ਸੰਤ ਬਾਬਾ ਕਿ੍ਸ਼ਨ ਨਾਥ ਜੀ ਨੇ ਵੱਖ ਵੱਖ ਡੇਰਿਆਂ ਦੇ ਮਹਾਂਪੁਰਸ਼ਾਂ ਨਾਲ ਕੀਤੀਆਂ ਵਿਚਾਰਾਂ

ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੀ ਅਥਾਹ ਸ਼ਰਧਾ ਦਾ ਕੇਂਦਰ ਡੇਰਾ ਸੰਤ ਬਾਬਾ ਫੂਲ ਜੀ, ਸੰਤ ਬਾਬਾ ਬ੍ਰਹਮ ਨਾਥ ਜੀ, ਨਾਨਕ ਨਗਰੀ ਜੀਟੀ ਰੋਡ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਬਾਬਾ ਕਿ੍ਰਸ਼ਨ ਨਾਥ ਜੀ ਨੇ ਪੰਜਾਬ ਦੇ ਵੱਖ ਵੱਖ ਰਵਿਦਾਸੀਆ ਧਰਮ ਦੇ ਡੇਰਿਆਂ ਦੇ ਮਹਾਂਪੁਰਸ਼ਾਂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਰਵਿਦਾਸੀਆ ਧਰਮ ਦੀ ਚੜ੍ਹਦੀ ਕਲਾ ਵਾਸਤੇ ਵਿਚਾਰਾਂ ਕੀਤੀਆਂ।


ਜ਼ਿਕਰਯੋਗ ਹੈ ਕਿ ਸੰਤ ਬਾਬਾ ਕਿ੍ਰਸ਼ਨ ਨਾਥ ਜੀ ਦੀ ਸਿਹਤਯਾਬੀ ਤੋਂ ਬਾਅਦ ਡੇਰਾ ਸੰਤ ਬਾਬਾ ਸਰਵਣ ਦਾਸ ਜੀ ਸੱਚਖੰਡ ਬੱਲਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਨਿਰੰਜਣ ਦਾਸ ਜੀ, ਡੇਰਾ ਸੰਤ ਬਾਬਾ ਹੰਸ ਰਾਜ ਜੀ ਸ੍ਰੀ ਗੁਰੂ ਰਵਿਦਾਸ ਤੀਰਥ ਸੱਚਖੰਡ ਪੰਡਵਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਮਹਿੰਦਰਪਾਲ ਜੀ,

ਡੇਰਾ ਸੰਤ ਬਾਬਾ ਪਾਰਸ ਨਾਥ ਜੀ ਨੰਗਲ ਖੇੜਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਟਹਿਲ ਨਾਥ ਜੀ, ਡੇਰਾ ਸੰਤ ਬਾਬਾ ਮੇਲਾ ਰਾਮ ਜੀ ਭਰੋਮੁਜ਼ਾਰਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਕੁਲਵੰਤ ਰਾਮ ਜੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾ ਸੁਸਾਇਟੀ ਰਜਿ. ਪੰਜਾਬ, ਸਾਈਂ ਪੱਪਲ ਸ਼ਾਹ ਜੀ ਭਰੋਮੁਜ਼ਾਰਾ ਚੇਅਰਮੈਨ ਸੂਫੀਆਨਾ ਪ੍ਰਬੰਧਕ ਕਮੇਟੀ ਪੰਜਾਬ,

ਡੇਰਾ ਸੰਤ ਬਾਬਾ ਗੋਬਿੰਦ ਦਾਸ ਜੀ ਗੋਬਿੰਦਪੁਰਾ ਫਗਵਾੜਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਦੇਸ ਰਾਜ ਜੀ ਨਾਲ ਵਿਸ਼ੇਸ਼ ਮੁਲਾਕਾਤ ਕਰਦੇ ਹੋਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸਾਏ ਮਾਰਗ ਤੇ ਚੱਲਣ ਅਤੇ ਰਵਿਦਾਸੀਆ ਧਰਮ ਦੀ ਚੜ੍ਹਦੀ ਕਲਾ ਵਾਸਤੇ ਡੂੰਘੀਆਂ ਵਿਚਾਰਾਂ ਕੀਤੀਆਂ।

ਪੰਜਾਬ ਦੇ ਇਨ੍ਹਾਂ ਵੱਖ-ਵੱਖ ਡੇਰਿਆਂ ਵਿੱਚ ਸੰਤ ਬਾਬਾ ਕਿ੍ਰਸ਼ਨ ਨਾਥ ਜੀ ਅਤੇ ਸੇਵਾਦਾਰਾਂ ਦੇ ਪੁੱਜਣ ਤੇ ਇੰਨ੍ਹਾਂ ਡੇਰਿਆਂ ਦੇ ਮੈਨੇਜਮੈਂਟ ਅਤੇ ਡੇਰੇ ਦੇ ਸੰਤ ਮਹਾਂਪੁਰਸ਼ਾਂ ਵੱਲੋਂ ਸੰਤ ਬਾਬਾ ਕਿ੍ਰਸ਼ਨ ਨਾਥ ਜੀ ਅਤੇ ਉਨ੍ਹਾਂ ਨਾਲ ਪੁੱਜੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੰਤ ਬਾਬਾ ਕਿ੍ਰਸ਼ਨ ਨਾਥ ਜੀ ਨੇ ਸਰਬੱਤ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਣ ਅਤੇ ਨਾਮਬਾਣੀ ਨਾਲ ਸੰਗਤਾਂ ਨੂੰ ਜੁੜਨ ਦੀ ਅਪੀਲ ਕੀਤੀ ਹੈ।

ਇਸ ਮੌਕੇ ਸੈਕਟਰੀ ਕਮਲਜੀਤ ਖੋਥੜਾਂ, ਧਰਮਪਾਲ ਕਲੇਰ, ਸੀਤਲ ਸਿੰਘ ਢੰਡਾ ਗੋਰਾ ਠੇਕੇਦਾਰ, ਜਸਵਿੰਦਰ ਬਿੱਲਾ ਅਤੇ ਹੋਰ ਸੇਵਾਦਾਰ ਮੌਜੂਦ ਸਨ।Post a Comment

0 Comments