ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਆਦਮਪੁਰ ਵਿਖੇ ਸ਼ੋਭਾ ਯਾਤਰਾ ਸਜਾਈ


ਆਦਮਪੁਰ (ਸਾਬੀ ਪੰਡੋਰੀ)- ਆਦਮਪੁਰ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਅਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਆਦਮਪੁਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਜਿਸ ਵਿਚ ਆਸ ਪਾਸ ਦੇ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਨੇ ਉਤਸ਼ਾਹ ਨਾਲ ਸ਼ਾਮੂਲੀਅਤ ਕੀਤੀ। ਇਹ ਸ਼ੋਭਾ ਯਾਤਰਾ ਮੁਹੱਲਾ ਸੱਗਰਾਂ ਵਿਖੇ ਪਹੁੰਚਣ ਤੇ ਵਾਲਮੀਕਿ ਸੰਗਰਸ਼ ਮੋਰਚਾ (ਰਜਿ:) ਪੰਜਾਬ ਅਤੇ ਹਲਕਾ ਆਦਮਪੁਰ ਦੇ ਪ੍ਰਧਾਨ ਜੇ.ਪੀ ਸਹੋਤਾ ਤੇ ਚੋਧਰੀ ਰਾਮ ਲਾਲ ਸਹੋਤਾ ਤੇ ਉਨ੍ਹਾਂ ਦੀਆਂ ਟੀਮਾਂ ਵਲੋ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕਰਦੇ ਹੋਏ ਪ੍ਰਧਾਨ ਨੂੰ ਸਰੋਪੇ ਨਾਲ ਨਿਵਾਜਿਆਂ ਅਤੇ ਬਾਕੀ ਸਾਥੀਆਂ ਨੂੰ ਫੁੱਲਾਂ ਦੀਆਂ ਮਾਲਾਂ ਪਹਿਨਾਈਆਂ ਅਤੇ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਅੱਗੇ ਨਤਮਸਤਕ ਹੋਏ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਸਵਰਨ ਜੀਤ ਨਾਹਰ ਧੀਰੋਵਲ, ਵਾਈਸ ਪ੍ਰਧਾਨ ਅਜੇ ਕੁਮਾਰ ਸਹੋਤਾ, ਸੁਖਵਿੰਦਰ ਕੁਮਾਰ ਮੱਟੂ ਕੈਸ਼ਿਅਰ, ਬਲਵਿੰਦਰ ਕੁਮਾਰ ਮੱਟੂ ਜਰਨਲ ਸੈਕਟਰੀ, ਅਸ਼ੋਕ ਕੁਮਾਰ ਸਹੋਤਾ, ਮਦਨ ਲਾਲ ਸਹੋਤਾ, ਗੁਰਦੇਵ ਰਾਜ ਬਿੱਟੂ ਮੈਂਬਰ ਮੋਰਚਾ, ਕਸ਼ਮੀਰ ਲਾਲ ਪ੍ਰਧਾਨ ਵਾਲਮੀਕਿ ਸਭਾ ਪਿੰਡ ਧੀਰੋਵਲ ਅਤੇ ਹੋਰ ਮੈਂਬਰ ਵੀ ਹਾਜ਼ਰ ਹੋਏ।   

Post a Comment

0 Comments