ਸਰਕਾਰੀ ਹਾਈ ਸਮਾਰਟ ਸਕੂਲ ਬ੍ਰਾਹਮਣ ਮਾਜਰਾ ਵਿਖੇ ਮਨੁੱਖੀ ਅਧਿਕਾਰ ਮੰਚ ਵੱਲੋਂ 50 ਬੂਟੇ ਲਗਾਏ- ਡਾਕਟਰ ਜਸਵੰਤ ਸਿੰਘ ਖੇੜਾ


ਜਲੰਧਰ (ਸੂਰਮਾ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਜਿਲ੍ਹਾ ਇਕਾਈ ਫਤਿਹਗੜ੍ਹ ਸਾਹਿਬ ਦੀ ਟੀਮ ਵੱਲੋਂ  ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਮਨੁੱਖੀ ਅਧਿਕਾਰ ਮੰਚ ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਬ੍ਰਾਹਮਣ ਮਾਜਰਾ ਵਿਖੇ ਲੱਗਭਗ 50 ਛਾਂ-ਦਾਰ, ਫੁੱਲਦਾਰ ਅਤੇ ਫੱਲਦਾਰ ਬੂਟੇ ਲਗਾਏ ਗਏ। ਇਸ ਮੌਕੇ ਸੰਸਥਾਂ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਗੁਰਪ੍ਰੀਤ ਕੌਰ ਚੀਮਾ ਕੌਮੀ ਮੀਤ ਪ੍ਰਧਾਨ ਇਸਤਰੀ ਵਿੰਗ, ਕੁਲਵੰਤ ਸਿੰਘ ਲੁਹਾਰ ਮਾਜਰਾ ਪ੍ਰਧਾਨ ਯੂਥ ਵਿੰਗ ਪੰਜਾਬ, ਹਰਭਜਨ ਸਿੰਘ ਜਲੋਵਾਲ ਓਪ ਚੈਅਰਮੈਨ ਪੰਜਾਬ ਅਤੇ ਕਿ੍ਰਸ਼ਨ ਕੁਮਾਰ ਚੀਫ ਐਡਵਾਈਜ਼ਰ ਆਰ. ਟੀ.ਆਈ ਸੈਲ ਵਿਸ਼ੇਸ਼ ਤੌਰ ਤੇ ਪੁੱਜੇੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਰਘੁਬੀਰ ਸਿੰਘ ਡੀ.ਐਸ.ਪੀ (ਡੀ) ਫਤਿਹਗੜ੍ਹ ਸਾਹਿਬ, ਇੰਸਪੈਕਟਰ ਰਾਜੀਵ ਰਾਏ ਇੰਚਾਰਜ਼ ਸਾਂਝ ਕੇਂਦਰ ਫਤਿਹਗੜ੍ਹ ਸਾਹਿਬ ਅਤੇ ਇੰਸਪੈਕਟਰ ਜਸਪਾਲ ਸਿੰਘ ਇੰਚਾਰਜ ਪੁਲਿਸ ਟਰੈਫਿਕ ਫਤਿਹਗੜ੍ਹ ਸਾਹਿਬ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਾਰੇ ਹੀ ਆਏ ਹੋਏ ਮਹਿਮਾਨਾਂ ਨੇ ਆਪਣੇ ਕਰ ਕਮਲਾਂ ਨਾਲ ਛਾਂਦਾਰ, ਫੁੱਲਦਾਰ ਅਤੇ ਫੱਲਦਾਰ ਬੂਟੇ ਲਗਾ ਕੇ ਉਨ੍ਹਾਂ ਦੀ ਮਹੱਤਤਾ ਬਾਰੇ ਵੀ ਭਰਪੂਰ ਚਾਨਣਾ ਪਾਇਆ। ਬਾਅਦ ਵਿੱਚ ਪੁਲਿਸ ਪ੍ਰਸਾਸਨ ਵਲੋਂ ਬੱਚਿਆਂ ਨੂੰ ਆਮ ਜੀਵਨ ਅਤੇ ਸੜਕ ਸੁਰਖਿਆ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਡਾਕਟਰ ਜਸਵੰਤ ਸਿੰਘ ਖੇੜਾ ਨੇ ਬੋਲਦਿਆਂ ਕਿਹਾ ਕਿ ਬੂਟੇ ਲਗਾਉ, ਸਮਾਜ ਬਚਾਓ ਅਤੇ ਆਕਸੀਜਨ ਵਧਾਓ ਚਲਾਈ ਮੁਹਿੰਮ ਨਾਲ ਜੁੱੜ ਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਬੂਟੇ ਲਗਾਉਣ ਦੀ ਪਹਿਲ ਕਦਮੀ ਕਰਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਪਾਇਆ ਜਾਵੇ। ਉਨ੍ਹਾਂ ਕਿਹਾ ਇਸ ਨਾਲ ਵਾਤਾਵਰਨ ਨੂੰ ਸ਼ੁੱਧ ਹੋਵੇਗਾ ਅਤੇ ਸਾਹ ਲੈਣ ਲਈ ਸ਼ੁੱਧ ਆਕਸ਼ੀਜ਼ਨ ਮਿਲੇਗੀ। ਸਕੂਲ ਪਿ੍ਰੰਸੀਪਲ ਅਤੇ ਸਮੂਹ ਸਟਾਫ ਨੇ ਮੰਚ ਵੱਲੋਂ ਅਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਔਜਲਾ ਚੇਅਰਮੈਨ ਆਰ. ਟੀ.ਆਈ ਸੈਲ, ਹਰਭਜਨ ਕੌਰ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ, ਕੁਲਵਿੰਦਰ ਸਿੰਘ ਇੰਚਾਰਜ ਸਾਂਝ ਕੇਂਦਰ ਬਸੀ ਪਠਾਣਾਂ, ਕੋਮਲ, ਸਬ ਇੰਸਪੈਕਟਰ ਨਰਿੰਦਰ ਸਿੰਘ, ਕਿਰਨਦੀਪ ਕੌਰ ਪ੍ਰਧਾਨ ਇਸਤਰੀ ਵਿੰਗ, ਉਂਕਾਰ ਸਿੰਘ ਜੱਲੋਵਾਲ, ਸੁਖਵਿੰਦਰ ਸਿੰਘ, ਜਸਪਾਲ ਸਿੰਘ, ਕਰਮਜੀਤ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ ਅਤੇ ਗੁਲਜਾਰ ਸਿੰਘ ਆਦਿ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ।    


Post a Comment

0 Comments