ਰੇਖਾ ਰਾਣੀ ਬਣੀ ਉਪ ਪ੍ਰਧਾਨ ਇਸਤਰੀ ਵਿੰਗ ਬਲਾਕ ਮਾਂਗਟ-ਡਾਕਟਰ ਖੇੜਾ

ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ)-  ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਲੁਧਿਆਣਾ ਵੱਲੋਂ ਇੱਕ ਅਹਿਮ ਮੀਟਿੰਗ ਵਰਿੰਦਰ ਕੌਰ ਜਨਰਲ ਸਕੱਤਰ ਇਸਤਰੀ ਵਿੰਗ ਪੰਜਾਬ ਦੀ ਪ੍ਰਧਾਨਗੀ ਹੇਠ ਪਿੰਡ ਢੋਲਣਵਾਲ ਬਲਾਕ ਮਾਂਗਟ ਵਿਖੇ ਕਰਵਾਈ ਗਈ।ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਕੌਮੀ ਸਕੱਤਰ ਹਰਵਿੰਦਰ ਸਿੰਘ ਚੂੰਨੀ ਅਤੇ ਪੂਜਾ ਰਾਣੀ ਸਾਹਨੇਵਾਲੀਆ ਪ੍ਰਧਾਨ ਇਸਤਰੀ ਵਿੰਗ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਰੇਖਾ ਰਾਣੀ ਉਪ ਪ੍ਰਧਾਨ ਇਸਤਰੀ ਵਿੰਗ ਬਲਾਕ ਮਾਂਗਟ ਅਤੇ ਮੁਨੀਸ਼ ਕੁਮਾਰ ਨੂੰ ਮੈਂਬਰ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਆਪਣੇ ਭਾਸ਼ਣ ਵਿਚ ਬੋਲਦਿਆਂ ਕਿਹਾ ਕਿ ਸਾਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਅਤਿਅੰਤ ਜ਼ਰੂਰਤ ਹੈ ਕਿਉਂਕਿ ਆਮ ਲੋਕ ਇਸ ਕਰਕੇ ਵੀ ਦੁੱਖ ਝੱਲਦੇ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਮੌਲਿਕ ਹੱਕਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਸਮਾਜ ਵਿਚ ਫੈਲੀਆਂ ਸਮਾਜਿਕ, ਧਾਰਮਿਕ, ਅਤੇ ਰਾਜਨੀਤਕ ਕੁਰੀਤੀਆਂ ਨੂੰ ਠੱਲ੍ਹ ਪਾਉਣ ਲਈ ਹਰ ਵਿਅਕਤੀ ਨੂੰ ਜਾਗਰੂਕ ਹੋਣਾ ਪਵੇਗਾ । ਮਨੁੱਖੀ ਅਧਿਕਾਰ ਮੰਚ ਗੈਰ ਰਾਜਨੀਤਕ ਅਤੇ ਸਭ ਧਰਮਾਂ ਦਾ ਸਤਿਕਾਰ ਕਰਨ ਵਾਲੀ ਐਨ, ਜੀ, ਓ, ਹੈ। ਇਸ ਮੌਕੇ ਰੇਖਾ ਰਾਣੀ ਨੇ ਕਿਹਾ ਕਿ ਸੰਸਥਾ ਵੱਲੋਂ ਜੋ ਮੇਰੀ ਡਿਊਟੀ ਲਗਾਈ ਗਈ ਹੈ ਮੈਂ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗੀ। ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਕੌਰ, ਰਕੇਸ਼ ਕੁਮਾਰ,ਕੇਵਲ ਕੁਮਾਰ, ਸੰਤੋਖ ਸਿੰਘ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ ਧਾਲੀਵਾਲ, ਰਾਜ ਰਾਣੀ, ਗੁਰਪ੍ਰੀਤ ਕੌਰ , ਰਣਜੀਤ ਸਿੰਘ,ਹਰੀ ਰਾਮ ਅਤੇ ਇੰਦਰਜੀਤ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Post a Comment

0 Comments