ਕਾਂਸ਼ੀ ਗੁਰੂ ਘਰ ਸੰਗਤਾਂ ਸਮੇਤ ਪੁੱਜੇ ਸੰਤ ਕਿਸ਼ਨ ਨਾਥ ਜੀ

ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਸਮੁੱਚੇ ਵਿਸ਼ਵ ਦੀ ਤੰਦਰੁਸਤੀ ਵਾਸਤੇ ਕੀਤੀ ਅਰਦਾਸ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਦੀ ਸਿਹਤਯਾਬੀ ਉਪਰੰਤ ਅੱਜ ਸੰਗਤਾਂ ਸਮੇਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਅਸਥਾਨ ਮੰਦਿਰ ਸੀਰ ਗੋਵਰਧਨ ਕਾਂਸ਼ੀ ਵਿਖੇ ਨਤਮਸਤਕ ਹੋਣ ਅਤੇ ਸਤਿਗੁਰਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਸੰਗਤਾਂ ਸਮੇਤ ਪੁੱਜੇ ਹਨ।


ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ ਕਿ ਬਾਰਾਨਸੀ ਰੇਲਵੇ ਸਟੇਸ਼ਨ ਤੇ ਪੁੱਜਣ ਤੇ ਜਨਮ ਅਸਥਾਨ ਮੈਨੇਜ਼ਮੈਂਟ ਕਮੇਟੀ ਦੇ ਮੈਨੇਜਰ ਨਿਰਮਲ ਸਿੰਘ, ਹਰਜਿੰਦਰ ਸਿੰਘ ਅਤੇ ਸਮੂਹ ਮੈਂਬਰਾਂ ਵਲੋਂ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਅਤੇ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ ਕਿ ਗੁਰੂ ਘਰ ਪੁੱਜਣ ਤੇ ਜਿਥੇ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਵਲੋਂ ਸਮੁੱਚੇ ਵਿਸ਼ਵ ਦੀ ਤੰਦਰੁਸਤੀ ਵਾਸਤੇ ਅਰਦਾਸ ਕੀਤੀ ਉਥੇ ਡੇਰਾ ਬੱਲਾਂ ਦੇ ਗੱਦੀਨਸ਼ੀਨ ਸੰਤ ਬਾਬਾ ਨਿਰੰਜਣ ਦਾਸ ਜੀ ਦੀ ਤੰਦਰੁਸਤੀ ਵਾਸਤੇ ਵੀ ਅਰਦਾਸ ਕੀਤੀ ਗਈ।

ਇਸ ਮੌਕੇ ਮੈਨੇਜ਼ਰ ਨਿਰਮਲ ਸਿੰਘ, ਹਰਜਿੰਦਰ ਸਿੰਘ, ਸੀਤਲ ਸਿੰਘ ਢੰਡਾ, ਕਮਲਜੀਤ ਟੂਰਾ, ਧਰਮਪਾਲ ਕਲੇਰ, ਪਵਨ ਕੁਮਾਰ ਬੈਸ, ਜਸਵਿੰਦਰਪਾਲ ਬਿੱਲਾ, ਕੁਲਵਿੰਦਰ ਕੁਮਾਰ ਢੰਡਾ, ਗੁਰਮੇਲ ਦਾਸ ਕਲੇਰ, ਸੁਖਵਿੰਦਰ ਕੁਮਾਰ, ਬਲਕਾਰ੍ਵ ਸੋਡੀ, ਲਕਸ਼ਮੀ ਕਲੇਰ, ਰਣਜੀਤ ਕੌਰ, ਮਨਜੀਤ ਕੌਰ, ਕਮਲੇਸ਼ ਕੁਮਾਰੀ, ਵਿੰਦਰਾਂ ਰਾਣੀ, ਅਤੇ ਹੋਰ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ। 



Post a Comment

0 Comments