ਇਕ ਵਾਰ ਦੇਖ ਕੇ ਵਿਅਕਤੀ ਦਾ ਸਕੈਚ ਤਸਵੀਰ ਬਣਾ ਦਿੰਦਾ ਹੈ ਪਿੰਡ ਰੂਪੋਵਾਲ ਦਾ ਲਵਪ੍ਰੀਤ ਸਿੰਘ


ਦਲੀਪ ਜੋਸ਼ੀ ਉਰਫ ਜੇਠਾ ਲਾਲ, ਅਰਵਿੰਦ ਕੇਜਰੀਵਾਲ, ਸੋਨੂੰ ਸੁੂਦ, ਮਾਇਕਲ ਜੈਕਸ਼ਨ, ਸਿੱਧੂ ਮੁੱਸੇ ਵਾਲਾ ਸਮੇਤ ਵੱਖ-ਵੱਖ ਕਲਾਕਾਰਾਂ ਤੇ ਫਿਲਮੀ ਸਿਤਾਰਿਆਂ ਦਾ ਬਣਾ ਚੁੱਕਾ ਹੈ, ਸਕੈਚ ਤਸਵੀਰਾਂ

ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਦੇ ਨਜ਼ਦੀਕ ਪਿੰਡ ਰੂਪੋਵਾਲ ਦਾ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮਾਡਲ ਸਕੂਲ ਗੜ੍ਹਦੀਵਾਲਾ ਵਿਖੇ 7ਵੀਂ ਜਮਾਤ ਵਿਚ ਪੜ੍ਹਨ ਵਾਲਾ 13 ਸਾਲਾਂ ਦਾ ਬੱਚਾ ਲਵਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਇਕ ਵਾਰ ਦੇੇ ਵਿੱਚ ਇਕ ਵਿਅਕਤੀ ਨੂੰ ਦੇਖ ਕੇ ਉਸਦੀ ਸਕੈਚ ਵਾਲੀ ਤਸਵੀਰ ਤਿਆਰ ਕਰ ਦਿੰਦਾ ਹੈ। ਸਾਦਗੀ ਦੇ ਨਾਲ ਜੀਵਨ ਜਿਉਣ ਵਾਲੇ ਪਰਿਵਾਰ ਦੇ ਵਿਚ ਜਨਮ ਲੈਣ ਵਾਲਾ ਪ੍ਰਤਿਭਾ ਦਾ ਧਨੀ ਲਵਪ੍ਰੀਤ ਸਿੰਘ ਦਾ ਰੁਝਾਨ ਸਕੈਚ ਤਸਵੀਰ ਬਣਾਉਣ ਦੇ ਮਾਹਿਰ ਸੌਰਵ ਜੋਸ਼ੀ ਤੋਂ ਪ੍ਰਭਾਵਿਤ ਹੋ ਕੇ ਲੱਗਿਆ। ਉਸਦੇ ਪਰਿਵਾਰ ਵਿਚ ਉਸਦੇ ਪਿਤਾ ਸੁਰਜੀਤ ਸਿੰਘ ਜੋ ਕਿ ਪਿੰਡਾ ਵਿਚ ਕਪੜਾ ਵੇਚਣ ਦਾ ਕੰਮ ਕਰਦੇ ਹਨ ਅਤੇ ਉਸਦੀ ਮਾਤਾ ਪਰਮਿੰਦਰ ਕੌਰ ਘਰ ਦਾ ਕੰਮ ਹੀ ਕਰਦੇ ਹਨ। ਲਵਪ੍ਰੀਤ ਸਿੰਘ ਦੇ ਦਾਦਾ ਬਲਦੇਵ ਸਿੰਘ ਅਤੇ ਦਾਦੀ ਹਰਭਜਨ ਕੌਰ ਨਾਲ ਹੀ ਪਰਿਵਾਰ ਦੇ ਵਿਚ ਰਹਿੰਦੇ ਹਨ। ਲਵਪ੍ਰੀਤ ਸਿੰਘ ਦਾ ਛੋਟਾ ਭਰਾ ਹਰਸ਼ਪ੍ਰੀਤ ਸਿੰਘ ਵੀ ਹੈ। ਲਵਪ੍ਰੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਤੋਂ ਲਗਭਗ 3-4 ਸਾਲ ਪਹਿਲਾਂ ਉਸਦੀ ਰੁੱਚੀ ਇਸ ਪਾਸੇ ਵੱਲ ਨੂੰ ਹੋਈ ਪਰੰਤੂ ਲਾਕਡਾਊਨ ਦੇ ਵਿਚ ਘਰ ਦੇ ਵਿਚ ਰਹਿਣ ਦੇ ਕਾਰਨ ਯੂ-ਟਿਊਬ ਤੇ ਸੌਰਵ ਜੋਸ਼ੀ ਦੀਆਂ ਵੀਡਿਓ ਦੇਖ ਦੇਖ ਕੇ ਉਸਦੀ ਰੁਚੀ ਬਹੁਤ ਜਿਆਦਾ ਹੀ ਵੱਧ ਗਈ। ਇਸਦੇ ਵਿਚ ਉਸਦੇ ਪਰਿਵਾਰ ਨੇ ਪੂਰਾ ਸਹਿਯੋਗ ਤੇ ਸਾਥ ਦਿੱਤਾ। ਉਹ ਜੇਕਰ ਲਗਾਤਾਰ ਬੈਠੇ ਤੇ ਇਕ ਸਕੈਚ ਤਸਵੀਰ ਡੇਢ ਤੋਂ 2 ਘੰਟੇ ਦੇ ਵਿਚ ਤਿਆਰ ਕਰ ਲੈਦਾਂ ਹੈ। ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੇ ਅਧਿਆਪਕ ਸਹਿਬਾਨ ਵੀ ਇਸਦੇ ਵਿਚ ਉਸਦੀ ਮੱਦਦ ਕਰਦੇ ਹਨ। ਲਵਪ੍ਰੀਤ ਸਿੰਘ ਨੂੰ ਸਕੈਚ ਤਸਵੀਰ ਬਣਾਉਣ ਦਾ ਇਨ੍ਹਾ ਸ਼ੋਕ ਹੈ ਕਿ ਉਹ ਰੋਜ਼ਾਨਾ ਹੀ ਕਿਸੇ ਨਾ ਕਿਸੇ ਕਲਾਕਾਰ ਜਾਂ ਕਿਸੇ ਵਿਅਕਤੀ ਦੀ ਤਸਵੀਰ ਬਣਾਉਦਾਂ ਹੀ ਰਹਿੰਦਾ ਹੈ। ਲਵਪ੍ਰੀਤ ਸਿੰਘ ਨੇ ਮਾਇਕਲ ਜੈਕਸ਼ਨ, ਦਿਆ, ਸੌਰਵ ਜੋਸ਼ੀ, ਦਲੀਪ ਜੋਸ਼ੀ ਉਰਫ ਜੇਠਾ ਲਾਲ, ਅਮੀਰ ਖਾਨ, ਵਰੁੂਨ ਧਵਨ, ਸਿੱਧੂ ਮੁਸ਼ੇਵਾਲਾ, ਅਕਸ਼ੈ ਕੁਮਾਰ, ਅਮਰਿੰਦਰ ਬਾਹੂਬਲੀ, ਅਰਵਿੰਦ ਕੇਜਰੀਵਾਲ, ਸੋਨੂੰ ਸੁੂਦ ਸਮੇਤ ਕਈ ਹੋਰ ਤਸਵੀਰਾਂ ਬਣਾ ਚੁੱਕਾ ਹੈ। ਇੰਨੀ ਛੋਟੀ ਉਮਰ ਦੇ ਵਿਚ ਹੀ ਇੰਨੀ ਜਲਦੀ ਆਪਣੇ ਸ਼ੋਕ ਲਈ ਦਿਨ ਰਾਤ ਇਕ ਕਰਕੇ ਉਸ ਵਿਚ ਇਕ ਮੁਕਾਮ ਹਾਸਲ ਕਰਨ ਵਾਲੇ ਲਵਪ੍ਰੀਤ ਸਿੰਘ ਦੀ ਇਕ ਪ੍ਰਤਿਭਾ ਦਾ ਹਰ ਕੋਈ ਕਾਇਲ ਬਣ ਗਿਆ ਹੈ। ਪਿਤਾ ਸੁਰਜੀਤ ਸਿੰਘ ਤੇ ਮਾਤਾ ਪਰਮਿੰਦਰ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਹਿਲਾਂ ਤਾਂ ਉਹਨਾਂ ਨੂੰ ਇਹ ਕੰਮ ਠੀਕ ਨਹੀਂ ਲੱਗਾ ਲੇਕਿਨ ਜਦੋਂ ਬੱਚੇ ਵਲੋਂ ਕੁਝ ਤਸਵੀਰਾਂ ਤਿਆਰ ਕੀਤੀਆਂ ਤਾਂ ਉਨ੍ਹਾਂ ਨੇ ਲਵਪ੍ਰੀਤ ਸਿੰਘ ਨੂੰ ਪੂਰਾ ਸਹਿਯੋਗ ਦੇਣ ਦਾ ਮਨ ਬਣਾ ਲਿਆ। ਉਨ੍ਹਾਂ ਦੱਸਿਆ ਕਿ ਲਵਪ੍ਰੀਤ ਸਿੰਘ ਪੜ੍ਹਾਈ ਦੇ ਵਿਚ ਵੀ ਹੁਸ਼ਿਆਰ ਹੈ ਅਤੇ ਉਸਦੇ ਨਾਲ ਹੀ ਸਕੈਚ ਤਸਵੀਰਾਂ ਵੀ ਬਣਾਉਦਾਂ ਹੈ। 

ਲੇਖਕ

ਮਨਪ੍ਰੀਤ ਸਿੰਘ

ਪਿੰਡ ਤੇ ਡਾਕਖਾਨਾ ਚਿਪੜਾ, ਗੜ੍ਹਦੀਵਾਲਾ।

ਤਹਿਸੀਲ ਦਸੂਹਾ, ਜਿਲਾ ਹੁਸ਼ਿਆਰਪੁਰ।



Post a Comment

0 Comments