ਆਦਮਪੁਰ ਵਿਖੇ ਆਪ ਪਾਰਟੀ ਦੇ ਸੀਨੀਅਰ ਆਗੂਆਂ ਨੇ ਵਪਾਰੀ ਅਤੇ ਦੁਕਾਨਦਾਰਾਂ ਨਾਲ ਵਿਚਾਰ ਚਰਚਾ ਕੀਤੀ

ਆਦਮਪੁਰ (ਰਣਜੀਤ ਕੰਧੋਲਾ)- ਆਦਮਪੁਰ ਵਿਖੇ ਆਮ ਆਦਮੀ ਪਾਰਟੀ ਦੀ ਵਪਾਰੀ ਅਤੇ ਦੁਕਾਨਦਾਰਾਂ ਨਾਲ ਵਿਚਾਰ ਚਰਚਾ ਕੀਤੀ ਗਈ । ਇਹ ਮੀਟਿੰਗ ਵਿੱਚ ਬਤੌਰ ਮੁੱਖ ਮਹਿਮਾਨ ਸ਼੍ਰੀ ਸੁਰਿੰਦਰ ਫਰਿਸ਼ਤਾ (ਜੁਆਇੰਟ ਸਕੱਤਰ, ਵਪਾਰ ਸ਼ਾਖਾ, ਪੰਜਾਬ) ਨੇ ਸ਼ਿਰਕਤ ਕੀਤੀ। ਇਸ ਵਿੱਚ ਆਪ ਦੇ ਵਪਾਰ ਮੰਡਲ ਦੇ ਆਗੂ ਅਨਿਲ ਠਾਕੁਰ (ੳਪ ਪ੍ਰਧਾਨ, ਪੰਜਾਬ) , ਰਮਣੀਕ ਰੰਧਾਵਾ (ਲੋਕ ਸਭਾ ਇੰਚਾਰਜ,  ਜਲੰਧਰ) , ਇੰਦਰਵਂਸ਼ ਚੱਢਾ (ਇੰਚਾਰਜ,  ਜਲੰਧਰ), ਚਰਨਜੀਤ ਚੰਨੀ  (ਜੁਆਇੰਟ ਸਕੱਤਰ, ਪੰਜਾਬ)  ਨੇ ਆਏ ਹੋਏ ਵਪਾਰੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਅਨੇਕ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਅਪਣੀਆਂ ਅਪਣੀਆਂ ਮੁਸ਼ਕਿਲਾਂ ਦਸੀਆਂ। ਪੰਜਾਬ ਸਰਕਾਰ ਦੀਆਂ ਵਪਾਰ ਵਿਰੋਧੀ ਨੀਤੀਆਂ ਬਾਰੇ ਜਾਣੂ ਕਰਵਾਇਆ ਗਿਆ। ਸਰਕਾਰੀ ਅਫਸਰਾਂ ਵਲੋਂ ਵਪਾਰੀਆਂ ਤੇ  ਕੀਤੀ  ਜਾ ਰਹੀ ਧੱਕੇਸ਼ਾਹੀ ਬਾਰੇ ਦਸਿਆ ਗਿਆ। ਵਿਦੇਸ਼ਾਂ ਤੋਂ ਭਾਰਤ ਪਰਤੇ ਵੀਰਾਂ ਨੇ ਅਪਣੀਆਂ ਮੁਸ਼ਕਿਲਾਂ ਦਸੀਆਂ। ਕੁੱਝ ਪਿੰਡਾਂ ਵੱਲ ਬਸਾਂ ਨਾ ਲਗਣ ਕਾਰਣ ਵੀ ਵਪਾਰੀ ਪਰੇਸ਼ਾਨ ਹੈ। ਕਰੋਨਾ ਮਹਾਮਾਰੀ ਦੌਰਾਨ ਅਤੇ ਤਾਲਾਬੰਦੀ ਦੇ ਕਾਰਣ ਹੋਏ ਨੁਕਸਾਨ ਤੇ ਬਹੁਤਾਤ ਦੁਕਾਨਦਾਰਾਂ ਨੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਈ ਵੀ ਰਾਹਤ ਨਹੀਂ ਦਿੱਤੀ ਗਈ। ਪੰਜਾਬ ਸਰਕਾਰ ਵਲੋਂ  ਹੋਏ ਨੁਕਸਾਨ ਦੀ ਕੋਈ ਭਰਪਾਈ ਨਹੀਂ ਕੀਤੀ ਗਈ। ਵਧ ਰਹੀ ਮਹਿੰਗਾਈ ਤੋਂ ਵੀ ਸਭ ਨੇ ਚਿੰਤਾ ਜਤਾਈ । ਨੌਕਰੀਆਂ ਨਾ ਹੋਣ ਕਾਰਨ ਨੋਜਵਾਨ ਵਿਦੇਸ਼ ਜਾ ਰਿਹਾ ਹੈ,  ਇਸ ਮੂਧੇ ਤੇ ਵੀ ਵਿਚਾਰ ਚਰਚਾ ਹੋਈ । ਅਨਿਲ ਠਾਕੁਰ ਜੀ ਨੇ ਆਏ ਹੋਏ ਵਪਾਰੀ ਭਰਾਵਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਸੁਰਿੰਦਰ ਫਰਿਸ਼ਤਾ ਜੀ ਨੇ ਸਾਰਿਆ ਨੂੰ ਯਕੀਨੀ ਬਣਾਇਆ ਕਿ "ਆਪ" ਦੀ ਸਰਕਾਰ ਬਣਦੇ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਏਗਾ। ਆਦਮਪੁਰ  ਤੋਂ ਆਪ ਆਗੂ ਅਸ਼ੋਕ ਕੁਮਾਰ ਅਤੇ ਜੀਤ  ਲਾਲ ਭੱਟੀ ਨੇ ਸਮੂਹ ਆਗੂਆਂ ਨੂੰ ਜੀ ਆਇਆ ਕੀਤਾ। ਅਸ਼ੋਕ ਕੁਮਾਰ ਜੀ ਨੇ ਕੇਹਾ ਕਿ ਆਦਮਪੁਰ ਦੇ ਸਾਰੇ ਹੀ ਜੁਝਾਰੂ ਵੀਰ ਦਿਲੋਜਾਨ ਨਾਲ ਚੋਣਾਂ ਵਿੱਚ ਜਿੱਤ ਦਰਜ ਕਰਨਗੇ। ਜੀਤ ਲਾਲ ਭੱਟੀ ਜੀ ਨੇ ਕੇਹਾ ਕਿ ਆਦਮਪੁਰ ਹਲਕੇ  ਦੀਆਂ ਸਾਰੀਆਂ ਕਮੇਟੀਆਂ ਪੁਰੀ ਤਾਕਤ ਅਤੇ ਜਿੰਮੇਵਾਰੀ ਨਾਲ ਪਾਰਟੀ ਲਈ ਕਮ ਕਰ ਰਹੀਆਂ ਹਨ। ਇਸ ਮੋਕੇ ਤੇ ਸਟੇਜ ਸਕੱਤਰ ਦੀ ਜਿੰਮੇਵਾਰੀ ਹਰਿੰਦਰ ਸਿੰਘ ਨੇ ਨਿਭਾਈ। ਇਸ ਮੀਟਿੰਗ ਵਿੱਚ ਪਰਮਜੀਤ ਸਿੰਘ, ਰਾਕੇਸ਼ ਮੱਟੂ, ਸੋਮਨਾਥ ਦੜੋਚ, ਹਨਿੰਦਰ ਸਿੰਘ, ਮੰਗਾ ਰਾਮ,  ਹੁਸਨ ਲਾਲ , ਬਰਕਤ ਰਾਮ, ਕੁਲਦੀਪ ਮਿਨਹਾਸ, ਕੁਲਵਿੰਦਰ ਸਿੰਘ ਸਾਬੀ, ਮਨਜੀਤ ਸਿੰਘ, ਰਾਮ ਲੁਭਾਇਆ, ਗੁਰਮੀਤ ਨਿੱਜਰ,ਉਰਮਿਲਾ ਭੱਟੀ, ਉਸ਼ਾ ਰਾਣੀ, ਰਾਜ ਸਿੰਘ, ਤਰਲੋਚਨ ਬੱਧਣ, ਮਦਨ ਮਿੱਤਲ, ਸੁੱਖ ਸੰਧੂ,  ਜਸਵੰਤ ਸਿੰਘ,  ਆਦ ਅਨੇਕ ਸ਼ਾਮਲ ਹੋਏ ।ਆਦਮਪੁਰ ਵਪਾਰ ਮੰਡਲ ਦੇ ਅਹੁਦੇਦਾਰ ਸਰਬਜੀਤ ਸਿੰਘ, ਅਸ਼ਵਨੀ ਕੁਮਾਰ, ਪਵਨ ਕੁਮਾਰ ਵੀ ਸ਼ਾਮਲ ਹੋਏ।Post a Comment

0 Comments