ਪਿੰਡ ਲੇਸੜੀ ਵਾਲ ਵਿਖੇ ਮਜਦੂਰ ਦਿਵਸ ਮਨਾਇਆ

ਆਦਮਪੁਰ (ਗੁਰਮੀਤ ਨਾਹਲ)- ਆਦਮਪੁਰ ਦੇ ਪਿੰਡ ਲੇਸੜੀਵਾਲ ਵਿਖੇ ਮਜਦੂਰ ਦਿਵਸ ਮਨਾਇਆ ਗਿਆ। ਜਿਸ ਵਿੱਚ ਬੀ.ਡੀ.ਪੀ.ਓ ਆਦਮਪੁਰ ਸ਼੍ਰੀ ਸਿਧਾਰਥ ਅੱਤਰੀ ਮੁੱਖ ਮਹਿਮਾਨ ਵਜੋ ਪਹੁੰਚੇ। ਉਨ੍ਹਾਂ ਸਮੂਹ ਮਜ਼ਦੂਰ ਭਾਈਚਾਰੇ ਦੇ ਲੋਕਾਂ ਨੂੰ ਜਿੱਥੇ ਮਜ਼ਦੂਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਉੱਥੇ ਉਨ੍ਹਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਇੰਟਕ ਪ੍ਰਧਾਨ ਸ਼੍ਰੀ ਬਲਵੀਰ ਸਿੰਘ ਅਟਵਾਲ, ਸੀਨੀਅਰ ਮੀਤ ਪ੍ਰਧਾਨ ਇੰਟਕ ਜਲੰਧਰ ਅਤੇ ਐਸ.ਸੀ ਡਿਪਾਰਟਮੈਂਟ ਬਲਾਕ ਆਦਮਪੁਰ ਅਜੀਤ ਰਾਮ ਲੇਸੜੀਵਾਲ, ਗਿਆਨ ਸਿੰਘ ਕਮਾਂਡੈਂਟ ਬੀ ਐਸ ਐਫ, ਪਰਮਜੀਤ ਸਿੰਘ ਸੰਧੂ, ਸ਼ੰਕਰ ਦਾਸ ਸੰਧੂ, ਜਸਕਰਨ ਵਲੋਂ ਮਜਦੂਰਾਂ ਨੂੰ ਲੱਡੂ ਵੰਡੇ ਕੇ ਅਤੇ ਹਾਰਦਿਕ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। 

Post a Comment

0 Comments