ਆਦਮਪੁਰ 30 ਅਕਤੂਬਰ (ਅਮਰਜੀਤ ਸਿੰਘ) ਜਾਗ੍ਰਿਤੀ ਚੈਰੀਟੇਬਲ ਸੁਸਾਇਟੀ ( ਰਜਿ:) ਆਦਮਪੁਰ ਵੱਲੋਂ ਲਾਇਨਜ਼ ਕਲੱਬ ਵਾਂਸਟਡ ਐਂਡ ਵੁਡਫੋਰਡ ਲੰਡਨ (ਯੂ.ਕੇ.) ਦੇ ਸਹਿਯੋਗ ਨਾਲ ਪ੍ਰਧਾਨ ਸਮਾਜ ਸੇਵਕ ਮਨਮੋਹਨ ਸਿੰਘ ਬਾਬਾ ਦੀ ਅਗਵਾਈ ਹੇਠ ਇਕ ਸਮਾਰੋਹ ਦੌਰਾਨ ਅੰਗਹੀਣ ਵਿਅਕਤੀ ਕਮਲਜੀਤ ਸਿੰਘ ਸਿੱਧੂ ਵਾਸੀ ਪਿੰਡ ਨਾਜ਼ਕਾ ਨੂੰ ਇੱਕ ਵੀਹਲ ਚੇਅਰ ਭੇਂਟ ਕੀਤੀ ਗਈ l ਇਸ ਮੌਕੇ ਮੁੱਖ ਮਹਿਮਾਨ ਸੁਖਵਿੰਦਰ ਕੌਰ ਲਾਲੀ ਵਾਲਸਲ (ਯੂ.ਕੇ.) ਸਨ l ਇਸ ਮੌਕੇ ਜਾਗ੍ਰਿਤੀ ਚੈਰੀਟੇਬਲ ਸੋਸਾਇਟੀ ਵੱਲੋਂ ਅੰਗਹੀਣ ਵਿਅਕਤੀ ਦੀ ਸਕੂਲ ਪੜ੍ਹ ਰਹੀ ਬੇਟੀ ਦੀ ਤਿੰਨ ਮਹੀਨੇ ਦੀ ਫੀਸ ਵੀ ਅਦਾ ਕੀਤੀ ਗਈ ਅਤੇ ਮਹੀਨੇ ਭਰ ਦਾ ਇਸ ਨੂੰ ਰਾਸ਼ਨ ਵੀ ਦਿੱਤਾ ਗਿਆ l ਇਸ ਮੌਕੇ ਬਲਵੀਰ ਸਿੰਘ ਰਾਮਾ ਮੰਡੀ ਜਲੰਧਰ, ਵਿਜੇ ਯਾਦਵ, ਸ਼ੁਕੀਨ ਸਿੰਘ, ਵਰਿੰਦਰ ਸਿੰਘ ਡੀਗਰੀਆਂ, ਬਲਵੀਰ ਗਿਰ ਅਤੇ ਹੋਰ ਹਾਜ਼ਰ ਸਨ।
0 Comments