ਗਾਇਕ ਕੁਲਵਿੰਦਰ ਨਈਅਰ ਵਲੋਂ ਪਿੰਡ ਕੰਗਣੀਵਾਲ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਗੁਣਗਾਣ ਕੀਤਾ ਗਿਆ

ਜਲੰਧਰ (ਦਲਬੀਰ ਸਿੰਘ)- ਪਿਛਲੇ ਦਿਨੀਂ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਕਮੇਟੀ ਕੰਗਣੀਵਾਲ (ਜਲੰਧਰ) ਵਲੋਂ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 644ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ। ਪ੍ਰਧਾਨ ਦੇਵ ਰਾਜ ਅਤੇ ਬਾਕੀ ਪ੍ਰਬੰਧਕ ਕਮੇਟੀ ਦੀ ਦੇਖਰੇਖ ਵਿਚ ਅਖੰਡ ਪਾਠ  ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ। 



ਪੋ੍ਗਰਾਮ ਦੀ ਸ਼ੁਰੂਆਤ ਪੰਜਾਬੀ ਗਾਇਕ ਕੁਲਵਿੰਦਰ ਨਈਅਰ ਨੇ ਸਤਿਗੁਰਾਂ ਦੀ ਬਾਣੀ ਦੇ ਸ਼ਬਦਾਂ "ਐਸੀ ਲਾਲ ਤੁਝ ਬਿਨੁ ਕਉਨੁ ਕਰੈ", "ਬੇਗਮ ਪੁਰਾ ਸਹਰ ਕੋ ਨਾਉ" ਅਤੇ ਬੋਲੇ ਸੋ ਨਿਰਭੈ ਨਾਲ ਭਗਤੀ ਦਾ ਬਹੁਤ ਹੀ ਕਮਾਲ ਰੰਗ ਬੰਨਿਆ ਇਸ ਤੋਂ ਉਪਰੰਤ ਗਾਇਕ ਦਲਜੀਤ ਹੰਸ ਨੇ ਸਟੇਜ ਸੰਭਾਲਦਿਆਂ ਬਾਣੀ ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸਭਨ ਕੋ ਅੰਨ। ਛੋਟ ਬੜੇ ਸਭ ਸਮ ਵਸੇ, ਰਵਿਦਾਸ ਰਹੇ ਪ੍ਰਸੰਨ ਫਿਰ ਨਵਾਂ ਰਲੀਜ਼ ਟਰੈਕ ਪਾਰਸ ਮੈਂ ਹੋ ਨਹੀਂ ਸਕਿਆ ਬਹੁਤ ਭਾਵਪੂਰਵਕ ਪੇਸ਼ਕਾਰੀ ਕਰ ਕੇ ਵਧੀਆ ਸਮਾਂ ਬੰਨਿਆ ਉਪਰੰਤ ਕਮੇਟੀ ਮੈਂਬਰਾਂ ਵਲੋਂ ਕੁਲਵਿੰਦਰ ਨਈਅਰ ਤੇ ਦਲਜੀਤ ਹੰਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਅਤੁੱਟ ਲੰਗਰ ਵਰਤਾਏ ਗਏ।

Post a Comment

0 Comments