ਪਿੰਡ ਹਰੀਪੁਰ ਵਿਖੇ ਸਲਾਨਾ ਛਿੰਝ ਮੇਲਾ ਕਰਵਾਇਆ


ਆਦਮਪੁਰ, (ਕਰਮਵੀਰ ਸਿੰਘ) ਆਦਮਪੁਰ ਦੇ ਨੇੜਲੇ ਪਿੰਡ ਹਰੀਪੁਰ ਪੀਰ ਲੱਖ ਦਾਤਾ ਸਰਕਾਰ ਦੀ ਯਾਦ ਨੂੰ ਸਮਰਪਿੱਤ ਸਲਾਨਾ ਛਿੰਝ ਮੇਲਾ ਸਾਰੇ ਲੱਖ ਦਾਤਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਪੂਰਵਕ ਕਰਵਾਇਆ ਗਿਆ ਜਿਸ ਵਿੱਚ ਦੂਰ ਦਰਾਡੇ ਤੋ ਆਏ ਪਹਿਲਵਾਨਾ ਨੇ ਹਿੱਸਾ ਲਿਆ। ਪ੍ਰਬੰਧਕ ਕਮੇਟੀ ਵਲੋਂ ਜਿੱੱਤੇ ਹੋਏ ਪਹਿਲਵਾਨਾ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਮੇਜਰ ਸਿੰਘ, ਭਗਤ ਕਰਨੈਲ ਸਿੰਘ, ਡਾਕਟਰ ਨਿਰਮਲ ਕੌਲ, ਬਿੰਦਰ, ਸਤਪਾਲ ਪਾਲੀ, ਬਲਦੇਵ ਸਿੰਘ, ਲਾਡੀ, ਕਾਲਾ, ਬੰਟੀ, ਸਾਹਿਲ, ਜੱਸੀ, ਰਾਜਾਂ, ਹਨੀ, ਵਿਕੀ, ਸਰਬਜੀਤ ਅਤੇ ਹੋਰ ਹਾਜ਼ਰ ਸਨ।

Post a Comment

0 Comments