ਜੋਗੀ ਤੱਲ੍ਹਣ ਬਣੇ ਦੂਜੀ ਵਾਰ ਭਾਜਪਾ ਮੰਡਲ ਪਤਾਰਾ ਦੇ ਪ੍ਰਧਾਨ

ਜਲੰਧਰ (ਖ਼ਬਰਸਾਰ ਪੰਜਾਬ)- ਬੀ.ਜੇ.ਪੀ  ਜਲੰਧਰ ਦਿਹਾਤੀ ਉੱਤਰੀ ਦੇ ਮੰਡਲ ਪਤਾਰਾ ਦਾ ਦੂਜੀ ਵਾਰ ਪ੍ਰਧਾਨ ਰਾਜ ਕੁਮਾਰ (ਜੋਗੀ ਤੱਲ੍ਹਣ) ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਜੋਗੀ ਤੱਲ੍ਹਣ ਨੇ ਦੱਸਿਆ ਕਿ ਭਾਜਪਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਤੇ ਦੋਆਬਾ ਦੇ ਜੋਨਲ ਪ੍ਰਭਾਰੀ  ਸ਼ੁਭਾਸ਼ ਸਰਮਾਂ ਤੇ ਭਾਜਪਾ ਜਰਨਲ ਸਕੱਤਰ ਰਾਜੇਸ਼ ਬਾਘਾ, ਰਾਕੇਸ਼ ਗਿੱਲ ਮੀਤ ਪ੍ਰਧਾਨ ਭਾਜਪਾ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਲੰਧਰ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਅਮਰੀ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਭਾਜਪਾ ਮੰਡਲ ਪਤਾਰਾ ਦਾ ਪ੍ਰਧਾਨ ਨਿਯੁਕਤ ਕਰ ਕੇ ਜੋ ਮਾਣ ਦਿੱਤਾ ਹੈ ਮੈਂ ਪਾਰਟੀ ਹਾਈਕਮਾਂਡ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਜਿਮੇਵਾਰੀ ਦਿੱਤੀ ਹੈ ਮੈਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੰਡਲ ਪਤਾਰਾ ਦੇ ਪਾਰਟੀ ਵਰਕਰਾਂ ਨਾਲ ਮਿਲ ਕੇ ਪਾਰਟੀ ਨੂੰ ਵੱਡੀ ਲੀਡ ਦਵਾ ਕੇ ਆਦਮਪੁਰ ਦੀ ਸੀਟ ਭਾਜਪਾ ਦੀ ਝੋਲੀ ਪਾਵਾਗਾਂ ਅਤੇ ਆਉਣ ਵਾਲੇ ਦਿਨਾਂ ਵਿੱਚ ਮੰਡਲ ਪਤਾਰਾ ਵਿਚੋਂ ਨਵੇਂ ਚਿਹਰਿਆਂ ਨੂੰ ਪਾਰਟੀ ਚ' ਸ਼ਾਮਲ ਕਰਵਾ ਕੇ ਜਿਲ੍ਹਾ ਜਲੰਧਰ ਦਿਹਾਤੀ ਉੱਤਰੀ ਨੂੰ ਹੋਰ ਮਜਬੂਤੀ ਦੇਣ ਤੇ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਜਿਮੇਵਾਰੀ ਲਈ ਅਸ਼ਵਨੀ ਸ਼ਰਮਾ ਭਾਜਪਾ ਪ੍ਰਧਾਨ ਪੰਜਾਬ, ਸੁਭਾਸ਼ ਸਰਮਾਂ ਤੇ ਰਾਜੇਸ਼ ਬਾਘਾ ਦੋਵੇਂ ਜਰਨਲ ਸਕੱਤਰ ਭਾਜਪਾ ਪੰਜਾਬ, ਰਾਕੇਸ਼ ਗਿੱਲ ਮੀਤ ਪ੍ਰਧਾਨ ਭਾਜਪਾ ਪੰਜਾਬ, ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਅਮਰੀ, ਗਿਰਧਾਰੀ ਲਾਲ ਜਰਨਲ ਸਕੱਤਰ ਭਾਜਪਾ ਜਲੰਧਰ ਦਿਹਾਤੀ, ਮਨਜੀਤ ਬਾਲੀ, ਰਾਜੀਵ ਪਾਂਜਾ, ਅਰੁਣ ਸਰਮਾਂ, ਚੰਦਰ ਸ਼ੇਖਰ ਚੌਹਾਨ ਮੈਂਬਰ ਭਾਜਪਾ ਪ੍ਰਦੇਸ਼ ਕਾਰਜਕਾਰਨੀ ਪੰਜਾਬ ਪਰਸ਼ੋਤਮ ਗੋਗੀ ਮੈਂਬਰ ਭਾਜਪਾ ਬੀ.ਸੀ ਮੋਰਚਾ ਪੰਜਾਬ, ਸੰਦੀਪ ਵਰਮਾਂ ਪ੍ਰਧਾਨ ਬੀ.ਸੀ ਮੋਰਚਾ ਜਲੰਧਰ ਦਿਹਾਤੀ ਤੇ ਐਡਵੋਕੇਟ ਕਿਸ਼ਨ ਸਰਮਾਂ ਦਾ ਧੰਨਵਾਦ ਕੀਤਾ।

Post a Comment

0 Comments