ਸੈਮੀਨਾਰ ਦੌਰਾਨ ਲੋੜਵੰਦਾਂ ਨੂੰ ਫਰੀ ਕਾਨੂੰਨੀ ਸਹਾਇਤਾ ਬਾਰੇ ਦਿੱਤੀ ਜਾਣਕਾਰੀ

 



ਫਗਵਾੜਾ 9 ਨਵੰਬਰ (ਸ਼ਿਵ ਕੋੜਾ) ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵਲੋਂ ਲੀਗਲ ਸਰਵਿਸ ਡੇ ਦੇ ਸਬੰਧ ਵਿਚ ਪਿੰਡ ਖਲਵਾੜਾ ਕਲੋਨੀ ਵਿਖੇ ਕਾਨੂੰਨੀ ਸਾਖਰਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਕਿਰਤ ਵਿਭਾਗ ਤੋਂ ਮੈਡਮ ਰਜਨੀ ਕਾਂਸਲ ਲੇਬਰ ਇੰਸਪੈਕਟਰ ਅਤੇ ਪਿ੍ਰਅੰਕਾ ਬੀ.ਓ.ਸੀ. ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਤੋਂ ਇਲਾਵਾ ਪੰਚਾਇਕ ਸਕੱਤਰ ਮਲਕੀਤ ਚੰਦ, ਪਿੰਡ ਦੇ ਸਰਪੰਚ ਜਗਜੀਵਨ ਲਾਲ ਖਲਵਾੜਾ ਤੇ ਜਸਵਿੰਦਰ ਢੱਡਾ ਪੀ.ਐਲ.ਵੀ.ਨੇ ਵੱਖ ਵੱਖ ਪਿੰਡਾਂ ਤੋਂ ਆਏ ਪੰਚਾਂ, ਸਰਪੰਚਾਂ ਅਤੇ ਆਮ ਲੋਕਾਂ ਨੂੰ ਸਰਕਾਰ ਵਲੋਂ ਲੋੜਵੰਦ ਅਤੇ ਗਰੀਬ ਤਬਕੇ ਦੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਫਰੀ ਕਾਨੂੰਨੀ ਸੇਵਾਵਾਂ ਬਾਰੇ ਦੱਸਿਆ। ਉਹਨਾਂ ਕਿਹਾ ਕਿ ਹਰੇਕ ਇਸਤਰੀ ਜਾਂ ਬੱਚਾ, ਬੇਗਾਰ ਦਾ ਮਾਰਿਆ, ਅਨਸੂਚਿਤ ਜਾਤੀ ਜਾਂ ਅਨਸੂਚਿਤ ਕਬੀਲੇ ਦੇ ਮੈਂਬਰ, ਅਪੰਗ ਵਿਅਕਤੀ, ਮਾਨਸਿਕ ਰੋਗੀ, ਵੱਡੀ ਮੁਸੀਬਤ ਦੇ ਮਾਰੇ, ਉਦਯੋਗਿਕ ਕਾਮੇ, ਹਵਾਲਾਤੀ, ਕੈਦੀ ਜਾਂ ਹਰ ਉਹ ਵਿਅਕਤੀ ਜਿਸਦੀ ਸਲਾਨਾ ਆਮਦਨ ਤਿੰਨ ਲੱਖ ਰੁਪਏ ਤੋਂ ਘੱਟ ਹੋਵੇ ਉਹ ਫਰੀ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਸੁਵਿਧਾ ਤਹਿਤ ਵਕੀਲ ਦੀ ਫਰੀ ਸਲਾਹ, ਕਾਨੂੰਨੀ ਸੇਵਾ, ਕੇਸ ਉੱਪਰ ਆਉਣ ਵਾਲੇ ਫੁਟਕਲ ਖਰਚੇ, ਰਾਜੀਨਾਮਾ ਕੇਂਦਰ ਅਤੇ ਲੋਕ ਅਦਾਲਤਾਂ ਰਾਹੀਂ ਵਿਵਾਦ ਦਾ ਨਿਪਟਾਰਾ, ਰਿਮਾਂਡ ਦੌਰਾਨ ਵਕੀਲ ਦੀਆਂ ਫਰੀ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਸੈਮੀਨਾਰ ਦੌਰਾਨ ਲੇਬਰ ਇੰਸਪੈਕਟਰ ਰਜਨੀ ਕਾਂਸਲ ਨੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ ਵੈਲਫੇਅਰ ਬੋਰਡ ਅਧੀਨ ਰਜਿਸਟਰਡ ਉਸਾਰੀ ਕਿਰਤੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ। ਜਸਵਿੰਦਰ ਢੱਡਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੋਜਵਾਨ ਕਿੱਤਾ ਮੁਖੀ ਸਿਖਲਾਈ ਕੋਰਸਾਂ ਵਲ ਧਿਆਨ ਦੇ ਕੇ ਆਪਣੀ ਅਤੇ ਦੇਸ਼ ਦੀ ਤਰੱਕੀ ਵਿਚ ਹਿੱਸਾ ਪਾਉਣ। ਪੰਚਾਇਤ ਸਕੱਤਰ ਮਲਕੀਤ ਚੰਦ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਰਪੰਚ ਜਗਜੀਵਨ ਲਾਲ ਖਲਵਾੜਾ ਨੇ ਕਾਨੂੰਨੀ ਸਹਾਇਤਾ ਅਥਾਰਿਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਰਪੰਚ ਛਤਰੀ ਰਾਮ ਬੀੜ ਪੁਆਦ, ਬੀਬੀ ਸੁਰਜੀਤ ਕੌਰ ਢੱਕ ਪੰਡੋਰੀ ਤੋਂ ਇਲਾਵਾ ਪੰਚਾਇਤ ਮੈਂਬਰ ਕੁਲਦੀਪ ਸਿੰਘ, ਪਰਮਜੀਤ ਖਲਵਾੜਾ, ਸੁਰਜੀਤ ਕੌਰ, ਤਿਲਕ ਰਾਜ, ਗੁਰਦੇਵ ਕੌਰ, ਚਰਨਜੀਤ ਸਿੰਘ, ਗੁਰਮੀਤ ਕੌਰ, ਗੁਰਜੀਤ, ਗੁਰਦੇਵ ਕੌਰ, ਦਰਸ਼ਨਾ, ਪਰਮਜੀਤ ਕੌਰ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਕਮਲੇਸ਼ ਕੌਰ, ਬਲਵੀਰ ਕੌਰ, ਰਜਵੰਤ ਕੌਰ, ਬਚਨ ਰਾਮ, ਪਰਮਜੀਤ ਸਹਿਜਲ, ਗਿਆਨ ਚੰਦ, ਰੇਸ਼ਮ ਲਾਲ, ਸਤਪਾਲ ਪੰਡੋਰੀ ਆਦਿ ਹਾਜਰ ਸਨ।

Post a Comment

0 Comments