ਸੰਤ ਸੁਰਿੰਦਰ ਦਾਸ ਮਹਾਰਾਜ ਜੀ ਕੂਪੁਰ ਢੇਪੁਰ ( ਅੱਡਾ ਕਠਾਰ ) ਵਾਲੇ ਪੰਜ ਤੱਤਾਂ 'ਚ ਵਲੀਨ

ਆਦਮਪੁਰ 9 ਮਾਰਚ (ਬਲਬੀਰ ਕਰਮ, ਕਰਮਵੀਰ ਸਿੰਘ)ਸੰਤ ਹਰੀਦਾਸ ਉਦਾਸੀਨ ਆਸ਼ਰਮ  ਕੂਪੁਰ ਢੇਪੁਰ ਅੱਡਾ ਕਠਾਰ ਦੇ ਸੰਚਾਲਕ  ਡੇਰਾ ਸੱਚਖੰਡ ਬੱਲਾਂ ਦੇ ਵਰੋਸਾਏ ਸ਼੍ਰੀਮਾਨ ਸੰਤ ਸੁਰਿੰਦਰ ਦਾਸ ਜੀ  ਮਹਾਰਾਜ ਨੂੰ ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਡੇਰਾ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ ਜੀ ਮਹਾਰਾਜ ਸਮੇਤ ਵੱਖ-ਵੱਖ ਸੰਤ ਮਹਾਪੁਰਸ਼ਾਂ, ਰਾਜਨੀਤਕ ਆਗੂਆਂ, ਇਲਾਕੇ ਦੀਆਂ ਸੰਗਤਾਂ  ਵਲੋਂ  ਉਹਨਾਂ ਦੇ ਪੰਜ ਭੂਤਕ ਸਰੀਰ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕਰਨ ਉਪਰੰਤ ਪੰਜ ਤੱਤਾਂ 'ਚ ਵਲੀਨ ਕਰ ਦਿੱਤਾ ਗਿਆ। ਇਸ ਮੌਕੇ ਸੰਤ ਸੁਰਿੰਦਰ ਦਾਸ ਜੀ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਵੱਖ-ਵੱਖ ਸੰਤ ਸਮਾਜ ਦੇ ਆਗੂਆਂ ਨੇ ਕਿਹਾ ਕਿ ਮਹਾਂਪੁਰਸ਼ਾਂ ਦਾ ਸੰਸਾਰ ਵਿਚ ਆ ਕੇ ਨਾਮ ਬਾਣੀ ਦਾ ਪ੍ਰਚਾਰ ਕਰਨਾ ਵੱਡਾ ਕਦਮ ਹੈ। 



ਇਸ ਨਾਲ ਉਹ ਸੰਸਾਰ ਦੇ ਜੀਵਾਂ ਦਾ ਅਧਾਰ ਕਰਦੇ ਉਨ੍ਹਾਂ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜਦੇ ਹਨ। ਇਸ ਮੌਕੇ ਸੰਤ ਗੁਰਬਚਨ ਦਾਸ ਜੀ ਚੱਕਲਾਧੀਆਂ,ਸੰਤ ਨਿਰਮਲ ਦਾਸ ਜੀ ਬਾਬੇ ਜੌੜੇ, ,ਸੰਤ ਭੋਲਾ ਦਾਸ ਜੀ, ਸੰਤ ਹਰਦੇਵ ਸਿੰਘ ਤਲਵੰਡੀ ਅਰਾਈਆਂ, ਸੰਤ ਪ੍ਰਦੀਪ ਦਾਸ,ਬੀਬੀ ਸ਼ਰੀਫਾ ਜੀ ਉਦੇਸੀਆਂ, ਸੰਤ ਇੰਦਰਦਾਸ ਜੀ ਮੇਘੋਵਾਲ ਗੰਜਿਆ ,ਸੰਤ ਕਸ਼ਮੀਰਾ ਸਿੰਘ ਜੀ ਕੋਟ ਫਤੂਹੀ, ਸੰਤ ਸਤਨਾਮ ਸਿੰਘ ਜੀ ਗੱਜਰ ਮਹਿਦੂਦ,ਸੰਤ ਹਰਚਰਨ ਸਿੰਘ ਸ਼ਾਮ ਚੁਰਾਸੀ, ਸੰਤ ਦੇਸ ਰਾਜ ਦਾਰਾ ਪੁਰ, ਸੰਤ ਸੁਖਵਿੰਦਰ ਸਿੰਘ ਢੱਡਾ, ਸੰਤ ਹਰਮੀਤ ਸਿੰਘ ਬਣਾ ਸਾਹਿਬ, ਸੰਤ ਕੁਲਵੰਤ ਰਾਮ ਭਰੋ ਮਾਜਰਾ,ਸੰਤ ਗੁਰਮੇਲ ਦਾਸ ਰਾਹੀਮਪੁਰ, ਸੰਤ ਬਲਵੰਤ ਸਿੰਘ ਡੀਂਗਰੀਆਂ,ਸੰਤ ਜਸਪਾਲ ਸਿੰਘ ਓਡਰਾਂ, ਸੰਤ ਨਿਰਮਲ ਦਾਸ , ਸੰਤ ਮਹਿੰਦਰ ਦਾਸ ਜੀ ਪੰਡਵਾ, ਬੀਬੀ ਕ੍ਰਿਸ਼ਨਾ ਦੇਵੀ ਬੋਪਾਰਾਏ, ਦੇਸ ਰਾਜ ਧੁੱਗਾ ਪ੍ਰਧਾਨ ਐੱਸ ਸੀ ਵਿੰਗ ਸ਼੍ਰੋਮਣੀ ਅਕਾਲੀ ਦਲ (ਡੇਮੋਕ੍ਰੇਟਿਕ), ਮਹਿੰਦਰ ਸਿੰਘ ਕੇ ਪੀ ਕਾਂਗਰਸ ਹਲਕਾ ਇੰਚਾਰਜ ਆਦਮਪੁਰ, ਅਭੀਨਾਸ਼ ਚੰਦਰ,ਭੀਮ ਆਰਮੀ ਪ੍ਰਧਾਨ ਚੰਦਰ ਸ਼ੇਖਰ, ਕੇ ਡੀ ਭੰਡਾਰੀ, ਬਲਵੀਰ ਸਿੰਘ ਹੀਰ ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਐੱਸ ਐੱਸ ਪੀ ਕੁਲਵੰਤ ਸਿੰਘ ਹੀਰ, ਐੱਸ ਐਚ ਓ ਆਦਮਪੁਰ ਹਰਜਿੰਦਰ ਸਿੰਘ, ਗੁਰਦੀਪ ਸਿੰਘ ਕਾਲਰਾ ਚੈਅਰਮੈਨ, ਪ੍ਰਧਾਨ ਰਣਜੀਤ ਸਿੰਘ ਰਾਣਾ, ਤਹਿਸੀਲਦਾਰ ਮਨੋਹਰ ਲਾਲ, ਸੈਸ਼ਨ ਜੱਜ ਕਿਸ਼ੋਰ ਕੁਮਾਰ ਕਪੂਰਥਲਾ,ਵਿਜੈ ਕੁਮਾਰ ਨਾਇਬ ਤਹਿਸੀਲਦਾਰ, ਧਰਮਪਾਲ ਲੈਸੜੀਵਾਲ, ਮੈਡੀਕਲ ਟੀਮ ਵਿਜੇ ਕੁਮਾਰ, ਮਨਦੀਪ ਕੌਰ, ਅਮਨਦੀਪ ਕੌਰ, ਜਸਵਿੰਦਰ ਕੌਰ ਸਮੇਤ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ।

Post a Comment

0 Comments