ਸਰਕਾਰੀ ਸਕੂਲ ਹਜ਼ਾਰਾ ਦੇ ਵਿਦਿਆਰਥੀਆ ਨੇ ਸਕੂਲ ਦਾ ਨਾਂਅ ਕੀਤਾ ਰੋਸ਼ਨ


ਜਲੰਧਰ (ਜਲਪ੍ਰੀਤ ਸਿੰਘ)- ਸਰਕਾਰੀ ਸੀਨੀਅਰ ਸਮਾਰਟ ਸਕੈਡੰਰੀ ਸਕੂਲ ਹਜ਼ਾਰਾ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ। ਸਾਇੰਸ ਸਟ੍ਰੀਮ ਦੀ ਲਵਲੀਨ ਨੇ 92.2 ਫ਼ੀਸਦੀ ਅੰਕ ਹਾਸਲ ਕੀਤੇ, ਕਾਮਰਸ ਦੇ ਦੀਪਕ ਠਾਕੁਰ ਨੇ 91.2 ਫ਼ੀਸਦੀ ਅੰਕ, ਆਰਟਸ ਦੀ ਆਸ਼ੂ ਨੇ 91.2 ਫ਼ੀਸਦੀ ਅੰਕ, ਕਾਮਰਸ ਦੇ ਦਲਜੀਤ ਨੇ 91 ਫ਼ੀਸਦੀ ਅੰਕ, ਕਾਮਰਸ ਦੀ ਪਿੰਕੀ ਨੇ 91 ਫ਼ੀਸਦੀ ਅੰਕ ਹਾਸਲ ਕਰਕੇ ਹਜ਼ਾਰਾ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਕੁਲਦੀਪ ਕੌਰ ਨੇ ਬੱਚਿਆਂ ਦਾ ਮੂੰਹ ਮਿਠਾ ਕਰਵਾਇਆ ਅਤੇ ਵਧਾਈ ਦਿੱਤੀ। ਇਸ ਮੌਕੇ ਬੱਚਿਆਂ ਨਾਲ ਲੈਕਚਰਾਰ ਨਵਜੀਤ ਕੌਰ, ਲੈਕਚਰਾਰ ਤਮੰਨਾ, ਲੈਕਚਰਾਰ ਗੁਰਪ੍ਰਰੀਤ, ਲੈਕਚਰਾਰ ਅਵਤਾਰ ਸਿੰਘ, ਲੈਕਚਰਾਰ ਅਮਰਜੀਤ ਕੌਰ, ਮੋਨਿਕਾ ਕੰਪਿਊਟਰ ਫੈਕਲਟੀ ਮਨਿੰਦਰਪ੍ਰਰੀਤ ਕੌਰ, ਕੈਮਿਸਟਰੀ ਲੈਕਚਰਾਰ ਹਰਪਿੰਦਰ ਕੌਰ, ਪੰਜਾਬੀ ਲੈਕਚਰ ਹਾਜ਼ਰ ਸਨ।

Post a Comment

0 Comments