ਸੰਤ ਸਤਵਿੰਦਰ ਹੀਰਾ, ਸੰਤ ਜਗਤਾਰ ਸਿੰਘ ਨੇ ਜੰਮੂ ਕਸ਼ਮੀਰ ਦੀਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਜੀ ਦੀ ਕ੍ਰਾਂਤੀਕਾਰੀ ਬਾਣੀ ਤੇ ਮਿਸ਼ਨ ਨਾਲ ਜੋੜਿਆ


ਆਦਿ ਧਰਮ ਮਿਸ਼ਨ ਪ੍ਰਚਾਰ ਯਾਤਰਾ”
ਸੰਤ ਸਤਵਿੰਦਰ ਹੀਰਾ, ਸੰਤ ਜਗਤਾਰ ਸਿੰਘ ਨੇ ਜੰਮੂ ਕਸ਼ਮੀਰ ਦੀਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਜੀ ਦੀ ਕ੍ਰਾਂਤੀਕਾਰੀ ਬਾਣੀ ਤੇ ਮਿਸ਼ਨ ਨਾਲ ਜੋੜਿਆ
ਹੁਸ਼ਿਆਰਪੁਰ 9 ਨਵੰਬਰ (ਤਰਸੇਮ ਦੀਵਾਨਾ)- ਜੰਮੂ ਕਸ਼ਮੀਰ ਦੀਆਂ ਪਹਾੜੀਆਂ ‘ਚ ਵਸੇ ਪਿੰਡਾਂ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਇਤਿਹਾਸਕ ਧਰਤੀ ਸ੍ਰੀ ਚਰਨਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ ਸਾਹਿਬ ਤੋਂ ਚੱਲ ਕੇ ਪੰਜ ਮੈਂਬਰੀ ਜਥੇ ਨਾਲ ਪਹੁੰਚੇ “ਆਦਿ ਧਰਮ ਮਿਸ਼ਨ ਪ੍ਰਚਾਰ ਯਾਤਰਾ” ਤਹਿਤ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ, ਸੰਤ ਜਗਤਾਰ ਸਿੰਘ ਬਾਘਾ ਪੁਰਾਣਾ, ਸੁਖਚੈਨ ਸਿੰਘ ਲਹਿਰਾਗਾਗਾ ਪ੍ਰਚਾਰਕ, ਬੀਬੀ ਪੂਨਮ ਹੀਰਾ ਜੀ ਪ੍ਰਚਾਰਕ, ਜਸਵਿੰਦਰ ਕੌਰ ਹੀਰਾ ਪ੍ਰਚਾਰਕ ਦਾ ਵੱਖ ਵੱਖ ਪੜਾਵਾਂ ਸੁਖਾਲ ਘਾਟੀ, ਦੋਦਾ, ਬੁਲਘਾੜਾ, ਭਦਰਵਾ, ਗੁਡਲਾਂਡਾ, ਟੋਟ, ਅਖਨੂਰ, ਢਿਲਾਈ ਵਿਖੇ ਜੰਮੂ ਕਸ਼ਮੀਰ ਦੀਆਂ ਸੰਗਤਾਂ ਵਲੋਂ ਭਰਪੂਰ ਨਿੱਘਾ ਸਵਾਗਤ ਕੀਤਾ ਗਿਆ। ਇਥੇ ਹੋਏ ਸਤਸੰਗ ਰਾਂਹੀ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਬੇਗਮਪੁਰੇ ਦੇ ਮਿਸ਼ਨ ਨਾਲ ਜੋੜਦਿਆਂ ਸੰਤ ਸਤਵਿੰਦਰ ਹੀਰਾ, ਸੰਤ ਜਗਤਾਰ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦਿਆਂ ਦੱਸਿਆ ਕਿ “ਹਰਿ ਕੇ ਨਾਮ ਬਿਨੁ ਝੂਠੇ ਸਗਲ ਪਸਾਰੇ” ਭਾਵ ਨਾਮ, ਗਿਆਨ ਤੋਂ ਬਿਨਾਂ ਮਨੁੱਖ ਆਪਣੇ ਅਸਲੀ ਮਿਸ਼ਨ ਤੇ ਮੰਜਿਲ ਤੋਂ ਭਟਕ ਜਾਂਦਾ ਹੈ ਤੇ ਅਗਿਆਨਤਾ ਵਿੱਚ ਫਸਕੇ ਦੂਜਿਆਂ ਦੀ ਗੁਲਾਮੀ ਕਰਦਾ ਹੈ, ਪਰ ਸਤਿਗੁਰੂ ਸਮਝਾਉਣਾ ਕਰਦੇ ਹਨ “ਪ੍ਰਾਧੀਨਤਾ ਪਾਪ ਹੈ ਜਾਨ ਲੇਹੁ ਰੇ ਮੀਤ, ਰਵਿਦਾਸ ਪ੍ਰਾਧੀਨ ਸੇ ਕੋਊ ਨਾ ਕਰਿਹ ਹੈ ਪ੍ਰੀਤ” ਸਤਿਗੁਰੂ ਰਵਿਦਾਸ ਜੀ ਆਖਦੇ ਹਨ ਕਿ ਗੁਲਾਮੀ ਕਰਨਾ ਪਾਪ ਹੈ ਅਤੇ ਗੁਲਾਮ ਨਾਲ ਕੋਈ ਵੀ ਪਿਆਰ ਨਹੀਂ ਕਰਦਾ, ਇਸ ਲਈ ਮਾਨ, ਸਨਮਾਨ ਦਾ ਜੀਵਨ ਬਸਰ ਕਰਨ ਲਈ ਆਪਣੇ ਗੁਰੂਆਂ, ਰਹਿਬਰਾਂ,ਵਿਦਵਾਨਾਂ ਦੇ ਦੱਸੇ ਮਿਸ਼ਨ ਤੇ ਚੱਲਦਿਆਂ ਸ਼ੰਘਰਸ਼ ਨੂੰ ਹਮੇਸ਼ਾਂ ਜਾਰੀ ਰੱਖਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਦੀ ਬਾਣੀ “ਮਾਧੋ ਅਬਿਦਿਆ ਹਿੱਤ ਕੀਨ, ਬਿਬੇਕ ਦੀਪ ਮਲੀਨ” ਜਦੋਂ ਮਨੁੱਖ ਦਾ ਅਗਿਆਨਤਾ ਨਾਲ ਪਿਆਰ ਪੈ ਜਾਂਦਾ ਹੈ ਤਾਂ ਉਸਦੇ ਬਿਬੇਕ ਦਾ ਦੀਵਾ ਧੁੰਦਲਾ ਹੋ ਜਾਂਦਾ ਹੈ ਭਾਵ ਉਹ ਤਰਕ ਤੇ ਦਲੀਲ ਦੀ ਕਸੌਟੀ ਤੇ ਪਰਖਹੀਣ ਹੋ ਜਾਂਦਾ ਹੈ, ਭਲੇ ਬੁਰੇ ਦੀ ਪਛਾਣ ਨਹੀਂ ਕਰਦਾ। ਉਨਾਂ ਸੰਗਤਾਂ ਨੂੰ ਸਮਝਾਉਣਾ ਕੀਤਾ ਕਿ ਸਤਿਗੁਰੂ ਜੀ ਨੇ ਸਾਨੂੰ ਸੰਸਾਰ ਦੇ ਮੋਹ ਮਾਇਆ ਦੇ ਭਰਮੁ ਜਾਲ ਵਿੱਚੋਂ ਕੱਢਣ ਲਈ ਬਾਣੀ ਰਾਂਹੀ ਸਮਝਾਇਆ ਕਿ “ਕਹਿ ਰਵਿਦਾਸ ਸਭੈ ਜਗੁ ਲੁਟਿਆ, ਹਮ ਤੋ ਏਕੁ ਰਾਮ ਕਹਿ ਛੂਟਿਆ” ਸਤਿਗੁਰੂ ਰਵਿਦਾਸ ਜੀ ਸੰਸਾਰ ਦੇ ਲੋਭ ਲਾਲਚ ਵਿੱਚ ਫਸੇ ਮਨੁੱਖ ਨੂੰ ਸਮਝਾਉਂਦੇ ਹਨ ਕਿ ਸਾਰਾ ਜਗਤ ਹੀ ਸਰੀਰ, ਜਾਇਦਾਦ, ਸਬੰਧੀਆਂ ਨੂੰ ਆਪਣਾ ਸਮਝਕੇ ਠਗਿਆ ਜਾ ਰਿਹਾ ਹੈ ਪਰ ਮੈਂ ਉਸ ਪ੍ਰਮਾਤਮਾ ਦੇ ਸੱਚੇ ਗਿਆਨ ਨੂੰ ਸਮਝਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ ਹਾਂ। ਸੰਤ ਸਤਵਿੰਦਰ ਹੀਰਾ, ਸੰਤ ਜਗਤਾਰ ਸਿੰਘ ਅਤੇ ਵਫਦ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਜੰਮੂ ਕਸ਼ਮੀਰ ਦੇ ਸ਼ੰਕਰ ਚੰਦ, ਬਿੱਟੂ ਰਾਮ, ਪ੍ਰਕਾਸ਼ ਚੰਦ, ਚੈਨ ਚੰਦ, ਧਰਮ ਚੰਦ, ਰਮੇਸ਼ ਚੰਦਰ, ਸ਼ੁਭਾਸ਼ ਚੰਦਰ, ਖੇਮ ਰਾਜ, ਪ੍ਰੇਮ ਨਾਥ, ਪ੍ਰਭੂ ਚੰਦਰ, ਬਲਦੇਵ ਰਾਜ, ਬੋਧ ਰਾਜ, ਰਘੂ ਚੰਦ, ਕੇਵਲ ਚੰਦ, ਤੀਰਥ ਚੰਦ, ਪ੍ਰੀਤਮ ਚੰਦ, ਧਨੀ ਰਾਮ, ਦੋਲਤ ਰਾਮ, ਸ਼ੰਭੂ ਨਾਥ, ਜਗਿੰਦਰ ਕੁਮਾਰ ਪਰਿਵਾਰ, ਮਨੋਜ ਕੁਮਾਰ ਬੁਲਘਾੜਾ, ਪੂਰਨ ਚੰਦ, ਤਰਸੇਮ ਲਾਲ, ਸ੍ਰੀਮਤੀ ਸ਼ਾਤੀ ਦੇਵੀ, ਕੇਵਲ ਕਿਸ਼ਨ, ਸ੍ਰੀਮਤੀ ਮੁਨੀ ਦੇਵੀ, ਮਨੋਜ ਕੁਮਾਰ, ਸ਼ੁਭਮ ਬਾਸਨ, ਸ੍ਰੀਮਤੀ ਨਿਰਮਲ ਰਾਣੀ, ਸ੍ਰੀਮਤੀ ਇੰਦੂ ਬਾਲਾ, ਸਵਾਮੀ ਰਾਜ, ਪੁਜਾਰੀ ਦੇਵ ਭਦਰਵਾ, ਮੁਕੇਸ਼, ਸ਼ਿਵ ਰਾਜ ਬੰਗਲੌਰ, ਪ੍ਰਵੀਨ ਦਾਦਾ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

Post a Comment

0 Comments