ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਵਿਖੇ ਮਹਾਨ ਗੁਰਮਤਿ ਸਮਾਗਮ 8 ਫਰਵਰੀ ਨੂੰ

ਸੰਤ ਹਰਜਿੰਦਰ ਸਿੰਘ ਜੀ ਚਾਹ ਵਾਲੇ।

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ ਜਲੰਧਰ ਵਿਖੇ ਸੰਤ ਕਪੂਰ ਸਿੰਘ ਨਿਰਬਾਣ ਜੀ ਦੀ 106ਵੀਂ ਨਿੱਘੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ 8 ਫਰਵਰੀ ਦਿਨ ਮੰਗਲਵਾਰ ਨੂੰ ਕਰਵਾਏ ਜਾ ਰਹੇ ਹਨ। ਸਮਾਗਮਾਂ ਸਬੰਧੀ ਜਾਣਕਾਰੀ ਦਿੰਦੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਲ੍ਹੜੀਵਾਰ ਚੱਲ ਰਹੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 8 ਫਰਵਰੀ ਨੂੰ ਸਵੇਰੇ 10 ਵਜੇ ਪਾਏ ਜਾਣਗੇ ਉਪਰੰਤ ਮਹਾਨ ਗੁਰਮਤਿ ਸਮਾਗਮ ਵਿੱਚ ਪੁੱਜੇ ਸੰਤ ਮਹਾਪੁਰਸ਼, ਕੀਰਤਨੀ ਜਥੇ, ਕਥਾ ਵਾਚਕ, ਢਾਡੀ ਜਥੇ ਸੰਗਤਾਂ ਨੂੰ ਜਿਥੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ ਉਥੇ ਸੰਤ ਮਹਾਂਪੁਰਸ਼ਾਂ ਦੀ ਜੀਵਨੀ ਤੇ ਚਾਨਣਾਂ ਪਾ ਕੇ ਨਿਹਾਲ ਕਰਨਗੇ। ਸੰਤ ਬਾਬਾ ਹਰਜਿੰਦਰ ਸਿੰਘ ਨੇ ਹੋਰ ਜਾਣਕਾਰੀ ਦਿੰਦੇ ਦਸਿਆ ਕਿ ਸੰਤ ਕਪੂਰ ਸਿੰਘ ਨਿਰਬਾਣ ਜੀ ਦੀ ਯਾਦ ਵਿੱਚ 26 ਫਰਵਰੀ ਨੂੰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਾਧੂ ਬੇਲਾ ਬਹਾਦੁਰਪੁਰ ਨੇੜੇ ਯਮੁਨਾਂਨਗਰ ਅਤੇ 27 ਫਰਵਰੀ ਨੂੰ ਗੁਰਦੁਆਰਾ ਤਪ ਅਸਥਾਨ ਕੌਂਚ ਬੇਲੀ ਬਹਿਰਾਲ ਪਾਂਉਟਾ ਸਾਹਿਬ ਵਿਖੇ ਵੀ ਗੁਰਮਤਿ ਸਮਾਗਮ ਕਰਵਾਏ ਜਾਣਗੇ। ਜਿਨ੍ਹਾਂ ਦੇ ਦਰਸ਼ਨ ਦੀਦਾਰੇ ਅਤੇ ਸ਼ਿਰਕਤ ਕਰਨ ਲਈ 25 ਫਰਵਰੀ ਨੂੰ ਸੰਗਤਾਂ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਤੋਂ ਸ਼ਾਮ 7 ਵਜੇ ਚਾਲੇ ਪਾਉਣਗੀਆਂ। ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਇਨਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।

Post a Comment

0 Comments