'ਕਾਂਸ਼ੀ ਰਾਮ ਸੂਰਮਾ-ਟੂ" ਨਾਲ ਮੁੜ ਚਰਚਾ ਦਾ ਵਿਸ਼ਾ ਬਣਿਆ ਵੀਡੀਓ ਡਾਇਰੈਕਟਰ 'ਜਸਵਿੰਦਰ ਬੱਲ'

ਜਲੰਧਰ (ਅਮਰਜੀਤ ਸਿੰਘ)- ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 644 ਵੇਂ ਪ੍ਰਕਾਸ਼ ਦਿਹਾੜੇ ਮੌਕੇ ਉਘੇ ਪ੍ਰੋਡਿਊਸਰ ਅਤੇ ਵੀਡੀਓ ਡਾਇਰੈਕਟਰ ਜਸਵਿੰਦਰ ਬੱਲ ਨੇ ਪੰਜਾਬ ਦੇ ਉਘੇ ਗਾਇਕ ਕਲਾਕਾਰਾਂ ਦੀਆਂ ਮਧੁਰ ਆਵਾਜ਼ਾਂ ਦੇ ਮਾਧਿਅਮ ਦੁਆਰਾ ਅਨੇਕਾਂ ਗਾਇਕ ਕਲਾਕਾਰਾਂ ਨੂੰ ਰਿਕਾਰਡ ਕਰਕੇ ਸਤਿਗੁਰੂ ਰਵਿਦਾਸ ਜੀ ਦੀਆਂ ਲੱਖਾਂ ਨਾਮਲੇਵਾ ਸੰਗਤਾਂ ਦੀਆਂ ਬਰੂਹਾਂ ਤੇ ਪਹੁਚਾਉਣ ਦਾ ਉਪਰਾਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਜਸਵਿੰਦਰ ਬੱਲ ਪਿਛਲੇ ਲੰਬੇ ਸਮੇਂ ਤੋਂ ਆਪਣੀ ਕਲਾਤਮਿਕ ਸੂਝ ਨਾਲ ਗੁਰੂ ਜੀ ਦੀ ਮਹਿਮਾ ਨੂੰ ਰੂਪਮਾਨ ਕਰਨ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਆਪਣੀ ਵੀਡੀਓਗਰਾਫੀ ਅਤੇ ਫ਼ਿਲਮਾਂਕਣ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਇਸ ਸੂਖਮ ਕਲਾ ਦੁਆਰਾ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਅਨੇਕਾਂ ਹੀ ਨਾਮਵਰ ਕਲਾਕਾਰਾਂ ਦੇ ਗੀਤਾਂ ਦਾ ਫਿਲਮਾਂਕਣ ਕਰਕੇ ਇਕ ਪਰਪੱਕ ਵੀਡੀਓ ਡਾਇਰੈਕਟਰ ਵਜੋਂ ਆਪਣਾ ਨਾਮ ਸਥਾਪਿਤ ਕਰ ਚੁੱਕੇ ਹਨ। ਇਸ ਸਾਲ ਵੀਡੀਓ ਡਾਇਰੈਕਟਰ ਜਸਵਿੰਦਰ ਬੱਲ ਵਲੋਂ ਨਾਮਵਰ ਗਾਇਕ ਜੱਗੀ ਸਿੰਘ,ਪੇਜੀ ਸ਼ਾਹਕੋਟੀ, ਬੂਟਾ ਮੁਹੰਮਦ, ਮਿਸ਼ਨਰੀ ਗਾਇਕਾ ਪ੍ਰੇਮਲਤਾ, ਮਲਕੀਤ ਬਬੇਲੀ, ਸਾਹਿਬ ਹੀਰਾ, ਦਿਲਬਾਗ ਸੱਲ੍ਹਣ, ਗੁਰਪ੍ਰੀਤ ਮੰਡ, ਬਾਲ ਗਾਇਕ ਗੌਰਵ ਭਾਰਤੀ ਅਤੇ ਸਾਹਿਲ ਕੇ ਪੀ ਦੇ ਧਾਰਮਿਕ ਗੀਤਾਂ ਦਾ ਵੀਡੀਓ ਫ਼ਿਲਮਾਂਕਣ ਕਰਕੇ ਇਸ ਸਾਲ ਦੇ ਵਧੀਆ ਵੀਡੀਓ ਡਾਇਰੈਕਟਰਾਂ ਦੀ ਲਾਈਨ ਚ ਆਪਣਾ ਨਾਮ ਸ਼ਾਮਲ ਕੀਤਾ ਹੈ। ਇਸ ਵੀਡੀਓ ਡਾਇਰੈਕਟਰ ਜਸਵਿੰਦਰ ਬੱਲ ਵਲੋਂ ਤਿਆਰ ਕੀਤੇ ਗੀਤ ਯੂ-ਟਿਊਬ ਅਤੇ ਵੱਖ-ਵੱਖ ਚੈਨਲਾਂ ਦਾ ਸ਼ਿੰਗਾਰ ਬਣੇ ਹੋਏ ਹਨ ਜੋ ਸੰਗਤਾ ਵਲੋ ਬਹੁਤ ਪਸੰਦ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਗਾਇਕ ਮਲਕੀਤ ਬਬੇਲੀ ਦੇ ਮਿਸ਼ਨਰੀ ਗੀਤ 'ਕਾਂਸ਼ੀ ਰਾਮ ਸੂਰਮਾ-ਟੂ" ਨੂੰ ਜਸਵਿੰਦਰ ਬੱਲ ਵਲੋਂ ਬਹੁਤ ਹੀ ਸੁੰਦਰ ਤਰੀਕੇ ਨਾਲ ਫ਼ਿਲਮਾਇਆ ਗਿਆ ਹੈ ਜ਼ੋ ਇਸ ਨਵੇਂ ਸਾਲ ਦਾ ਸੁਪਰ ਡੁਪਰ ਹਿੱਟ ਹੋਇਆ ਹੈ ਜਿਸ ਨਾਲ ਜਸਵਿੰਦਰ ਬੱਲ ਮੁੜ ਸੰਗੀਤ ਜਗਤ ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Post a Comment

0 Comments