ਕਾਂਗਰਸ ਪਾਰਟੀ ਦੇ ਆਦਮਪੁਰ ਤੋ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਦੀ ਸ਼ਾਨਦਾਰ ਜਿੱਤ ਇਲਾਕੇ ਵਿੱਚ ਖੁਸ਼ੀ ਦਾ ਲਹਿਰ

 


ਆਦਮਪੁਰ 10 ਮਾਰਚ (ਅਮਰਜੀਤ ਸਿੰਘ, ਬਲਬੀਰ ਕਰਮ, ਹਰਦੀਪ ਪੰਡੋਰੀ)- ਹਲਕਾ ਆਦਮਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਨੇ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਉਨ੍ਹਾਂ ਇਸ ਜਿੱਤ ਲਈ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ ਹੈ। ਆਦਮਪੁਰ ਤੋਂ ਸੁਖਵਿੰਦਰ ਸਿੰਘ ਕੋਟਲੀ ਨੇ ਅਕਾਲੀ-ਬਸਪਾ ਉਮੀਦਵਾਰ ਪਵਨ ਟੀਨੂੰ ਨੂੰ ਵੋਟਾਂ ਦੇ ਭਾਰੀ ਫਰਕ ਨਾਲ ਹਰਾਇਆ ਹੈ। ਸੁਖਵਿੰਦਰ ਕੋਟਲੀ ਨੇ ਹਲਕਾ ਆਦਮਪੁਰ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਦਰਸ਼ਨ ਸਿੰਘ ਕਰਵਲ, ਰਣਜੀਤ ਸਿੰਘ ਕਰਵਲ, ਹਰਜਿੰਦਰ ਸਿੰਘ ਕਰਵਲ, ਅਜੇ ਸ਼ਿਗਾਰੀ, ਦਸਵਿੰਦਰ ਕੁਮਾਰ ਚਾਂਦ, ਰਣਜੀਤ ਰਾਣਾ, ਆਸ਼ੂ ਟੰਡਨ, ਪ੍ਰਵੀਨ ਟੰਡਨ, ਰਜਿੰਦਰ ਆਵਲ, ਸੁਭਾਸ ਗਾਂਧੀ, ਰਾਜੇਸ਼ ਰਾਜੂ, ਸਤਨਾਮ ਕਲਸੀ, ਸਵੀਟੀ, ਅਮਰਦੀਪ ਦੀਪਾ, ਤੇ ਹੋਰ ਪਾਰਟੀ ਮੈਂਬਰ ਹਾਜਰ ਸਨ।  

Post a Comment

0 Comments