70 ਮਰੀਜਾਂ ਦਾ ਮੈਡੀਕਲ ਚੈਕਅੱਪ ਅਤੇ 112 ਯੂਨਿਟ ਖ਼ੂਨਦਾਨ ਕੀਤਾ


ਆਦਮਪੁਰ 06 ਫਰਵਰੀ (ਸਾਬੀ ਪੰਡੋਰੀ, ਬਲਬੀਰ ਕਰਮ)- ਬੀ.ਜੇ.ਡੀ (ਬਾਬਾ ਜਵਾਹਰ ਦਾਸ) ਸਰਬੱਤ ਦਾ ਭਲਾ ਟਰੱਸਟ (ਆਦਮਪੁਰ) ਦੀ 15ਵੀਂ ਵਰ੍ਹੇਗੰਢ ਮੌਕੇ ਸਵ. ਤਰਨਦੀਪ ਸਿੰਘ (ਹਰੀਪੁਰ) ਦੀ ਯਾਦ ਨੂੰ ਸਮਰਪਿਤ ਸਲਾਨਾ ਖੂਨਦਾਨ ਅਤੇ ਮੈਡੀਕਲ ਕੈਂਪ ਸਰਕਾਰੀ ਕੰਨਿਆ ਸਕੂਲ ਖੁਰਦਪੁਰ ਵਿਖੇ ਲਗਾਇਆ ਗਿਆ। ਪ੍ਰਧਾਨ ਪਰਮਿੰਦਰ ਸਿੰਘ ਖੁਰਦਪੁਰ ਨੇ ਦੱਸਿਆ ਕਿ ਇਹ ਕੈਪ ਥੈਲੇਸੀਮੀਆ ਬਿਮਾਰੀ ਨਾਲ ਜੂਝ ਰਹੇ ਮਾਸੂਮ ਬੱਚਿਆਂ ਲਈ ਵਿਸ਼ੇਸ਼ ਤੌਰ ਤੇ ਲਗਾਇਆ ਗਿਆ ਹੈ। ਉਨਾਂ ਦੱਸਿਆ ਕਿ ਟਰੱਸਟ ਵਲੋਂ ਪਿਛਲੇ ਪੰਦਰਾਂ ਸਾਲਾਂ ਤੋਂ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਆਦਮਪੁਰ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਵੱਲੋਂ ਹਲਕੇ ਦੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਮੰਗ ਪੱਤਰ ਦੇ ਕੇ ਆਦਮਪੁਰ ਵਿਚ ਵੀ ਸਰਕਾਰੀ ਬਲੱਡ ਬੈੰਕ ਖੋਲਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਖੂਨ ਦੀ ਲੋੜ ਪੈਣ ਤੇ ਇਲਾਕਾ ਨਿਵਾਸੀਆਂ ਨੂੰ ਆਦਮਪੁਰ 'ਚ ਹੀ ਇਹ ਸਹੂਲਤ ਮਿਲ ਸਕੇ। ਇਸ ਕੈਂਪ ਵਿਚ ਸਿਵਲ ਬਲੱਡ ਬੈੰਕ ਹੁਸ਼ਿਆਰਪੁਰ ਅਤੇ ਭਾਈ ਘਨ੍ਹਈਆ ਜੀ ਬਲੱਡ ਬੈਂਕ ਹੁਸ਼ਿਆਰਪੁਰ ਦੇ ਮਾਹਿਰ ਡਾਕਟਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਕੈਪ ਦੌਰਾਨ ਸ਼ੁਗਰ, ਈ.ਸੀ.ਜੀ, ਬਲੱਡ ਟੈਸਟ, ਚੈਕਅੱਪ ਅਤੇ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ 112 ਯੂਨਿਟ ਖ਼ੂਨ-ਦਾਨੀਆ ਨੇ ਖ਼ੂਨਦਾਨ ਕੀਤਾ। ਟਰੱਸਟ ਵਲੋਂ ਖੂਨ ਦਾਨੀਆਂ, ਸਹਿਯੋਗੀਆਂ ਅਤੇ ਡਾਕਟਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਜਿੰਦਰ ਸਿੰਘ ਸੂਸ, ਮਨਪ੍ਰੀਤ ਕੁਮਾਰ, ਤੀਰਥ ਕਡਿਆਣਾ, ਹਰਪ੍ਰੀਤ ਸਿੰਘ, ਅਕਾਸ਼ ਚੁੰਬਰ, ਇੰਦਰਜੀਤ ਸਿੰਘ, ਜਗਦੀਪ ਸਿੰਘ, ਸਰਪੰਚ ਕੁਲਵਿੰਦਰ ਬਾਘਾ, ਗੁਰਜੀਤ ਸਿੰਘ, ਸੁਖਵਿੰਦਰ ਸਿੰਘ ਸੁੱਖੀ ਲਿਆਕਤ ਅਲੀ, ਮਨਦੀਪ ਸਿੰਘ ਦਿਓਲ, ਹੰਸ ਰਾਜ, ਜੀਤਾ ਦਿਓਲ, ਠੇਕੇਦਾਰ ਪਰਮਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।

Post a Comment

0 Comments