ਜਿਲ੍ਹਾ ਚੇਅਰਮੈਨ ਸੁਰਿੰਦਰ ਸਿੰਘ ਕੈਂਰੋਂ ਦੀ ਵਿਸ਼ੇਸ਼ ਅਗਵਾਈ ਵਿੱਚ ਹੋਈ ਸਮੂਹ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਹੋਈ



ਜਲੰਧਰ-(ਸੂਰਮਾ ਪੰਜਾਬ ਬਿਊਰੋ)- ਐਂਟੀ ਨਾਰਕੋਟਿਕਸ ਸੈਲ ਜਿਲ੍ਹਾ ਜਲੰਧਰ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਹੰਗਾਮੀ ਮੀਟਿੰਗ ਜਿਲ੍ਹਾ ਜਲੰਧਰ ਚੇਅਰਮੈਨ ਸ. ਸੁਰਿੰਦਰ ਸਿੰਘ ਕੈਂਰੋਂ ਦੀ ਵਿਸ਼ੇਸ਼ ਅਗਵਾਈ ਵਿੱਚ ਹੋਈ। ਇਸ ਮੌਕੇ ਥਾਣਾ ਭਾਰਗੋ ਕੈਂਪ ਜਲੰਧਰ ਵਿਖੇ ਮੁੱਖ ਅਫਸਰ ਮੁਰਾਦ ਜਸਵੀਰ ਸਿੰਘ ਗਿੱਲ ਪੀ.ਪੀ.ਐਸ ਨੂੰ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਵਲੋਂ ਸਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਨਸ਼ਾ ਤਸਕਰਾਂ, ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਹ ਗੈਰ ਕਾਨੂੰਨੀ ਕੰੰਮ ਕਰਨ ਵਾਲੇ ਨੂੰ ਸ਼ਖਤ ਸਜਾ ਦੇ ਜੇਲ ਭੇਜਿਆ  ਜਾਵੇਗਾ।
     ਜਿਲ੍ਹਾ ਚੇਅਰਮੈਨ ਸ. ਸੁਰਿੰਦਰ ਸਿੰਘ ਕੈਂਰੋਂ ਵਲੋਂ ਮਹਾਰਾਣੀ ਪਰਨੀਤ ਕੌਰ ਅਤੇ ਸ. ਰਣਜੀਤ ਸਿੰਘ ਨਿੱਕੜਾਂ ਚੇਅਰਮੈਨ ਪੰਜਾਬ ਦੇ ਹੁੱਕਮਾਂ ਮੁਤਾਬਕ ਪੰਜਾਬ ਦੇ ਵਿੱਚ ਨਸ਼ਾ ਵੇਚਣ ਅਤੇ ਕਰਨ ਵਾਲਿਆਂ ਖਿਲਾਫ ਕਾਨੂੰਨੀ ਸ਼ਿਕੰਜਾ ਕਸਿਆ ਜਾਵੇਗਾ। ਚੇਅਰਮੈਨ ਸੁਰਿੰਦਰ ਸਿੰਘ ਕੈਂਰੋਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਥਾਣਿਆਂ ਦੇ ਮੁੱਖ ਅਫਸਰਾਂ ਨੂੰ ਸਮਾਨਿਤ ਕੀਤਾ ਜਾਵੇਗਾ ਤੇ ਨਸ਼ਾ ਛੁਡਾਉਣ ਵਾਲੀ ਮੁਹਿੰਮ ਵਿੱਚ ਉਹਨਾਂ ਦਾ ਪੂਰਾ ਸਾਥ ਦਿੱਤਾ ਜਾਵੇਗਾ ਅਤੇ ਐਂਟੀ ਨਾਰਕੋਟਿਕਸ ਸੈੱਲ ਵਲੋਂ ਜਿਸ ਇਲਾਕੇ ਵਿਚ ਨਸ਼ਾ ਕੀਤਾ ਜਾ ਰਿਹਾ ਹੈ ਜਾਂ ਨਸ਼ਾ ਵੇਚਾ ਜਾ ਰਿਹਾ ਹੈ ਤਾਂ ਉਸ ਬਾਰੇ ਪੁਲਿਸ ਨੂੰ ਪਹਿਲ ਦੇ ਅਧਾਰ ਤੇ ਇਤਲਾਹ ਕੀਤਾ ਜਾਵੇਗਾ। ਇਸ ਮੌਕੇ ਤੇ ਰਾਮ ਕੁਮਾਰ ਘਈ ਚੇਅਰਮੈਨ ਦਿਹਾਤੀ ਨੇ ਕਿਹਾ ਕਿ ਮੇਰੇ ਪੈਂਦੇ ਹਲਕੇ ਵਿੱਚ ਕੋਈ ਵੀ ਗੈਰ ਕਾਨੂੰਨੀ ਕੰਮ ਕਰਦਾ ਹੈ ਤਾਂ ਪੁਲਿਸ ਦੇ ਸਹਿਯੋਗ ਨਾਲ ਉਹਨਾਂ ਨੂੰ ਨੱਥ ਪਾਈ ਜਾਵੇਗੀ।

ਇਸ ਮੌਕੇ ਸੁਰਿੰਦਰ ਸਿੰਘ ਕੈਂਰੋਂ, ਰਾਮ ਕੁਮਾਰ ਘਈ (ਚੇਅਰਮੈਨ ਦਿਹਾਤੀ), ਯਸ਼ਪਾਲ ਸਫਰੀ (ਜਨ ਸਕੱਤਰ), ਲਲਿਤ ਲਵਲੀ (ਉਪ ਚੇਅਰਮੈਨ), ਸੰਦੀਪ ਹਾਂਡਾ (ਲੀਗਲ ਐਡਵਾਇਜ਼ਰ), ਪ੍ਰਵੀਨ ਕੁਮਾਰ (ਪ੍ਰਧਾਨ), ਕੁਲਬੀਰ ਸਿੰਘ (ਸਕੱਤਰ),  ਰਾਜਨ ਕੋੜਾ (ਜਨ ਸਕੱਤਰ), ਜਸਵਿੰਦਰ ਸਿੰਘ ਬਿੱਟੂ (ਮੈਂਬਰ), ਹਰਪ੍ਰੀਤ ਸਫਰੀ (ਪ੍ਰਧਾਨ ਸੈਂਟਰਲ), ਅਨਿਲ ਦਾਦਰ (ਸੈਂਟਲਰ ਇੰਚਾਰਜ), ਕੁਲਦੀਪ ਕੌਰ ਗਾਖਲ, ਬਾਬਾ ਲਾਲ ਸਾਂਈ ਮਜੂਦ ਸਨ।    

Post a Comment

0 Comments