ਕਮਲਜੀਤ ਸੋਹਪਾਲ ਦਾ ਗੀਤ ਰਿਟਾਇੰਡਮੈਂਟ ਚਰਚਾ ‘ਚ

ਗੀਤ ਰਿਟਾਇੰਡਮੈਂਡ ਨੂੰ ਸਰੋਤਿਆ ਦਾ ਮਿੱਲ ਰਿਹਾ ਭਰਭੂਰ ਪਿਆਰ


ਜਲੰਧਰ (ਅਮਰਜੀਤ ਸਿੰਘ)- ਵਿਦੇਸ਼ ਦੀ ਧਰਤੀ ਦੇ ਪੰਜਾਬੀ ਗਾਇਕੀ ਰਾਹੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਨਾਂਮਵਰ ਗਾਇਕ ਕਮਲਜੀਤ ਸੋਹਪਾਲ ਦੇ ਨਵੇਂ ਗੀਤ ਰਿਟਾਇਡਮੈਂਟ ਨੂੰ ਸਰੋਤਿਆਂ ਦਾ ਭਰਭੂਰ ਪਿਆਰ ਮਿਲ ਰਿਹਾ ਹੈ। ਜਿਕਰਯੋਗ ਹੈ ਕਿ ਕਮਲਜੀਤ ਸੋਹਪਾਲ ਜਿਥੇ ਪੰਜਾਬੀ ਸਭਿਆਚਾਰਕ ਗੀਤ ਗਾ ਕੇ ਪੰਜਾਬੀਆਂ ਦੀ ਸੇਵਾ ਕਰ ਰਹੇ ਹਨ ਉਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਧਾਰਮਿਕ ਗੀਤਾਂ ਰਾਹੀ ਸੰਗਤਾਂ ਤੋਂ ਪਿਆਰ ਸਤਿਕਾਰ ਖੱਟ ਰਹੇ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦੇ ਕਮਲਜੀਤ ਸੋਹਪਾਲ ਨੇ ਦਸਿਆ ਕਿ ਇਸ ਗੀਤ ਨੂੰ ਵਿਦੇਸ਼ ਦੀ ਧਰਤੀ ਫਿਲਮਾਇਆ ਗਿਆ ਹੈ। ਜੋ ਕਿ ਉਥੇ ਰਹਿੰਦੇ ਪੰਜਾਬੀਆਂ ਨੂੰ ਬਹੁਤ ਪਸੰਦ ਆ ਰਿਹਾ ਹੈ। ਉਨ੍ਹਾਂ ਦਸਿਆ ਇਸ ਗੀਤ ਦੇ ਬੋਲ ਰਾਜ ਕੁਮਾਰ ਮਹੇ ਲਿੱਦੜਾਂ ਦੀ ਕਲਮ ਨਾਲ ਪਰੋਏ ਗਏ ਹਨ ਅਤੇ ਇਸ ਗੀਤ ਨੂੰ ਮਿਉਜ਼ਿਕ ਅਮਨਦੀਪ ਸਿੰਘ ਨੇ ਦਿਤਾ ਹੈ ਅਤੇ ਵੀਡੀਉ ਗ੍ਰਾਫੀ ਵਿਜੈ ਮੋਮੀ ਯੂ.ਕੇ ਵਲੋਂ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਇਸ ਗੀਤ ਨੂੰ ਅਮਰ ਆਡੀਉ ਵਲੋਂ ਸੰਗਤਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ ਹੈ। ਕਮਲਜੀਤ ਸੋਹਪਾਲ ਨੇ ਗੀਤ ਨੂੰ ਪਸੰਦ ਕਰਨ ਵਾਲੇ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ ਹੈ ਅਤੇ ਉਨ੍ਹਾਂ ਕਿਹਾ ਇਸ ਗੀਤ ਦੀ ਸਫਲਤਾ ਵਿੱਚ ਸਾਥ ਦੇਣ ਵਾਲੇ ਹੰਸ ਰਾਜ ਬੰਗਾ, ਬਲਵੀਰ ਕਲੇਰ, ਹਰਬੰਸ ਲਾਲ ਸ਼ੋਕੀ, ਭੋਲੀ ਰੰਧਾਵਾ, ਕਾਂਸ਼ੀ ਟੀ.ਵੀ ਅਤੇ ਹੋਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।Post a Comment

0 Comments