ਮਨੁੱਖੀ ਅਧਿਕਾਰ ਮੰਚ ਵੱਲੋਂ ਬਲਾਕ ਮਾਛੀਵਾੜਾ ਸਾਹਿਬ ਵਿਖੇ ਬਲਾਕ ਚੇਅਰਪਰਸਨ ਇਸਤਰੀ ਵਿੰਗ ਕੁਲਦੀਪ ਕੌਰ ਦੀ ਪ੍ਰਧਾਨਗੀ ਹੇਠ ਕਪੂਰ ਪੈਲੇਸ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾ ਰਾਮ ਜੀ ਲਾਲ, ਹੁਸਨ ਲਾਲ ਸੂੰਡ ਪਰਸਨਲ ਸੈਕਟਰੀ, ਮੈਡਮ ਪ੍ਰਿਤਪਾਲ ਕੌਰ ਕੌਮੀ ਚੇਅਰਪਰਸਨ ਇਸਤਰੀ ਵਿੰਗ, ਐਡਵੋਕੇਟ ਰੇਨੂੰ ਰਿਸ਼ੀ ਗੋਤਮ ਚੇਅਰਪਰਸਨ ਇਸਤਰੀ ਵਿੰਗ ਚੰਡੀਗੜ੍ਹ, ਪੂਜਾ ਰਾਣੀ ਪ੍ਰਧਾਨ ਇਸਤਰੀ ਵਿੰਗ ਪੰਜਾਬ,ਅਤੇ ਵਰਿੰਦਰ ਕੌਰ ਜਨਰਲ ਸਕੱਤਰ ਇਸਤਰੀ ਵਿੰਗ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਹੋਣਹਾਰ ਪੰਜਾਬਣਾਂ ਨੇ ਗਿੱਧਾ ਅਤੇ ਬੋਲੀਆਂ ਪਾ ਕੇ ਸੱਭਿਆਚਾਰਕ ਵਿਰਸੇ ਨੂੰ ਯਾਦ ਕਰਵਾ ਦਿੱਤਾ । ਬੋਲੀਆਂ ਦੇ ਨਾਲ-ਨਾਲ ਨੋਕ ਝੋਕ ਅਤੇ ਸਿੱਠਣੀਆਂ ਵਗੈਰਾ ਗਾ ਗਾ ਕੇ ਸਟੇਜ ਦੇ ਭਾਅ ਦੀ ਬਣਾ ਦਿੱਤੀ। ਸਟੇਜ ਤੇ ਵਧੀਆ ਕਾਰਗੁਜ਼ਾਰੀ ਵਾਲੀਆਂ ਮੁਟਿਆਰਾਂ ਨੂੰ ਮੰਚ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਬਲਾਕ ਚੇਅਰਪਰਸਨ ਬੀਬੀ ਕੁਲਦੀਪ ਕੌਰ ਨੂੰ ਐਂਚ ਆਰ ਐਮ ਅਵਾਰਡ 2021 ਅਤੇ ਸਨਮਾਨ ਪੱਤਰ, ਗਿੱਧੇ ਵਿੱਚ ਫਸਟ ਸਵਿੰਦਰ ਕੌਰ, ਸੈਕਿੰਡ ਨਰਿੰਦਰ ਕੌਰ,ਥਰਡ ਦਿਲਪ੍ਰੀਤ ਕੌਰ , ਵਧੀਆ ਡਰੈੱਸ ਵਿਚ ਫਸਟ ਪਰਮਿੰਦਰ ਕੌਰ ਅਤੇ ਸੈਕਿੰਡ ਕੁਲਬੀਰ ਕੌਰ ਨੂੰ ਸਨਮਾਨ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਵਿੱਚੋਂ ਅਸਲ ਸਭਿਆਚਾਰਕ ਖੁਸਦਾ ਜਾ ਰਿਹਾ ਹੈ ਜਿਵੇਂ ਸੱਜ,ਪੱਖੀ, ਚਰਖਾ, ਮਧਾਣੀ,ਪਿੜ੍ਹੀ, ਭੰਗੂੜਾ , ਚਾਟੀ, ਅਤੇ ਹੱਥੀ ਬੁਣੇ ਰੇਸ਼ਮੀ ਨਾਲ਼ੇ ਹੁਣ ਸਿਰਫ਼ ਅਜਿਹੇ ਤੀਆਂ ਦੇ ਮੇਲੇ ਉਪਰ ਹੀ ਦੇਖਣ ਨੂੰ ਮਿਲਦੇ ਹਨ । ਉਨ੍ਹਾਂ ਬੀਬੀ ਕੁਲਦੀਪ ਕੌਰ ਨੂੰ ਅਤੇ ਇਨ੍ਹਾਂ ਦੀਆ ਸਾਰੀਆਂ ਹੀ ਗਿੱਧਾ ਪਾਉਣ ਵਾਲੀਆਂ ਸਾਥਣਾਂ ਨੂੰ ਵਧਾਈ ਵੀ ਦਿਤੀ। ਹੋਰਨਾਂ ਤੋਂ ਇਲਾਵਾ ਰਣਜੀਤ ਕੌਰ, ਗੁਰਪ੍ਰੀਤ ਕੌਰ, ਕਿਰਨਦੀਪ ਕੌਰ, ਸੁਪਿੰਦਰ ਕੌਰ, ਅਵਨੀਤ ਕੌਰ, ਹਰਪ੍ਰੀਤ ਕੌਰ, ਹਰਜੀਤ ਕੌਰ, ਅਮਰਜੀਤ ਕੌਰ, ਗੁਰਪ੍ਰੀਤ ਕੌਰ ਚੀਮਾ, ਕੁਲਜੀਤ ਕੌਰ, ਗੁਰਪ੍ਰੀਤ ਕੌਰ, ਚਰਨਜੀਤ ਕੌਰ, ਕਿਰਨਦੀਪ ਕੌਰ ਪ੍ਰਧਾਨ ਇਸਤਰੀ ਵਿੰਗ ਅਮਲੋਹ, ਅਮਰੀਕ ਸਿੰਘ ਚੇਅਰਮੈਨ ਬੁਧੀਜੀਵੀ ਸੈੱਲ, ਰਾਜਿੰਦਰ ਪਾਲ ਟੰਡਨ ਚੇਅਰਮੈਨ ਆਰ ਟੀ ਆਈ ਸੈਲ, ਕੁਲਵੰਤ ਸਿੰਘ ਬਾਜਵਾ ਮੀਤ ਪ੍ਰਧਾਨ ਪੰਜਾਬ ਅਤੇ ਹਰਭਜਨ ਸਿੰਘ ਜਲੋਵਾਲ ਨੇ ਵੀ ਲੋਕ ਗੀਤ ਗਾ ਕੇ ਲੋਕਾਂ ਨੂੰ ਕੀਲ ਕੇ ਰੱਖ ਦਿੱਤਾ।
0 Comments