ਜੰਡੂ ਸਿੰਘਾ ਵਿਖੇ ਨਗਰ ਕੀਰਤਨ ਦੋਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰੁਮਾਲਾ ਸਾਹਿਬ ਭੇਟ ਕਰਨ ਸਮੇਂ ਹਾਜ਼ਰ ਦੇ ਪ੍ਰਧਾਨ ਜਸਵੰਤ ਬੈਂਸ, ਮਨੋਹਰ ਬੈਂਸ, ਡਾ. ਸੁਰਿੰਦਰ ਕਲੇਰ, ਸੰਨੀ ਕੋਲ, ਭਾਈ ਜੋਗਿੰਦਰਪਾਲ, ਸੁਨੀਲ ਦੱਤ ਪਾਲ ਅਤੇ ਹੋਰ ਸੰਗਤਾਂ। |
ਜਲੰਧਰ (ਅਮਰਜੀਤ ਸਿੰਘ)- ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਆਗਮਨ ਪੁਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜੰਡੂ ਸਿੰਘਾ ਤੋਂ ਸਮੂਹ ਸੰਗਤਾਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਹੀ ਵਿੱਚ ਵਿਸ਼ਾਲ ਨਗਰ ਕੀਤਰਨ ਸਜਾਇਆ। ਜਿਸਨੇ ਸਾਰੇ ਪਿੰਡ ਜੰਡੂ ਸਿੰਘਾ ਦੀ ਪ੍ਰਕਰਮਾਂ ਕੀਤੀ ਅਤੇ ਵੱਖ-ਵੱਖ ਪ੍ਹੜਾਵਾਂ ਤੇ ਨਗਰ ਕੀਰਤਨ ਦਾ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਦੀ ਸੇਵਾ ਹਿੱਤ ਭਿੰਨ-ਭਿੰਨ ਪਦਾਰਥਾਂ ਦੇ ਗੁਰੂ ਦੇ ਲੰਗਰ ਵੀ ਲਗਾਏ। ਨਗਰ ਕੀਰਤਨ ਦੀ ਅਰੰਭਤਾਂ ਮੌਕੇ ਜਿਥੇ ਹਜ਼ਾਰਾ ਸੰਗਤਾਂ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਉਥੇ ਪਾਲ ਸਾਇਕਲ ਸਟੋਰ ਦੇ ਸੁਨੀਲ ਦੱਤ ਪਾਲ, ਜਸਵਿੰਦਰਪਾਲ ਸਿੰਘ, ਸਿਮਰਪਾਲ ਸਿੰਘ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਭੇਟ ਕੀਤੇ ਗਏ। ਨਗਰ ਕੀਰਤਨ ਮੌਕੇ ਸੇਵਾਦਾਰਾਂ ਅਤੇ ਸੰਗਤਾਂ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿੱਮਾ ਗਾਉਂਦੇ ਹੋਏ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਜੋੜਿਆ। ਇਸ ਮੌਕੇ ਪ੍ਰਧਾਨ ਜਸਵੰਤ ਬੈਂਸ, ਮਨੋਹਰ ਲਾਲ ਬੈਂਸ, ਸੰਨੀ ਕੋ੍ਹਲ, ਡਾ. ਸੁਰਿੰਦਰ ਕਲੇਰ, ਹੈਡ ਗ੍ਰੰਥੀ ਜੋਗਿੰਦਰ ਬੰਗੜ, ਸੰਦੀਪ ਕੋਲ, ਸਾਹਿਲ ਕੋਲ, ਹਰਵਿੰਦਰ ਬੰਗੜ, ਦੀਪੂ ਕੋਲ, ਹਨੀਸ਼ ਪਾਲ, ਬਿੱਟੂ ਬੰਗੜ, ਵਿਜੈ ਸੰਧੂ, ਪਰਮਜੀਤਪਾਲ, ਵਿੱਕੀ ਬੰਗੜ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
16 ਫਰਵਰੀ ਨੂੰ ਸਜਣਗੇ ਧਾਰਮਿਕ ਦੀਵਾਨ- ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਪਿੰਡ ਜੰਡੂ ਸਿੰਘਾ ਵਿਖੇ 16 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਾਲ ਕੀਰਤਨ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।
0 Comments