ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਵਲੋਂ ਪੰਜਾਬ ਸਪੈਸ਼ਲ ਚੋਣਾਂ-2022 ਸੋਵੀਨਰ ਜਾਰੀ


ਫਗਵਾੜਾ 18 ਫਰਵਰੀ (ਸ਼ਿਵ ਕੋੜਾ)- ਪੰਜਾਬ ਹਿਤੈਸ਼ੀ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਇਹਨਾ ਦਿਨਾਂ 'ਚ ਪੰਜਾਬ ਚੋਣਾਂ ਦੇ ਸੰਦਰਭ ਵਿੱਚ ਪੰਜਾਬ ਦੇ ਵੱਖੋ-ਵੱਖਰੇ ਖਿੱਤਿਆਂ 'ਚ ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਸਮਾਜੀ, ਸਿਆਸੀ ਵਿਸ਼ਲੇਸ਼ਕਾਂ ਨਾਲ ਵਿਚਾਰ ਵਟਾਂਦਰਾ ਕਰਕੇ  ਨਿਰਪੱਖ ਚੋਣਾਂ ਕਰਾਉਣ  ਦੀ ਪਹਿਰੇਦਾਰੀ ਕਰਦਿਆਂ ਆਪਣੇ ਵਲੋਂ ਜਾਰੀ ਪੰਜਾਬ ਸਪੈਸ਼ਲ ਚੋਣਾਂ-2022 ਵਿਸ਼ੇਸ਼ ਸੋਵੀਨਰ ਉਹਨਾ ਤੱਕ ਪਹੁੰਚਾ ਰਹੇ ਹਨ। ਇਸੇ ਦੌਰੇ ਤਹਿਤ ਉਹ ਫਗਵਾੜਾ ਪੁੱਜੇ ਅਤੇ ਪੰਜਾਬੀ ਕਾਲਮਨਵੀਸ ਪੱਤਰਕਾਰ ਸੰਸਥਾ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਨੂੰ ਮਿਲੇ ਅਤੇ ਪੰਜਾਬ ਸਪੈਸ਼ਲ ਸੋਵੀਨਰ ਦੀ ਕਾਪੀ ਭੇਂਟ ਕੀਤੀ। ਇਸ ਅੰਕ ਦੀ ਸਰਾਹੁਣਾ ਕਰਦਿਆਂ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਨਰਪਾਲ ਸਿੰਘ ਸ਼ੇਰਗਿੱਲ ਬੇਖੌਫ ਪੱਤਰਕਾਰੀ ਕਰਦੇ ਹਨ ਅਤੇ ਇਸ ਰੰਗਦਾਰ 32 ਸਫ਼ਿਆਂ ਦੇ ਵੱਡ ਅਕਾਰੀ ਅੰਕ ਵਿੱਚ ਉਹਨਾ ਪੰਜਾਬੀ ਦੇ ਨਾਮਵਰ ਲੇਖਕਾਂ, ਪੱਤਰਕਾਰਾਂ, ਕਾਲਮਨਵੀਸਾਂ ਗਿਆਨ ਸਿੰਘ, ਗੁਰਮੀਤ ਸਿੰਘ ਪਲਾਹੀ, ਉਜਾਗਰ ਸਿੰਘ, ਬਘੇਲ ਸਿੰਘ ਧਾਲੀਵਾਲ, ਗੁਰਚਰਨ ਸਿੰਘ ਨੂਰਪੁਰ, ਹਰਪ੍ਰੀਤ ਸਿੰਘ ਔਲਖ ਦੇ ਆਰਟੀਕਲਾਂ ਤੋਂ ਬਿਨ੍ਹਾਂ ਸਾਲ 2017 ਤੋਂ ਫਰਵਰੀ 2022 ਤੱਕ ਰਹੇ ਪੰਜਾਬ ਵਿਧਾਨ ਸਭਾ ਮੈਂਬਰਾਂ ਦੇ ਫੋਨ ਨੰਬਰ ਅਤੇ ਹਲਕਿਆਂ ਦੇ ਨਾਵਾਂ ਦਾ ਜ਼ਿਲ੍ਹਾਵਾਰ ਵੇਵਰਾ ਤੋਂ ਬਿਨ੍ਹਾਂ ਵੱਖੋ-ਵੱਖਰੇ ਨੇਤਾਵਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਦੀਆਂ ਫੋਟੋਆਂ ਛਾਪੀਆਂ ਹਨ। ਯਾਦ ਰਹੇ ਨਰਪਾਲ ਸਿੰਘ ਸ਼ੇਰਗਿੱਲ ਹਰ ਵਰ੍ਹੇ ਪੰਜਾਬੀ ਪਰਵਾਸੀਆਂ ਦੀ ਅੰਤਰਰਾਸ਼ਟਰੀ ਡਾਇਰੈਕਟਰੀ ਛਾਪਦੇ ਹਨ ਅਤੇ ਇਸ ਵੇਰ ਦੀ 24ਵੀਂ ਸਲਾਨਾ ਪੰਜਾਬੀ ਸੰਸਾਰ-2022 ਜੋ 324 ਸਫ਼ਿਆਂ ਤੋਂ ਵੱਧ ਦੀ ਹੋਏਗੀ, ਛਪਾਈ ਅਧੀਨ ਹੈ।

Post a Comment

0 Comments