ਨੋਜਵਾਨਾਂ ਅਤੇ ਪਿੰਡ ਕਾਹਰੀ ਵਾਸੀਆਂ ਨੇ 87 ਯੂਨਿਟ ਖੂਨਦਾਨ ਕੀਤਾ




ਜਲੰਧਰ (ਸੂਰਮਾ ਪੰਜਾਬ ਬਿਓਰੋ)- ਜੈ ਭੀਮ ਵੈਲਫੇਅਰ ਸੁਸਾਇਟੀ ਪਿੰਡ ਕਾਹਰੀ ਵਲੋਂ ਸੰਤ ਬਾਬਾ ਸਤਪਾਲ ਸਿੰਘ ਜੀ, ਸੰਤ ਬਾਬਾ ਈਸ਼ਰ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਕਿਸਾਨੀ ਸਘੰਰਸ਼ ਨੂੰ ਸਮਰਪਿੱਤ ਪਹਿਲਾ ਖੂਨਦਾਨ ਕੈਂਪ ਪਿੰਡ ਕਾਹਰੀ ਵਿਖੇ ਲਗਾਇਆ ਗਿਆ। ਇਹ ਖੂਨਦਾਨ ਕੈਂਪ ਸਮੂਹ ਪਿੰਡ ਵਾਸੀਆਂ, ਗ੍ਰਾਮ ਪੰਚਾਇਤ ਪਿੰਡ ਕਾਹਰੀ, ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ, ਪੰਥ ਮਾਤਾ ਸਾਹਿਬ ਕੌਰ ਵੈਲਫੇਅਰ ਸੁਸਾਇਟੀ, ਸ਼ਹੀਦ ਬਾਬਾ ਮਤੀ ਜੀ ਸੇਵਾ ਸੁਸਾਇਟੀ ਪੰਡ ਡਰੌਲੀ ਕਲਾਂ, ਸਰਬ ਕਲਿਆਣ ਸੁਸਾਇਟੀ, ਬੀ.ਜੇ.ਡੀ ਆਦਮਪੁਰ, ਡਾ. ਬੀ.ਆਰ ਅੰਬੇਡਕਰ ਸੇਵਾ ਸੁਸਾਇਟੀ ਕਡਿਆਣਾ, ਮਨਦੀਪ ਸਿੰਘ ਲੋਕ ਸੇਵਾ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ। ਜਿਸਦਾ ਸ਼ੁੱਭ ਅਰੰਭ (ਉਦਘਾਟਨ) ਸੰਤ ਬਾਬਾ ਨਿੰਰਜਨ ਦਾਸ ਜੀ, ਬਾਬਾ ਮਸਤ ਜੀ ਵਲੋਂ ਸਮੂਹ ਪਿੰਡ ਵਾਸੀਆਂ ਅਤੇ ਨੋਜਵਾਨ ਵੀਰਾਂ ਦੀ ਹਾਜ਼ਰੀ ਵਿੱਚ ਕੀਤਾ।

ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਸਾਬਕਾ ਐਸ.ਐਮ.ਉ ਕੇ.ਆਰ.ਬਾਲੀ, ਸਰਪੰਚ ਕਰਨੈਲ ਸਿੰਘ ਕਾਹਰੀ ਅਤੇ ਹੋਰ ਪਿੰਡ ਦੇ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਪਿੰਡ ਕਾਹਰੀ ਦੇ ਨੋਜਵਾਨ ਪ੍ਰਬੰਧਕਾਂ ਨੇ ਦਸਿਆ ਕਿ ਇਸ ਕੈਂਪ ਵਿੱਚ ਕਮਲ ਹਸਪਤਾਲ ਕਿਸ਼ਨਪੁਰਾ ਜਲੰਧਰ ਤੋਂ ਡਾਕਟਰਾਂ ਦੀ ਟੀਮ ਪੁੱਜੀ। ਜਿਨ੍ਹਾਂ ਨੂੰ 87 ਯੂਨਿਟ ਖੂਨਦਾਨੀਆਂ ਨੇ ਖੂਨਦਾਨ ਕਰਕੇ ਇਸ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਪ੍ਰਧਾਨ ਪਲਵਿੰਦਰ ਸਿੰਘ, ਮੀਤ ਪ੍ਰਧਾਨ ਬਲਵੀਰ ਬਾਲੀ, ਕੈਸ਼ੀਅਰ ਪਰਮਜੀਤ ਕੁਮਾਰ, ਸੈਕਟਰੀ ਮੋਹਿਤ, ਨਵਜੋਤ ਬਾਲੀ, ਜਗਜੀਤ ਸਿੰਘ, ਏ.ਐਸ.ਆਈ ਗੁਰਮਿੰਦਰ ਸਿੰਘ, ਮੋਹਨ ਸਿੰਘ, ਸੁਖਜੀਤ ਸਿੰਘ ਮਿਨਹਾਸ ਡਰੌਲੀ ਕਲਾਂ, ਹਰਮਨਦੀਪ ਸਿੰਘ ਡਵਿੱਡਾ ਹਰਿਆਣਾ, ਜੀਤ ਕੰਧਾਲਾ ਸ਼ੇਖਾਂ, ਪ੍ਰਮੋਦ ਸਿੰਘ, ਮਨਜਿੰਦਰ ਸਿੰਘ, ਹਰਮਨ ਸਿੰਘ, ਹਰਿੰਦਰ ਸਿੰਘ, ਬਲਜੀਤ ਸਿੰਘ, ਗੁਲਸ਼ਨ ਸਿੰਘ, ਤੀਰਥ ਸਿੰਘ, ਹੈਪੀ ਪਧਿਆਣਾ, ਮੁਕੇਸ਼ ਕੁਮਾਰ ਅਤੇ ਹੋਰ ਸੇਵਾਦਾਰ ਹਾਜ਼ਰ ਸਨ।

ਖੂਨਦਾਨ ਕਰਨ ਵਾਲੇ ਨੋਜਵਾਨਾਂ ਨੂੰ ਸ਼ਹੀਦਾਂ ਦੇ ਇਤਿਹਾਸ ਦੀਆਂ ਕਿਤਾਬਾਂ ਵੰਡੀਆਂ।
ਸਾਡੇ ਪੰਜਾਬ ਦੇ ਇਤਿਹਾਸ ਤੋਂ ਹਰ ਇੱਕ ਪੰਜਾਬ ਵਾਸੀ ਨੂੰ ਜਾਣੂ ਹੋਣਾ ਚਾਹੀਦਾ ਹੈ। ਸਾਡੇ ਦੇਸ਼ ਕੌਮ ਨੂੰ ਅਜ਼ਾਦ ਕਰਵਾਉਣ ਲਈ ਪੰਜਾਬੀਆਂ ਨੇ ਹੱਸ-ਹੱਸ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਜੋ ਕਿ ਸਾਡੇ ਲਈ ਬਹੁਤ ਹੀ ਸਤਿਕਾਰਯੋਗ ਹਨ। ਸਾਨੂੰ ਹਮੇਸ਼ਾ ਉਨ੍ਹਾਂ ਨੂੰ ਯਾਦ ਰੱਖਣਾਂ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸਮਾਜ ਸੇਵਕ ਸੁਖਜੀਤ ਸਿੰਘ ਮਿਨਹਾਸ ਡਰੌਲੀ ਕਲਾਂ, ਹਰਮਨਦੀਪ ਸਿੰਘ ਡਵਿੱਡਾ ਹਰਿਆਣਾ, ਜੀਤ ਕੰਧਾਲਾ ਸ਼ੇਖਾਂ ਨੇ ਪਿੰਡ ਕਾਹਰੀ ਵਿੱਚ ਜੈ ਭੀਮ ਵੈਲਫੇਅਰ ਸੁਸਾਇਟੀ ਵਲੋਂ ਲਗਾਏ ਗਏ ਖੂਨਦਾਨ ਕੈਂਪ ਮੌਕੇ ਖੂਨਦਾਨ ਕਰਨ ਵਾਲੇ ਨੋਜਵਾਨ ਵੀਰਾਂ ਅਤੇ ਪਿੰਡ ਵਾਸੀਆਂ ਨੂੰ ਦੇਸ਼ ਕੌਮ ਲਈ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਜੀਵਨੀ ਸ਼ਹੀਦੀ ਦੇ ਇਤਿਹਾਸ ਤੋਂ ਜਾਣੂ ਕਰਵਾਉਦੇ ਹੋਏ ਉਨਾਂ ਨੂੰ ਕਿਤਾਬਾਂ ਵੀ ਭੇਟ ਕੀਤੀਆਂ। ਇਸ ਮੌਕੇ ਇਨ੍ਹਾਂ ਸੇਵਾਦਾਰਾਂ ਨੇ ਕਿਹਾ ਕਿ ਇਹ ਕਿਤਾਬਾਂ ਪੜ੍ਹਕੇ ਹਰ ਇੱਕ ਨੋਜਵਾਨ ਸ਼ਹੀਦੇ-ਆਜ਼ਮ ਸ. ਭਗਤ ਸਿੰਘ, ਸ਼ਹੀਦ ਸ. ਉਦਮ ਸਿੰਘ, ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਵਰਗੀ ਸੋਚ ਰੱਖ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਏਗਾ।     

Post a Comment

0 Comments