ਕਾਂਗਰਸ ਦੇ ਐਂਟੀ ਨਾਰਕੋਟਿਕਸ ਸੈੱਲ ਵੱਲੋਂ ਮੋਹਨ ਸ਼ਰਮਾ ਅਤੇ ਮੇਹਰ ਮਲਿਕ ਨੂੰ ਸਨਮਾਨਿਤ ਕੀਤਾ ਗਿਆ


ਜਲੰਧਰ (ਅਮਰਜੀਤ ਸਿੰਘ) ਐਂਟੀ ਨਾਰਕੋਟਿਕਸ ਸੈਲ ਕਾਂਗਰਸ ਯੂਨਿਟ ਜਲੰਧਰ ‘ਚ ਸਮਾਗਮ ਬੱਸ ਸਟੈਂਡ ਨੇੜੇ ਪੈਦੇ ਨਿੱਜੀ ਹੋਟਲ ਵਿਖੇ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਨੇ ਕੀਤੀ। ਯੂਨਿਟ ਨੇ ਇਸ ਸਮਾਗਮ ‘ਚ ਜਿਨ੍ਹਾਂ ਦੋ ਅਦਬੀ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ, ਉਨ੍ਹਾਂ ‘ਚ ਨਸ਼ਾ ਛੁਡਾਉ ਕੇਂਦਰ ਸੰਗਰੂਰ ਦੇ ਪ੍ਰੋਜੈਕਟ ਡਾਇਰੈਕਟਰ ਦੋ ਵਾਰ ਸਟੇਟ ਐਵਾਰਡੀ ਅਤੇ ਨਾਮਵਰ ਲੇਖਕ ਮੋਹਨ ਸ਼ਰਮਾ ਦੇ ਨਾਲ ਨਾਲ ਸੀਨੀਅਰ ਜਰਨਲਿਸਟ ਮੇਹਰ ਮਲਿਕ ਜਲੰਧਰ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ। ਸ. ਕੈਰੋਂ ਨੇ ਇਸ ਮੌਕੇ ਬੋਲਦਿਆਂ ਆਖਿਆ ਕਿ ਸ਼ਰਮਾ ਜੀ ਨੇ ਹੁਣ ਤੱਕ ਸੱਤ-ਅੱਠ ਹਜ਼ਾਰ ਦੇ ਕਰੀਬ ਜਿਥੇ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਇਆ ਹੈ ਉਥੇ ਉਨ੍ਹਾਂ ਵੱਲੋਂ ਲਿਖੀਆਂ ਕਿਤਾਬਾਂ ਨਾਲ ਵੀ ਲੋਕਾਂ ‘ਚ ਵੱਡੇ ਪੱਧਰ ਤੇ ਜਾਗਰੁਕਤਾ ਆਈ ਹੈ। ਕੈਰੋਂ ਨੇ ਕਿਹਾ ਕਿ ਸ਼ਰਮਾ ਜੀ ਵੱਲੋਂ ਦੂਰਦਰਸ਼ਨ ਤੋਂ ਦਿੱਤਾ ਗਿਆ ਲੈਕਚਰ ਵੀ ਸ਼ਲਾਘਾਯੋਗ ਹੈ।

         ਇਸ ਮੌਕੇ ਮੋਹਨ ਸ਼ਰਮਾ ਜੀ ਨੇ ਵੀ ਆਪਣੇ ਵਿਚਾਰਾਂ ‘ਚ ਕਿਹਾ ਕਿ ਇਸ ਸਨਮਾਨ ਸਮਾਗਮ ਦਾ ਸਿਹਰਾ ਯੂਨਿਟ ਦੇ ਚੇਅਰਮੈਨ ਸ. ਕੈਰੋਂ ਅਤੇ ਉਨਾਂ ਦੀ ਟੀਮ ਨੂੰ ਜਾਂਦਾ ਹੈ। ਸ਼ਰਮਾ ਜੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਉਹ ਸਾਰੀ ਉਮਰ ਲੋਕਾਂ ਦੀ ਸੇਵਾ ‘ਚ ਬਿਤਾਉਣਾ ਚਾਹੁੰਦੇ ਹਨ ਅਤੇ ਲੋਕਾਂ ਨੂੰ ਨਸ਼ਿਆਂ ਦੇ ਕੋਹੜਾਂ ਤੋਂ ਬਚਾਉਣ ਲਈ ਉਦਮ ਉਪਰਾਲੇ ਕਰਦੇ ਰਹਿਣਗੇ। ਉਨਾਂ ਕਿਹਾ ਕਿ ਮੈਨੂੰ ਅਜਿਹਾ ਸਨਮਾਨ ਪਾ੍ਪਤ ਕਰਕੇ ਦਿਲੀ ਖੁਸ਼ੀ ਹੋਈ ਹੈ। ਉਨ੍ਹਾਂ ਤੋਂ ਬਾਅਦ ਲੇਖਕ ਮੇਹਰ ਮਲਿਕ ਹੋਰਾਂ ਨੇ ਵੀ ਆਪਣੇ ਵਿਚਾਰਾਂ ‘ਚ ਨਸ਼ਿਆਂ ਦੀ ਲਾਹਣਤ ਬਾਰੇ ਵਿਚਾਰ ਰੱਖੇ। ਅਜਿਹੇ ਉਦਮ ਲਈ ਮਲਿਕ ਹੋਰਾਂ ਨੇ ਚੇਅਰਮੈਨ ਕੈਰੋਂ ਅਤੇ ਉਨ੍ਹਾਂ ਦੇ ਯੂਨਿਟ ਨੂੰ ਵਧਾਈ ਦਿੱਤੀ। ਇਸ ਮੌਕੇ ਹਰਵਿੰਦਰ ਸਿੰਘ ਚਿਟਕਾਰਾ, ਬਾਬਾ ਤਲਵਿੰਦਰ ਸਿੰਘ ਹੋਰਾਂ ਨੇ ਵੀ ਪੰਜਾਬ ਵਿਚੋਂ ਨਸ਼ਿਆਂ ਨੂੰ ਭਜਾਉਣ ਦਾ ਸੰਕਲਪ ਦੁਹਰਾਇਆ। ਉਨਾਂ ਆਖਿਆ ਕਿ ਸਾਨੂੰ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਕਿਰਤ ਕਰੋ ਤੇ ਵੰਡ ਛਕੋ ਦੇ ਸੰਕਲਪ ਨੂੰ ਦਿਲ ਅੰਦਰ ਪ੍ਰਪੱਕ ਕਰਨਾ ਚਾਹੀਦਾ ਹੈ। ਤਦੇ ਹੀ ਨਸ਼ਿਆਂ ਤੋਂ ਸਮਾਜ ਨੂੰ ਨਰੋਈ ਸੇਧ ਮਿਲ ਸਕਦੀ ਹੈ। ਸਮਾਗਮ ‘ਚ ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਤੋਂ ਇਲਾਵਾ ਤਲਵਿੰਦਰ ਸਿੰਘ, ਮਨਜੋਤ ਸਿੰਘ, ਹਰਜੋਤ ਸਿੰਘ, ਹਰਵਿੰਦਰ ਸਿੰਘ ਚਿਟਕਾਰਾ, ਯਸ਼ਪਾਲ ਸਫਰੀ, ਲਵ ਸ਼ਰਮਾ, ਲਲਿਤ ਲਵਲੀ, ਚੰਦਰ ਕਾਂਤਾ, ਕੁਲਦੀਪ ਗਾਖਲ, ਵਿਨੋਦ ਕੁਮਾਰ, ਰਵੀ ਕੰਗਣੀਵਾਲ ਤੋਂ ਇਲਾਵਾ ਅਦਬੀ ਲੋਕ ਹਾਜ਼ਰ ਸਨ।

Post a Comment

0 Comments