ਕਾਂਗਰਸ ਪਾਰਟੀ ਵਲੋ ਐਸੀ ਵਿੰਗ ਦੀ ਟੀਮ ਦਾ ਕੀਤਾ ਗਠਨ।

ਆਦਮਪੁਰ, 03 ਅਪ੍ਰੈਲ (ਕਰਮਵੀਰ ਸਿੰਘ, ਬਲਬੀਰ ਕਰਮ)-: ਹਲਕਾ ਇੰਚਾਰਜ ਆਦਮਪੁਰ ਮਹਿੰਦਰ ਸਿੰਘ ਕੇ.ਪੀ ਦੀ ਯੋਗ ਅਗਵਾਈ ਹੇਠ ਜਿਲ੍ਹਾ ਐਸੀ ਵਿੰਗ ਚੇਅਰਮੈਨ ਪਰਮਜੀਤ ਗਿੱਲ ਅਤੇ ਚੇਅਰਮੈਨ ਦਿਹਾਤੀ ਅਜੀਤ ਰਾਮ ਵਲੋਂ ਕਾਂਗਰਸ ਪਾਰਟੀ ਦੀ ਟੀਮ ਵਿੱਚ ਵਾਧਾ ਕਰਦੇ ਹੋਏ ਕਾਂਗਰਸ ਐਸੀ ਵਿੰਗ ਦਿਹਾਤੀ ਦੀ ਟੀਮ ਦਾ ਐਲਾਨ ਕੀਤਾ ਗਿਆ। ਜਿਨ੍ਹਾਂ ਵਿਚ ਗਿਆਨ ਸਿੰਘ ਨੂੰ ਚੇਅਰਮੈਨ ਆਦਮਪੁਰ ਰਾਕੇਸ਼ ਕੁਮਾਰ ਰਾਜੂ, ਅਮਰਦੀਪ ਨੂੰ ਸੀਨੀਅਰ ਵਾਇਸ ਚੇਅਰਮੈਨ ਸ਼ੰਮੀ ਕੁਮਾਰ, ਗੁਲਸ਼ਨ ਕੁਮਾਰ, ਪ੍ਰੇਮ ਚੰਦ, ਜੋਗਿੰਦਰ ਪਾਲ ਨੂੰ ਵਾਇਸ ਚੇਅਰਮੈਨ ਬਿਕਰਮ ਬੱਧਣ, ਜੀਤ ਸਹੋਤਾ, ਕੈਪਟਨ ਅਮਰਜੀਤ ਸਿੰਘ, ਰਾਜਵੀਰ ਬਡਵਾਲ, ਗਿਆਨ ਚੰਦ ਮਹੇ ਨੂੰ ਜਨਰਲ ਸੈਕਟਰੀ ਸੁਰਿੰਦਰ ਪਾਲ, ਸੰਨੀ ਹੰਸ, ਦੀਪਕ ਕੁਮਾਰ, ਨਿੰਦਰ ਗਿੱਲ ਨੂੰ ਸੈਕਟਰੀ ਬਲਵੀਰ, ਉਂਕਾਰ ਸਿੰਘ, ਮਨੋਜ ਕੁਮਾਰ, ਮਨਜੀਤ ਮੰਡੇਰ, ਆਤਮਾ ਸਿੰਘ ਨੂੰ ਸੀਨੀਅਰ ਵਾਇਸ ਚੇਅਰਮੈਨ ਗੁਰਮੇਲ ਸਿੰਘ, ਰਜਨੀਸ਼ ਵਿੱਕੀ, ਸਤਨਾਮ ਸਿੰਘ, ਸੁਰਿੰਦਰ ਪਾਲ, ਅਸ਼ਵਨੀ ਕੁਮਾਰ ਨੂੰ ਵਾਇਸ ਚੇਅਰਮੈਨ ਧਰਮਪਾਲ, ਮੋਹਿਦਰ ਪਾਲ, ਧੰਨਪਤ ਰਾਏ ਨੂੰ ਜਰਨਲ ਸੈਕਟਰੀ ਹਰਜਿੰਦਰ ਪਾਲ, ਹਰਭਜਨ ਲਾਲ, ਪ੍ਰਭਦਿਆਲ, ਜੋਗਿੰਦਰ ਭੱਟੀ, ਰਜਿੰਦਰ ਬੰਗੜ ਨੂੰ ਸੈਕਟਰੀ ਇਸ ਮੌਕੇ ਪਰਮਜੀਤ ਗਿੱਲ, ਅਜੀਤ ਰਾਮ ਅਤੇ ਗਿਆਨ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਮਿਹਨਤੀ ਵਰਕਰਾਂ ਨੂੰ ਮਾਣ ਬਖਸ਼ਿਆ ਹੈ। ਕਾਂਗਰਸ ਪਾਰਟੀ ਹਾਈਕਮਾਡ ਵਲੋੱ ਪਾਰਟੀ ਨੂੰ ਮਜਬੂਤ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਜਿਨ੍ਹਾਂ ਮਿਹਨਤੀ ਵੀਰਾਂ ਨੂੰ ਪਾਰਟੀ ਨੇ ਜਿੰਮੇਵਾਰੀ ਸੌਂਪੀ ਗਈ ਹੈ ਉਹ ਆਪਣੀਆਂ ਸੇਵਾਵਾਂ ਬਾਖ਼ੂਬੀ ਨਿਭਾਉਣਗੇ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਪਾਰਟੀ ਦੀ ਮਜ਼ਬੂਤੀ ਲਈ ਪਿੰਡ ਪੱਧਰ ਅਤੇ ਬੂਥ ਪੱਧਰ ’ਤੇ ਸਬ ਕਮੇਟੀਆਂ ਬਣਾਈਆਂ ਜਾਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਤੀਸ ਸ਼ਰਮਾ ਨੈਸ਼ਨਲ ਸੈਕਟਰੀ ਇੰਟਕ, ਸੁਖਵਿੰਦਰ ਥਾਪਰ, ਦਰਸ਼ਨ ਸਿੰਘ ਕਰਵਲ, ਦਸ਼ਵਿਦਰ ਕੁਮਾਰ ਸ਼ਹਿਰੀ ਪ੍ਰਧਾਨ ਆਦਮਪੁਰ, ਰਣਦੀਪ ਸਿੰਘ ਰਾਣਾ ਦਿਹਾਤੀ ਪ੍ਰਧਾਨ ਆਦਮਪੁਰ, ਭੁਪਿੰਦਰ ਸੈਣੀ ਭੋਗਪੁਰ, ਨਰਿੰਦਰ ਪਾਲ ਸਰਪੰਚ ਉਦੇਸੀਆ, ਇੰਦਰਜੀਤ ਸਿੱਧੂ, ਦੀਪਾ ਸੰਸੋਆ, ਉਂਕਾਰ ਸਿੰਘ, ਸੰਨੀ ਗਿੱਲ, ਵਿੱਕੀ ਦੌਲਤਪੁਰ, ਧਰਮਪਾਲ ਰਾਮਨਗਰ ਅਤੇ ਹੋਰ ਹਾਜ਼ਰ ਸਨ।

Post a Comment

0 Comments