣਾ ਕਰਵਾਉਣ ਅਤੇ ਕੋਈ ਅਣ-ਸੁਖਾਵੀਂ ਘਟਨਾ ਨੂੰ ਰੋਕਣ ਸਬੰਧੀ ਊਨਾ ਪ੍ਰਸਾਸ਼ਨ ਵੱਲੋ ਵੀ ਇਸ ਮੇਲੇ ਦੌਰਾਨ ਆਮ ਜਨਤਾ ਨੂੰ ਟਰੱਕ ਟਰੈਕਟਰ-ਟਰਾਲੀਆਂ ਅਤੇ ਟਰਾਲੇ ਉੱਤੇ ਆਉਣ ਸਬੰਧੀ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਐਸ.ਡੀ.ਐਮਜ ਨੂੰ ਕਿਹਾ ਕਿ ਸਬ-ਡਵੀਜਨ ਪੱਧਰ ‘ਤੇ ਆਪਣੇ ਅਧਿਕਾਰ ਖੇਤਰ ਵਿੱਚ ਆਮ ਲੋਕਾਂ ਨੂੰ ਟਰੈਕਟਰ-ਟਰਾਲੀਆਂ ਰਾਹੀਂ ਸਫਰ ਨਾ ਕਰਨ, ਕੇਵਲ ਬੱਸਾਂ ਰਾਹੀਂ ਹੀ ਇਸ ਮੇਲੇ ਵਿੱਚ ਆਉਣ ਨੂੰ ਯਕੀਨੀ ਬਣਾਇਆ ਜਾਵੇ। ਜੇਕਰ ਕੋਈ ਸ਼ਰਧਾਲੂ ਉਲੰਘਣਾ ਕਰਦਾ ਹੈ ਤਾਂ ਉਹਨਾਂ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਹੀ ਰੋਕਿਆ ਜਾਵੇ ਤਾਂ ਜੋ ਕਿਸੇ ਅਣ-ਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਤੋਂ ਇਲਾਵਾ ਉਨ੍ਹਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਬਜ਼ੁਰਗਾਂ, ਬੱਚਿਆਂ ਨੂੰ ਇਸ ਮੇਲੇ ਦੌਰਾਨ ਸਫਰ ਨਾ ਕਰਨ ਦੀ ਅਪੀਲ ਕੀਤੀ।

Post a Comment

0 Comments