45 ਸਾਲ ਤੋਂ ਵੱਧ ਉਮਰ ਵਰਗ ਦਾ ਕੋਈ ਵੀ ਵਿਅਕਤੀ ਕੋਵਿਡ ਬਚਾਅ ਸਬੰਧੀ ਲਗਵਾ ਸਕਦਾ ਹੈ ਵੈਕਸੀਨੇਸ਼ਨ- ਅਸ਼ੀਮ ਸ਼ਰਮਾ

ਜਲੰਧਰ (ਅਮਰਜੀਤ ਸਿੰਘ, ਕਰਮਵੀਰ ਸਿੰਘ)- ਡਾਕਟਰ ਰੀਮਾ ਗੋਗੀਆ ਜੰਮੂ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਆਦਮਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਐਜੁਕੇਟਰ ਅਸੀਮ ਸ਼ਰਮਾ ਵਲੋਂ ਜੰਡੂ ਸਿੰਘਾਂ ਦੇ ਹੈਲਥ ਸੈਂਟਰ ਵਿਖੇ ਕੋਵਿਡ ਟੀਕਾਕਰਨ ਕੀਤਾ ਗਿਆ। ਇਸ ਮੌਕੇ ਮੈਡਮ ਅਸ਼ੀਮ ਸ਼ਰਮਾ ਨੇ ਕਿਹਾ ਕਿ ਯੋਗ ਲਾਭਪਾਤਰੀਆ ਨੂੰ ਆਪਣੇ ਨਜ਼ਦੀਕੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਕੋਵਿਡ ਟੀਕਾਕਰਨ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ 01 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਵਰਗ ਦਾ ਕੋਈ ਵੀ ਵਿਅਕਤੀ ਟੀਕਾਕਰਨ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਤੇ ਕਾਬੂ ਪਾਇਆ ਜਾ ਰਿਹਾ ਹੈ ਅਤੇ ਜਲਦੀ ਹੀ ਇਸਦੇ ਪ੍ਰਕੋਪ ਨੂੰ ਠੱਲ ਪਾਈ ਜਾ ਰਹੀ ਹੈ। ਇਸ ਲਈ ਉਨ੍ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਟੀਕਾਕਰਨ ਲਈ ਅੱਗੇ ਆਉਣ ਜੋ ਕਿ ਮੌਜੂਦਾ ਸਮੇਂ ਲਈ ਬਹੁਤ ਜ਼ਰੂਰੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਐਜੁਕੇਟਰ ਅਸ਼ੀਮ ਸ਼ਰਮਾ, ਸੀ.ਐਚ.ਉ ਡਾਕਟਰ ਸ਼ਿਲਪਾ, ਸਰੋਜ, ਆਸ਼ਾ ਵਰਕਰ ਰਿੰਕੂ ਅਤੇ ਰਾਣੀ ਹਾਜ਼ਰ ਸਨ।

Post a Comment

0 Comments